ਕਪੂਰਥਲਾ : ਸੂਬੇ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਪੌਸ਼ ਏਰੀਆ ਵੀ ਨਹੀਂ ਬਖਸ਼ਿਆ ਅਤੇ ਘਰ ਵਿੱਚ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਦਰਅਸਲ ਮਾਮਲਾ ਕਪੂਰਥਲਾ ਦੇ ਪੌਸ਼ ਇਲਾਕੇ ਐਵੀ ਕੰਪਲੈਕਸ 'ਚ ਸਾਹਮਣੇ ਆਇਆ ਹੈ। ਜਿੱਥੇ ਸੇਵਾਮੁਕਤ ਪੀਆਰਟੀਸੀ ਅਧਿਕਾਰੀ ਦੇ ਬੰਦ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਲਿਆ। ਮਿਲੀ ਜਾਣਕਾਰੀ ਮੁਤਾਬਿਕ ਸੇਵਾਮੁਕਤ ਅਧਿਕਾਰੀ ਆਪਣੀ ਪਤਨੀ ਨਾਲ ਵਿਦੇਸ਼ ਗਿਆ ਹੋਇਆ ਸੀ। ਮਗਰੋਂ ਘਰ ਬੰਦ ਸੀ ਜਿਸ ਦਾ ਫਾਇਦਾ ਇਹਨਾਂ ਚੋਰਾਂ ਨੇ ਚੁੱਕਿਆ ਹੈ।
ਘਰ ਦੇ ਕੀਮਤੀ ਸਮਾਨ ਨੂੰ ਬਣਾਇਆ ਨਿਸ਼ਾਨਾ : ਚੋਰੀ ਦਾ ਉਦੋਂ ਪਤਾ ਲੱਗਾ ਜਦੋਂ ਨੌਕਰਾਣੀ ਅੱਜ ਘਰ ਦੀ ਸਫਾਈ ਕਰਨ ਆਈ। ਜਲੰਧਰ ਰੋਡ 'ਤੇ ਸਥਿਤ ਐਵੀ ਕੰਪਲੈਕਸ ਦੇ ਵਸਨੀਕ ਬਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਗੁਆਂਢੀ ਸੇਵਾਮੁਕਤ ਪੀਆਰਟੀਸੀ ਅਧਿਕਾਰੀ ਮੁਕੇਸ਼ ਭੱਲਾ ਆਪਣੇ ਬੱਚਿਆਂ ਦੀ ਦੇਖਭਾਲ ਲਈ ਆਪਣੀ ਪਤਨੀ ਨਾਲ ਵਿਦੇਸ਼ ਗਿਆ ਹੋਇਆ ਹੈ ਅਤੇ ਘਰ ਦੀ ਸਾਂਭ ਸੰਭਾਲ ਲਈ ਚਾਬੀਆਂ ਦਿੱਤੀਆਂ ਹਨ। ਉਹਨਾਂ ਦੱਸਿਆ ਕਿ ਅੱਜ ਜਦੋਂ ਮੈਨੂੰ ਮੁਕੇਸ਼ ਭੱਲਾ ਦਾ ਫੋਨ ਆਇਆ ਤਾਂ ਪਤਾ ਲੱਗਾ ਕਿ ਉਹ ਕੁਝ ਦਿਨਾਂ 'ਚ ਇੰਡੀਆ ਆਉਣ ਵਾਲੇ ਹਨ। ਇਸ ਲਈ ਉਸ ਦੇ ਕਹਿਣ 'ਤੇ ਜਦੋਂ ਨੌਕਰਾਣੀ ਨੂੰ ਘਰ ਦੀ ਸਫਾਈ ਲਈ ਬੁਲਾਇਆ ਗਿਆ ਤਾਂ ਉਸ ਨੇ ਦੇਖਿਆ ਕਿ ਘਰ ਦੇ ਦਰਵਾਜ਼ੇ ਦੇ ਨਾਲ-ਨਾਲ ਖਿੜਕੀ ਦੇ ਸ਼ੀਸ਼ੇ ਟੁੱਟੇ ਹੋਏ ਸਨ। ਜਦੋਂ ਘਰ ਅੰਦਰ ਗਿਆ ਤਾਂ ਦੇਖਿਆ ਕਿ ਸਾਮਾਨ ਖਿਲਰਿਆ ਪਿਆ ਸੀ। ਘਰ ਦੇ ਸਾਰੇ ਬਾਥਰੂਮਾਂ ਅਤੇ ਰਸੋਈ 'ਚ ਲੱਗੇ ਭਾਂਡੇ,ਗੀਜ਼ਰ, ਸਿਲੰਡਰ ਅਤੇ ਹੋਰ ਸਾਮਾਨ ਚੋਰੀ ਹੋ ਗਿਆ ਹੈ। ਕਮਰਿਆਂ ਦੀਆਂ ਅਲਮਾਰੀਆਂ ਅਤੇ ਬਿਸਤਰੇ ਦਾ ਸਮਾਨ ਵੀ ਖਿਲਰਿਆ ਪਿਆ ਹੈ।
- Rahul Gandhi In Golden Temple: ਦੂਜੇ ਦਿਨ ਵੀ ਦਰਬਾਰ ਸਾਹਿਬ ਵਿੱਚ ਸੇਵਾ ਕਰ ਰਹੇ ਹਨ ਰਾਹੁਲ ਗਾਂਧੀ
- India Canada Dispute: ਭਾਰਤ ਦਾ ਕੈਨੇਡਾ ਖ਼ਿਲਾਫ਼ ਇੱਕ ਹੋਰ ਐਕਸ਼ਨ, 40 ਹੋਰ ਡਿਪਲੋਮੈਟਾਂ ਨੂੰ ਭਾਰਤ ਛੱਡਣ ਲਈ ਕਿਹਾ, 10 ਅਕਤੂਬਰ ਤੱਕ ਦਾ ਦਿੱਤਾ ਸਮਾਂ
- Khalistani Supporters Protest: ਇੰਗਲੈਂਡ 'ਚ ਭਾਰਤੀ ਦੂਤਾਵਾਸ ਦਾ ਘਿਰਾਓ ਕਰਨ ਆਏ ਖਾਲਿਸਤਾਨੀ ਪੁਲਿਸ ਨੇ ਰੋਕੇ, ਨਾਅਰੇਬਾਜ਼ੀ ਕਰਦੇ ਹੋਏ ਪਰਤੇ ਵਾਪਸ
ਲੱਖਾਂ ਦਾ ਸਾਮਾਨ ਚੋਰੀ ਹੋਣ ਦਾ ਅੰਦਾਜ਼ਾ : ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਲੱਖਾਂ ਦਾ ਸਾਮਾਨ ਚੋਰੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਹੁਣ ਪਰਿਵਾਰ ਦੇ ਆਉਣ 'ਤੇ ਹੀ ਨੁਕਸਾਨ ਦਾ ਪੂਰਾ ਪਤਾ ਲੱਗ ਸਕੇਗਾ। ਤਫਤੀਸ਼ੀ ਅਫਸਰ ਏ.ਐਸ.ਆਈ ਜੋਗਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਮੌਕੇ ਦਾ ਮੁਆਇਨਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਕਲੋਨੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਜੋ ਵੀ ਸਬੂਤ ਮਿਲਦੇ ਉਸ ਦੇ ਅਧਾਰ 'ਤੇ ਜਾਂਚ ਕੀਤੀ ਜਾਵੇਗੀ।