ਕਪੂਰਥਲਾ: ਬੀਤੇ ਦਿਨ੍ਹੀਂ ਪੁਲਿਸ ਨੇ ਕਪੂਰਥਲਾ ਦੇ ਪਿੰਡ ਖੇੜਾ ਬੇਟ ਤੋਂ 6 ਦਿਨ ਪਹਿਲਾਂ ਲਾਪਤਾ ਹੋਏ 36 ਸਾਲਾ ਨੌਜਵਾਨ ਨੂੰ ਲੱਭ ਲਿਆ ਹੈ। ਇਹ ਦਾਅਵਾ ਕਰਦਿਆਂ ਡੀਐਸਪੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਲਾਪਤਾ ਨੌਜਵਾਨ ਜਸਵੰਤ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਵੱਲੋਂ ਝਿੜਕਾਂ ਲੱਗਣ ਦੇ ਡਰੋਂ ਆਪਣੇ ਅਗਵਾ ਹੋਣ ਦੀ ਕਹਾਣੀ ਖ਼ੁਦ ਹੀ ਰਚੀ ਸੀ। ਡੀਐਸਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਅਤੇ ਕਾਲ ਲੋਕੇਸ਼ਨ ਦੇ ਆਧਾਰ ’ਤੇ ਪੁਲਿਸ ਟੀਮ ਨੇ ਨਵਾਂਸ਼ਹਿਰ ਦੇ ਬੰਗਾ ਇਲਾਕੇ ਵਿੱਚੋਂ ਜਸਵੰਤ ਸਿੰਘ ਨੂੰ ਕਾਬੂ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਫਿਲਹਾਲ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਗਵਾ ਦਾ ਮਾਮਲਾ ਦਰਜ ਕਰ ਲਿਆ ਸੀ। ਪਰ ਪੁਲਿਸ ਹੁਣ ਝੂਠੀ ਕਹਾਣੀ ਬਣਾ ਕੇ ਪੁਲਿਸ ਨੂੰ ਗੁੰਮਰਾਹ ਕਰਨ ਵਾਲੇ ਨੌਜਵਾਨ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। (Kapurthala News)
ਪਤਨੀ ਨੂੰ ਛਡੱਣ ਗਿਆ ਸੀ: ਡੀਐਸਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਬਲਬੀਰ ਸਿੰਘ ਵਾਸੀ ਪਿੰਡ ਖੈੜਾ ਬੇਟ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦਾ ਲੜਕਾ ਜਸਵੰਤ ਸਿੰਘ 12 ਦਸੰਬਰ ਨੂੰ ਆਪਣੀ ਪਤਨੀ ਇੰਦਰਜੀਤ ਕੌਰ ਨੂੰ ਆਈਲੈਟਸ ਸੈਂਟਰ ਕਪੂਰਥਲਾ ਵਿੱਚ ਛੱਡਣ ਗਿਆ ਸੀ ਪਰ ਘਰ ਨਹੀਂ ਪਰਤਿਆ। ਜਦੋਂ ਉਸ ਦੇ ਫੋਨ 'ਤੇ ਕਾਲ ਕੀਤੀ ਗਈ ਤਾਂ ਉਹ ਬੰਦ ਸੀ। ਕਈ ਥਾਵਾਂ 'ਤੇ ਉਸ ਦੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਪਿਤਾ ਨੇ ਇਹ ਵੀ ਦੱਸਿਆ ਕਿ ਉਸ ਦੇ ਲੜਕੇ ਦੀ ਕਾਰ ਪਿੰਡ ਸੁਰਖਪੁਰ ਨੇੜੇ ਲਾਵਾਰਸ ਪਈ ਮਿਲੀ। ਜਿਸ ਵਿੱਚ ਕਾਰ ਦੀ ਚਾਬੀ ਅਤੇ ਉਸਦੇ ਇੱਕ ਪੈਰ ਦਾ ਬੂਟ ਮਿਲਿਆ ਹੈ। ਜਦਕਿ ਕਾਰ ਦੀਆਂ ਖਿੜਕੀਆਂ ਵੀ ਖੁੱਲ੍ਹੀਆਂ ਸਨ। ਉਨ੍ਹਾਂ ਦੇ ਪੁੱਤਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਰੰਜਿਸ਼ ਨਹੀਂ ਹੈ। (Fake kidnapping case in Kapurthala)
- ਅਯੋਧਿਆ 'ਚ ਬਣੇ ਰਾਮ ਮੰਦਰ ਦੇ ਉਦਘਾਟਨ ਸਮਾਗਮ ਨੂੰ ਲੈ ਕੇ ਪੰਜਾਬ ਦੇ ਗੁਰੂਘਰਾਂ ਤੇ ਮੰਦਰਾਂ ਵਿੱਚ ਪਹੁੰਚੇ ਸੱਦਾ ਪੱਤਰ
- Instructions For Massage Centers: ਲੁਧਿਆਣਾ 'ਚ ਸਪਾ ਅਤੇ ਮਸਾਜ ਸੈਂਟਰਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
- ਲੰਡਨ 'ਚ ਜਨਮਦਿਨ ਪਾਰਟੀ ਤੋਂ ਬਾਅਦ ਲਾਪਤਾ ਹੋਏ ਗੁਰਸ਼ਮਨ ਸਿੰਘ ਦੀ ਮਿਲੀ ਲਾਸ਼, ਇਲਾਕੇ ਵਿੱਚ ਸੋਗ
ਪਤੀ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੂੰ ਦਿੱਤੀ ਜਾਣਕਾਰੀ : ਜਸਵੰਤ ਸਿੰਘ ਦੀ ਪਤਨੀ ਇੰਦਰਜੀਤ ਕੌਰ ਨੇ ਦੱਸਿਆ ਸੀ ਕਿ ਉਸ ਦਾ ਪਤੀ ਘਰ ਨਹੀਂ ਪਰਤਿਆ ਤਾਂ ਉਸ ਨੂੰ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਪਤਾ ਲੱਗਾ। ਡੀਐਸਪੀ ਅਨੁਸਾਰ ਉਸ ਸਮੇਂ ਪੁਲਿਸ ਨੇ ਪਿਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।ਪਰ ਪੁਲਿਸ ਨੇ ਮੁਢਲੀ ਜਾਂਚ ਵਿੱਚ ਇਹ ਸਿੱਟਾ ਕੱਢਿਆ ਕਿ ਅਗਵਾ ਦੀ ਕਹਾਣੀ ਸ਼ੱਕੀ ਸੀ। ਅਤੇ ਫਿਰ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ, ਕਾਲ ਲੋਕੇਸ਼ਨ ਅਤੇ ਤਕਨੀਕੀ ਆਧਾਰ 'ਤੇ ਜਾਂਚ ਕਰਕੇ ਲਾਪਤਾ ਨੌਜਵਾਨ ਜਸਵੰਤ ਸਿੰਘ ਨੂੰ ਨਵਾਂਸ਼ਹਿਰ ਦੇ ਬੰਗਾ ਤੋਂ ਬਰਾਮਦ ਕਰ ਲਿਆ। (kidnapping Drama)
ਮਾੜੀ ਸੰਗਤ ਵਿੱਚ ਪੈ ਗਿਆ ਨੌਜਵਾਨ : ਡੀਐਸਪੀ ਨੇ ਦੱਸਿਆ ਕਿ ਜਸਵੰਤ ਸਿੰਘ ਨੇ ਵੀ ਪੁਲਿਸ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਮਾੜੀ ਸੰਗਤ ਵਿੱਚ ਪੈ ਗਿਆ ਸੀ। ਉਸਨੇ ਆਪਣੇ ਦੋਸਤਾਂ ਨਾਲ ਘੁੰਮਣ 'ਤੇ ਆਪਣੇ ਪਿਤਾ ਦੀ 1 ਲੱਖ ਰੁਪਏ ਦੀ ਰਕਮ ਖਰਚ ਕੀਤੀ ਸੀ। ਉਸ ਦੇ ਪਿਤਾ ਅਤੇ ਪਤਨੀ ਵੱਲੋਂ ਇੱਕ ਲੱਖ ਰੁਪਏ ਬਰਬਾਦ ਕਰਨ ਦੇ ਡਰੋਂ ਉਸ ਨੇ ਆਪਣੇ ਹੀ ਅਗਵਾ ਹੋਣ ਦੀ ਝੂਠੀ ਕਹਾਣੀ ਰਚੀ। ਡੀਐਸਪੀ ਨੇ ਇਹ ਵੀ ਕਿਹਾ ਕਿ ਪੁਲਿਸ ਹੁਣ ਜਸਵੰਤ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਫਿਲਹਾਲ ਜਸਵੰਤ ਸਿੰਘ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।