ETV Bharat / state

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 7 ਇਤਿਹਾਸਿਕ ਗੁਰਦੁਆਰਾ ਸਾਹਿਬ, ਪੜ੍ਹੋ ਵਿਸ਼ੇਸ਼ ਖਬਰ...

ਸੁਲਤਾਨਪੁਰ ਲੋਧੀ ਇਕ ਇਤਿਹਾਸਿਕ ਨਗਰੀ ਹੈ ਅਤੇ ਇਸ ਨਗਰੀ ਵਿਚ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 7 ਇਤਿਹਾਸਿਕ ਗੁਰਦੁਆਰੇ ਹਨ। ਪੜ੍ਹੋ ਪੂਰੀ ਰਿਪੋਰਟ....। historic city of Sultanpur Lodhi

There are 7 Gurudwaras in the historic city of Sultanpur Lodhi
ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 7 ਇਤਹਾਸਿਕ ਗੁਰਦੁਆਰਾ ਸਾਹਿਬ, ਪੜ੍ਹੋ ਵਿਸ਼ੇਸ਼ ਖਬਰ...
author img

By ETV Bharat Punjabi Team

Published : Nov 26, 2023, 5:42 PM IST

ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰੂਦੁਆਰਾ ਸਾਹਿਬ।

ਕਪੂਰਥਲਾ : ਸੁਲਤਾਨਪੁਰ ਲੋਧੀ ਇਕ ਇਤਿਹਾਸਿਕ ਨਗਰੀ ਹੈ। ਇਸ ਇਤਹਾਸਿਕ ਨਗਰੀ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 7 ਇਤਿਹਾਸਿਕ ਗੁਰਦੁਆਰੇ ਹਨ। ਸ਼੍ਰੀ ਗੂਰੁ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਚ ਹੀ ਸਭ ਤੋਂ ਜਿਆਦਾ ਸਮਾਂ 14 ਸਾਲ 9 ਮਹੀਨੇ ਬਤੀਤ ਕੀਤੇ ਹਨ। ਇੱਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਮਾਤਾ ਸੁਲਖਣੀ ਜੀ ਨਾਲ ਹੋਈ ਸੀ।ਇਸੇ ਹੀ ਪਵਿਤਰ ਨਗਰੀ ਨੂੰ ਨਨਕਾਣਾ ਸਾਹਿਬ ਨਾਲ ਵੀ ਜਾਣਿਆ ਜਾਂਦਾ ਹੈ। ਇਸ ਪਵਿਤਰ ਨਗਰੀ ਵਿਚ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤ ਆ ਕੇ ਇਥੋਂ ਦੇ ਸਿੱਖ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰ ਕੇ ਨਿਹਾਲ ਹੁੰਦੇ ਹਨ।

ਗੁਰਦੁਆਰਾ ਸ੍ਰੀ ਬੇਰ ਸਾਹਿਬ : ਇਹ ਗੁਰਦੁਵਾਰਾ ਸ਼੍ਰੀ ਬੇਰ ਸਾਹਿਬ ਹੈ। ਇਹ ਗੁਰਦੁਆਰਾ ਸ਼ਹਿਰ ਦੇ ਲਹਿੰਦੇ ਪਾਸੇ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਇਸ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਸੁੰਦਰ ਬਣਾਇਆ ਗਿਆ ਹੈ। ਇਹ ਗੁਰਦੁਆਰਾ ਪਵਿੱਤਰ ਵੇਈਂ ਦੇ ਬਿਲਕੁਲ ਨਜਦੀਕ ਹੈ। ਇਸ ਜਗ੍ਹਾ ਉੱਤੇ ਇਕ ਭੋਰਾ ਸਾਹਿਬ ਵੀ ਹੈ, ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ 17 ਦਿਨ ਤਪੱਸਿਆ ਕੀਤੀ ਸੀ। ਇਸ ਭੋਰਾ ਸਾਹਿਬ ਨੂੰ ਬਹੁਤ ਸੁੰਦਰ ਬਣਿਆ ਗਇਆ ਹੈ, ਇਥੇ ਇਕ ਬੇਰੀ ਵੀ ਹੈ। ਇਹ ਬੇਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਹੈ।

ਗੁਰਦੁਆਰਾ ਸ਼੍ਰੀ ਗੁਰੂ ਕਾ ਬਾਗ : ਇਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਰਹਿੰਦੀ ਸੀ। ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਥਾਂ ਉੱਤੇ ਆਪਣੀ ਭੈਣ ਕੋਲ ਆਏ ਸਨ। ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਾਦੀ ਮਾਤਾ ਸੁਲਖਣੀ ਜੀ ਨਾਲ ਹੋਈ ਸੀ। ਇਥੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਚੱਲ ਕੇ ਬਟਾਲਾ ਵਿਖੇ ਗਈ ਸੀ। ਇਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਸਪੁੱਤਰਾਂ ਨੇ ਜਨਮ ਲਿਆ ਸੀ।

There are 7 Gurudwaras in the historic city of Sultanpur Lodhi
ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 7 ਇਤਹਾਸਿਕ ਗੁਰਦੁਆਰਾ ਸਾਹਿਬ, ਪੜ੍ਹੋ ਵਿਸ਼ੇਸ਼ ਖਬਰ...

ਗੁਰਦੁਆਰਾ ਸ਼੍ਰੀ ਸੰਤ ਘਾਟ : ਇਹ ਗੁਰਦੁਆਰਾ ਸ਼ਹਿਰ ਦੇ ਚੜ੍ਹਦੇ ਪਾਸੇ ਪਵਿੱਤਰ ਵੇਈਂ ਦੇ ਬਿਲਕੁਲ ਉਪਰ ਸਥਿਤ ਹੈ। ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੋਂ ਵੇਈਂ ਵਿਚ ਟੁੱਬੀ ਮਾਰੀ ਸੀ ਅਤੇ ਤਿਨ ਦਿਨ ਅਲੋਪ ਰਹੇ ਅਤੇ ਇਸ ਜਗ੍ਹਾ ਉੱਤੇ ਤੀਸਰੇ ਦਿਨ ਵੇਈਂ ਵਿੱਚੋਂ ਨਿਕਲੇ ਸਨ ਅਤੇ ਅਕਾਲ ਪੁਰਖ ਤੋਂ ਮੁਲ ਮੰਤਰ ਦਾ ਜਾਪ ਲੈ ਕੇ ਆਏ ਸਨ। ਇਹ ਉਹੀ ਗੁਰਦੁਆਰਾ ਹੈ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋ ਪਹਿਲਾਂ ਮੂਲ ਮੰਤਰ ਦਾ ਜਾਪ ਕੀਤਾ ਸੀ।

ਗੁਰਦੁਆਰਾ ਸ਼੍ਰੀ ਹਟ ਸਾਹਿਬ : ਇਹ ਗੁਰਦੁਆਰਾ ਉਸ ਜਗ੍ਹਾ ਤੇ ਸੁਸ਼ੋਭਿਤ ਹੈ ਜਿੱਥੇ ਗੁਰੂ ਸਾਹਿਬ ਹੱਟ ਚਲਾਇਆ ਜਾਂਦਾ ਕਰਦੇ ਸਨ, ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਤੌਰ ਮੋਦੀ ਦਾ ਕਮ ਕਰਦੇ ਸਨ। ਇਹ ਗੁਰਦੁਆਰਾ ਕਿਲੇ ਦੇ ਦੱਖਣ ਵੱਲ ਸਰਕਾਰੀ ਸਰਾਈ ਦੇ ਪਿਸ਼ਲੇ ਪਾਸੇ ਸਥਿਤ ਹੈ। ਕਿਹਾ ਜਾਂਦਾ ਹੈ ਕੀ ਇਹ ਓਹੀ ਜਗਾ ਹੈ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਕਲੰਦਰ, ਸਾਧ, ਫ਼ਕੀਰਾ ਅਤੇ ਹੋਰ ਲੋੜਵੰਦ ਲੋਕਾਂ ਨੂੰ ਅਨਾਜ ਵੰਡਦੇ ਸਨ।

ਗੁਰਦੁਆਰਾ ਸ਼੍ਰੀ ਕੋਠੜੀ ਸਾਹਿਬ : ਗੁਰਦੁਆਰਾ ਸ਼੍ਰੀ ਕੋਠੜੀ ਸਾਹਿਬ ਸੁਲਤਾਨ ਪੁਰ ਲੋਧੀ ਦੇ ਇਤਿਹਾਸਿਕ ਗੂਰਦੁਆਰਾ ਸਾਹਿਬ ਵਿੱਚੋਂ ਇਕ ਹੈ ਅਤੇ ਇਸ ਗੁਰਦੁਆਰਾ ਵਿਚ ਗੁਰੂ ਜੀ ਨੂੰ ਮੋਦੀਖਾਨੇ ਦੇ ਮਲਿਕ ਦੋਲਤਖਾਨ ਵਲੋਂ ਅਨਾਜ ਲੁਟਾਏ ਜਾਣ ਦੇ ਇਲਜਾਮ ਵਿਚ ਤਿੰਨ ਦਿਨ ਅਤੇ ਤਿੰਨ ਰਾਤਾਂ ਰੱਖਿਆ ਗਿਆ ਸੀ।

ਗੁਰਦੁਆਰਾ ਸ਼੍ਰੀ ਅੰਤਰ ਯਾਮਤਾ : ਗੁਰੂਦਵਾਰਾ ਸ਼੍ਰੀ ਅੰਤਰ ਯਾਮਤਾ ਮੁਸਲਮਾਨਾਂ ਦਾ ਧਾਰਮਿਕ ਅਸਥਾਨ ਸੀ ਜਿਥੇ ਮੁਸਲਮਾਨ ਨਵਾਜ ਅਦਾ ਕਰਦੇ ਸਨ। ਗੁਰਦੁਆਰਾ ਸਾਹਿਬ ਦੇ ਇਤਿਹਾਸ ਵਿਚ ਦੱਸਿਆ ਜਾਂਦਾ ਹੈ ਕਿ ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੋਲਤ ਖਾਨ ਤੇ ਉਸਦੇ ਮੋਲਵੀ ਨੂੰ ਨਮਾਜ ਦੀ ਅਸਲੀਅਤ ਦੱਸੀ ਅਤੇ ਸਿੱਧੇ ਰਸਤੇ ਪਾਇਆ।

ਗੁਰਦੁਆਰਾ ਸੇਹਰਾ ਸਾਹਿਬ : ਇਹ ਉਹ ਪਵਿਤਰ ਅਸਥਾਨ ਹੈ, ਜਿਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਆਹੁਣ ਜਾਂਦੇ ਹੋਏ ਰਾਤ ਨੂੰ ਬਿਰਾਜੇ ਸਨ ਅਤੇ ਸਵੇਰੇ ਇਥੋਂ ਹੀ ਸੇਹਰਾਬੰਦੀ ਕਰਕੇ ਡੱਲੇ ਪਧਾਰੇ ਸਨ। ਇਸੇ ਕਾਰਨ ਇਸ ਅਸਥਾਨ ਦਾ ਨਾਮ ਸੇਹਰਾ ਸਾਹਿਬ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.