ETV Bharat / state

ਹੁਣ ਫਿਲਪਾਈਨ ਦੇ ਪਿੰਡਾਂ 'ਚ ਵੀ ਸਥਾਪਿਤ ਹੋਵੇਗਾ ਸੀਚੇਵਾਲ ਮਾਡਲ - ਮਨੀਲਾ ਵਿੱਚ ਭਾਰਤੀ ਰਾਜਦੂਤ ਸ਼ੰਭੂ ਐਸ ਕੁਮਾਰਨ

ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪੰਜਾਬੀਆਂ ਦੇ ਇੱਕ ਵਫ਼ਦ ਨੇ ਮਨੀਲਾ ਵਿੱਚ ਭਾਰਤੀ ਰਾਜਦੂਤ ਸ਼ੰਭੂ ਐਸ ਕੁਮਾਰਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਫਿਲਪਾਈਨ ਵਿੱਚ ਪੰਜਾਬੀਆਂ ਨੂੰ ਪਾਸਪੋਰਟ ਸਮੇਤ ਹੋਰ ਆ ਰਹੀਆਂ ਮੁਸ਼ਕਿਲਾਂ ਨੂੰ ਭਾਰਤੀ ਰਾਜਦੂਤ ਕੋਲ ਪ੍ਰਮੁੱਖਤਾ ਨਾਲ ਉਠਾਇਆ।

ਮਨੀਲਾ ਵਿੱਚ ਭਾਰਤੀ ਰਾਜਦੂਤ ਨਾਲ ਸੰਤ ਸੀਚੇਵਾਲ ਦੀ ਮੁਲਾਕਾਤ

author img

By

Published : Apr 8, 2022, 12:34 PM IST

ਸੁਲਤਾਨਪੁਰ ਲੋਧੀ: ਫਿਲਪਾਈਨ ਦੀ ਫੇਰੀ ‘ਤੇ ਗਏ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪੰਜਾਬੀਆਂ ਦੇ ਇੱਕ ਵਫ਼ਦ ਨੇ ਮਨੀਲਾ ਵਿੱਚ ਭਾਰਤੀ ਰਾਜਦੂਤ ਸ਼ੰਭੂ ਐਸ ਕੁਮਾਰਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਫਿਲਪਾਈਨ ਵਿੱਚ ਪੰਜਾਬੀਆਂ ਨੂੰ ਪਾਸਪੋਰਟ ਸਮੇਤ ਹੋਰ ਆ ਰਹੀਆਂ ਮੁਸ਼ਕਿਲਾਂ ਨੂੰ ਭਾਰਤੀ ਰਾਜਦੂਤ ਕੋਲ ਪ੍ਰਮੁੱਖਤਾ ਨਾਲ ਉਠਾਇਆ।

ਅੱਧੇ ਘੰਟੇ ਤੋਂ ਵੱਧ ਸਮਾਂ ਚੱਲੀ ਇਸ ਮੀਟਿੰਗ ਬਾਰੇ ਗੱਲਬਾਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਭਾਰਤੀ ਰਾਜਦੂਤ ਸ਼ੰਭੂ ਐਸ ਕੁਮਾਰਨ ਨੇ ਅਨੁਸਾਰ ਭਾਰਤ ਸਰਕਾਰ ਫਿਲਪਾਈਨ ਦੇ ਸਮੁੱਚੇ ਵਿਕਾਸ ਵਿੱਚ ਸਹਿਯੋਗ ਕਰ ਰਹੀ ਹੈ।

ਮਨੀਲਾ ਵਿੱਚ ਭਾਰਤੀ ਰਾਜਦੂਤ ਨਾਲ ਸੰਤ ਸੀਚੇਵਾਲ ਦੀ ਮੁਲਾਕਾਤ
ਮਨੀਲਾ ਵਿੱਚ ਭਾਰਤੀ ਰਾਜਦੂਤ ਨਾਲ ਸੰਤ ਸੀਚੇਵਾਲ ਦੀ ਮੁਲਾਕਾਤ

ਗੰਦੇ ਪਾਣੀ ਦੇ ਨਿਕਾਸੀ ਦੀ ਸਮੱਸਿਆ: ਫਿਲਪਾਈਨ ਦੇ ਪਿੰਡਾਂ ਵਿੱਚ ਵੀ ਗੰਦੇ ਪਾਣੀਆਂ ਦੇ ਨਿਕਾਸ ਦੀ ਸਮੱਸਿਆ ਸਾਡੇ ਪਿੰਡਾਂ ਵਾਂਗ ਹੀ ਹੈ। ਰਾਜਦੂਤ ਵੱਲੋਂ ਉਨ੍ਹਾਂ ਨੂੰ ਗੰਦੇ ਪਾਣੀਆਂ ਦੇ ਨਿਕਾਸ ਵਿੱਚ ਸਹਿਯੋਗ ਕਰਨ ਲਈ ਕਿਹਾ ਹੈ, ਜਿਵੇਂ ਉਹਨਾਂ ਵੱਲੋਂ ਸੀਚੇਵਾਲ ਮਾਡਲ ਰਾਹੀ ਪੰਜਾਬ ਸਮੇਤ ਹੋਰ ਸੂਬਿਆਂ ਦੇ ਪਿੰਡਾਂ ਵਿੱਚ ਗੰਦੇ ਪਾਣੀਆਂ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜ਼ਾਤ ਦੁਆਈ ਹੈ।

ਵਾਤਾਵਰਣ ਸੰਭਾਲ ਲਈ ਕਰਦੇ ਨੇ ਕੰਮ: ਸੰਤ ਸੀਚੇਵਾਲ ਨੇ ਦੱਸਿਆ ਕਿ ਉਹ ਵਾਤਾਵਰਣ ਦੇ ਸੰਭਾਲ ਲਈ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਕੰਮ ਕਰਨ ਲਈ ਤਿਆਰ ਹਨ ਕਿਉਂਕਿ ਇਹ ਵਾਤਾਵਰਣ ਦਾ ਮੁੱਦਾ ਕਿਸੇ ਇੱਕ ਖਿਤੇ ਜਾਂ ਦੇਸ਼ ਨਾਲ ਨਹੀਂ ਜੁੜਿਆ ਹੋਇਆ ਸਗੋਂ ਇਹ ਆਲਮੀ ਪੱਧਰ ਦਾ ਹੈ।

ਮਰ ਚੁੱਕੀ ਨਦੀਂ ਨੂੰ ਕੀਤਾ ਮੁੜ ਸੁਰਜੀਤ: ਭਾਰਤੀ ਰਾਜਦੂਤ ਵੱਲੋਂ ਸੰਤ ਸੀਚੇਵਾਲ ਵੱਲੋਂ ਪਾਣੀਆਂ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ। ਇਸ ਮੁਲਾਕਾਤ ਦੌਰਾਨ ਸੁਲਤਾਨਪੁਰ ਲੋਧੀ ਵਿੱਚ 2006 ਵਿੱਚ ਉਸ ਸਮੇਂ ਦੇਸ਼ ਦੇ ਰਾਸ਼ਟਰਪਤੀ ਡਾ: ਏ.ਪੀ.ਜੇ ਅਬਦੁਲ ਕਲਾਮ ਦੇ ਆਉਣ ਬਾਰੇ ਵੀ ਚਰਚਾ ਕੀਤੀ ਗਈ ਕਿ ਕਿਵੇਂ ਸੰਤ ਸੀਚੇਵਾਲ ਨੇ ਸੰਗਤਾਂ ਦੇ ਸਹਿਯੋਗ ਨਾਲ ਇੱਕ ਮਰ ਚੁੱਕੀ ਨਦੀਂ ਨੂੰ ਮੁੜ ਸੁਰਜੀਤ ਕਰਨ ਦਾ ਕ੍ਰਿਸ਼ਮਾ ਕਰਕੇ ਦਿਖਾਇਆ ਸੀ।

ਗੰਦੇ ਪਾਣੀ ਨੂੰ ਸੋਧ ਕੇ ਖੇਤੀ ਲਈ ਵਰਤਿਆ: ਇਸ ਦੇ ਨਾਲ ਹੀ ਡਾ. ਏ.ਪੀ.ਜੇ ਅਬਦੁਲ ਕਲਾਮ ਸਾਲ 2008 ਵਿੱਚ ਮੁੜ ਸੁਲਤਾਨਪੁਰ ਲੋਧੀ ਇਹ ਦੇਖਣ ਲਈ ਆਏ ਸਨ ਕਿ ਗੰਦੇ ਪਾਣੀਆਂ ਨੂੰ ਸੋਧ ਕੇ ਕਿਵੇਂ ਖੇਤੀ ਲਈ ਵਰਤਿਆ ਜਾ ਰਿਹਾ ਹੈ।

ਪੰਜਾਬੀਆਂ ਦੀਆਂ ਸਮੱਸਿਆ ਦਾ ਚੁੱਕਿਆ ਮੁੱਦਾ: ਇਸ ਮੁਲਾਕਾਤ ਦੌਰਾਨ ਪੰਜਾਬੀਆਂ ਨੂੰ ਪਾਸਪੋਰਟ ਸਮੇਤ ਆ ਰਹੀਆਂ ਹੋਰ ਸਮਸਿਆਵਾਂ ਦਾ ਮੁੱਦਾ ਵੀ ਸੰਤ ਸੀਚੇਵਾਲ ਨੇ ਚੁੱਕਿਆ। ਉਨ੍ਹਾਂ ਦੱਸਿਆ ਕਿ ਭਾਰਤੀ ਦੂਤਾਵਾਸ ਵੱਲੋਂ ਭਰੋਸਾ ਦਿੱਤਾ ਗਿਆ ਕਿ ਭਾਰਤ ਦੇ ਕਿਸੇ ਵੀ ਨਾਗਰਿਕ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

ਵਿਸ਼ੇਸ਼ ਕੈਂਪ ਦਾ ਹੋਵੇਗਾ ਆਯੋਜਨ: ਉਨ੍ਹਾਂ ਦੱਸਿਆ ਕਿ ਪੰਜਾਬੀਆਂ ਦੇ ਪਾਸਪੋਰਟ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਿਰਮਲ ਇੰਡੀਅਨ ਟੈਂਪਲ ਪਨਕੀ ਵਿਖੇ ਵਿਸ਼ੇਸ਼ ਕੈਂਪ ਲਾਇਆ ਜਾਵੇਗਾ। ਇਸ ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਕੌਂਸਲਰ ਹਰੀਸ਼ ਦਾਫੋਤੀ, ਮਨਜਿੰਦਰ ਜੇਮਸ, ਜਗਮੋਹਨ ਸਿੰਘ ਤੰਬਰ ਅਤੇ ਮਨਜਿੰਦਰ ਸਿੰਘ ਸ਼ਾਮਿਲ ਸਨ।

ਇਹ ਵੀ ਪੜ੍ਹੋ: ਕਾਨੂੰਨ ਵਿਵਸਥਾ ਨੂੰ ਲੈ ਕੇ ਸਿੱਧੂ ਘੇਰੀ ਮਾਨ ਸਰਕਾਰ, ਕਿਹਾ- 20 ਦਿਨਾਂ ਵਿੱਚ ਹੋਏ 25 ਕਤਲ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.