ਕਪੂਰਥਲਾ: ਅੱਜ ਕੱਲ ਦੇ ਸਮੇਂ ਜਦੋ ਲੋੜ ਪੈਣ ਤੇ ਆਪਣੇ ਆਪਣੀਆਂ ਦਾ ਸਾਥ ਛੱਡ ਜਾਂਦੇ ਹਨ। ਇਸੇ ਮਾਹੌਲ ਵਿਚ ਕਪੂਰਥਲਾ ਦੇ ਕੁਝ ਨੌਜਵਾਨਾਂ ਵੱਲੋਂ ਇਕ ਅਜਿਹੀ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਇਹ ਲੋਕ ਅੱਜ ਕਰੀਬ 250 ਅਵਾਰਾ ਕੁੱਤਿਆਂ ਨੂੰ ਪਾਲ ਰਹੇ ਹਨ।
ਕਪੂਰਥਲਾ ਦੇ ਕੁੱਝ ਨੌਜਵਾਨਾਂ ਵੱਲੋਂ ਇੱਕ ਅਜਿਹਾ ਉਪਰਾਲਾ ਕੀਤਾ ਗਿਆ ਹੈ ਜੋ ਇਨਸਾਨੀਅਤ ਦੀ ਇੱਕ ਵੱਡੀ ਮਿਸਾਲ ਬਣ ਗਿਆ ਹੈ। ਇਹ ਨੌਜਵਾਨ ਉਨ੍ਹਾਂ ਬੇਜ਼ੁਬਾਨ ਕੁੱਤਿਆਂ ਦੀ ਸੇਵਾ ਵਿਚ ਲੱਗੇ ਹੋਏ ਹਨ। ਜੋ ਜਾਂ ਤਾਂ ਜਖ਼ਮੀ ਹੁੰਦੇ ਹਨ ਜਾਂ ਫਿਰ ਬਿਮਾਰ ਹੁੰਦੇ ਹਨ। 2020 ਤੋਂ ਕਪੂਰਥਲਾ ਵਿਖੇ ਇਹਨਾਂ ਨੌਜਵਾਨਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ।
ਡਾਗ ਸ਼ੈਲਟਰ: ਜਿਸ ਵਿਚ ਇਹ ਲੋਕ ਅਵਾਰਾ ਜਖ਼ਮੀ ਕੁੱਤਿਆਂ ਦਾ ਇਲਾਜ ਕਰਵਾਉਦੇ ਸੀ ਅਤੇ ਠੀਕ ਹੋਣ ਤੋਂ ਬਾਅਦ ਉਹਨਾ ਨੂੰ ਉਥੇ ਹੀ ਛੱਡ ਦਿੱਤਾ ਜਾਂਦਾ ਸੀ ਜਿਥੋਂ ਜਿਥੋਂ ਲਿਆਦਾ ਜਾਂਦਾ ਸੀ। ਇਸ ਡਾਗ ਸ਼ੈਲਟਰ ਦੇ ਪ੍ਰਬੰਧਕ ਨਵਜੋਤ ਮਾਹਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਸੇਵਾ ਇਹਨਾਂ ਬੇਜੁਬਾਨ ਜਾਨਵਰਾਂ ਲਈ ਨਿਭਾਈ ਜਾ ਰਹੀ ਹੈ। ਉਹਨਾ ਮੁਤਾਬਕ ਸ਼ੂਰੁਆਤ ਵਿਚ ਉਹ ਜਖ਼ਮੀ ਅਤੇ ਬਿਮਾਰ ਕੁੱਤਿਆਂ ਨੂੰ ਲਿਆ ਕੇ ਉਨ੍ਹਾਂ ਦਾ ਇਲਾਜ ਕਰਵਾਕੇ ਉਨ੍ਹਾਂ ਨੂੰ ਫੇਰ ਖੁਲ੍ਹੇ ਵਿਚ ਛੱਡ ਆਂਉਦੇ ਸਨ। ਕਿਉਂਕਿ ਉਨ੍ਹਾਂ ਕੋਲ ਇਨ੍ਹਾਂ ਨੂੰ ਰੱਖਣ ਲਈ ਜਮੀਨ ਨਹੀਂ ਸੀ ਪਰ ਹੁਣ ਇੱਕ ਦਾਨੀ ਸੱਜਣ ਵੱਲੋਂ ਉਨ੍ਹਾਂ ਨੂੰ ਖੁੱਲੀ ਜ਼ਮੀਨ ਦੇ ਦਿੱਤੀ ਗਈ ਹੈ।
ਇਲਾਜ ਅਤੇ ਖਾਣ ਪੀਣ ਦੇ ਖਾਸ ਪ੍ਰਬੰਧ: ਹੁਣ ਉਹ ਇਲਾਜ ਦੇ ਨਾਲ ਨਾਲ ਇਹਨਾਂ ਇਥੇ ਹੀ ਰੱਖ ਕੇ ਇਹਨਾ ਦੀ ਸਾਂਭ ਸੰਭਾਲ ਕਰਦੇ ਹਨ। ਅੱਜ ਇਸ ਡਾਗ ਸ਼ੈਲਟਰ ਵਿਚ ਕਰੀਬ 250 ਕੁੱਤੇ ਹਨ। ਇਹ ਹੀ ਨਹੀਂ ਇਹਨਾਂ ਦੇ ਇਲਾਜ ਲਈ ਵੀ ਖਾਸ ਪ੍ਰਬੰਧ ਕੀਤੇ ਗਏ ਹਨ। ਅੱਜ ਇਹ ਸਾਰੇ ਕੁੱਤੇ ਇੱਕ ਹੀ ਜਗ੍ਹਾਂ ਉਤੇ ਰਹਿ ਰਹੇ ਹਨ। ਜਿਥੇ ਇਹਨਾਂ ਦੇ ਖਾਣ ਪੀਣ ਦਾ ਪੂਰਾ ਇੰਤਜਾਮ ਹੈ।
ਜਖ਼ਮੀ ਜਾਂ ਬਿਮਾਰ ਕੁੱਤਾ ਨੂੰ ਸ਼ੈਲਟਰ ਵਿੱਚ ਲੈ ਕੇ ਆਉਣ ਦੀ ਅਪੀਲ: ਅੱਜ ਇਸ ਡਾਗ ਸ਼ੈਲਟਰ ਨਾਲ ਬਹੁਤ ਸਾਰੇ ਲੋਕ ਜੁੜੇ ਹਨ ਜੋ ਇਹਨਾ ਦੀ ਸੇਵਾ ਕਰਦੇ ਹਨ। ਡਾਗ ਸ਼ੈਲਟਰ ਦੇ ਪ੍ਰਬੰਧਕ ਲੋਕਾਂ ਨੂੰ ਵੀ ਇਹ ਅਪੀਲ ਕਰਦੇ ਹਨ ਕਿ ਉਹ ਇਹਨਾਂ ਬੇਜ਼ੁਬਾਨ ਜਾਨਵਰਾਂ ਨੂੰ ਮਾਰਨ ਦੀ ਬਜਾਏ ਇਹਨਾਂ ਨਾਲ ਠੀਕ ਸਲੂਕ ਕਰਨ ਅਤੇ ਜੇ ਕੀਤੇ ਕੋਈ ਜਖ਼ਮੀ ਜਾਂ ਬਿਮਾਰ ਕੁੱਤਾ ਦਿਖਾਈ ਦਿੰਦਾ ਹੈ ਤਾਂ ਉਸਦੀ ਜਾਣਕਾਰੀ ਉਨ੍ਹਾਂ ਨੂੰ ਦੇਣ ਤਾਂ ਕਿ ਉਹ ਉਸਨੂੰ ਆਪਣੇ ਕੋਲ ਲਿਆ ਕੇ ਉਸਦਾ ਇਲਾਜ ਕਰਵਾ ਸਕਣ।
ਇਹ ਵੀ ਪੜ੍ਹੋ: ਦਿੱਲੀ ਨਗਰ ਨਿਗਮ 'ਚ ਆਪ ਦੀ ਬੱਲੇ-ਬੱਲੇ, ਪੰਜਾਬ 'ਚ ਖੁਸ਼ੀ ਨਾਲ ਖੀਵੇ ਹੋਵੇ ਵਿਧਾਇਕ