ਕਪੂਰਥਲਾ : ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਪੂਰਥਲਾ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਨਾਲ ਲੈਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ। ਮੰਡ ਇਲਾਕੇ ਦੇ ਇੰਨ੍ਹਾਂ ਪਿੰਡਾਂ ਤੇ ਖਾਸ ਕਰਕੇ ਧੁੱਸੀ ਬੰਨ੍ਹ ਦੇ ਅੰਦਰਲੀਆਂ ਜ਼ਮੀਨਾਂ ਵਿੱਚ ਅਜੇ ਦੋ ਤੋਂ ਢਾਈ ਫੁੱਟ ਤੱਕ ਪਾਣੀ ਖੜਾ ਹੈ। ਇਸ ਇਲਾਕੇ ਵਿੱਚ ਬਿਆਸ ਦਰਿਆ ਦੇ ਐਂਡਵਾਂਸ ਬੰਨ੍ਹ ਟੁੱਟਣ ਨਾਲ 25 ਤੋਂ 30 ਹਾਜ਼ਰ ਏਕੜ ਫਸਲਾਂ ਤਬਾਹ ਹੋ ਚੁੱਕੀਆਂ ਹਨ।
ਗਊਸ਼ਾਲਾ ਵਿੱਚ ਚਾਰੇ ਦੀ ਸਮੱਸਿਆ : ਪਿੰਡ ਆਹਲੀ ਕਲਾਂ ਤੋਂ ਕਿਸ਼ਤੀਆਂ ਰਾਹੀ ਸੰਤ ਸੀਚੇਵਾਲ ਅਧਿਕਾਰੀਆਂ ਨੂੰ ਅਵਤਾਰ ਗਊਸ਼ਾਲਾ ਲੈਕੇ ਗਏ, ਜਿਹੜਾ ਤਿੰਨ ਮਹੀਨਿਆਂ ਤੋਂ ਚਾਰੇ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ। ਇੱਥੇ ਗਾਊਸ਼ਾਲਾਂ ਵਿੱਚ ਤਿੰਨ ਸੌ ਤੋਂ ਵੱਧ ਗਾਊਆਂ ਨੂੰ ਚਾਰਾ ਪਹੁੰਚਾਉਣਾ ਅੱਜ ਵੀ ਵੱਡੀ ਚਣੌਤੀ ਬਣਿਆ ਹੋਇਆ ਹੈ। ਇਸ ਇਲਾਕੇ ਦੇ ਲੋਕਾਂ ਨੇ ਪੀ.ਸੀ.ਐਸ ਨਾਇਬ ਤਹਿਸੀਲਦਾਰ ਤਲਵੰਡੀ ਚੌਧਰੀਆ ਗੁਰਪ੍ਰੀਤ ਸਿੰਘ ਕੋਲੋ ਮੰਗ ਕੀਤੀ ਕਿ ਉਨ੍ਹਾਂ ਨੂੰ ਅਜੇ ਵੀ ਮੁਆਵਜ਼ਾ ਨਹੀਂ ਮਿਿਲਆ ਹੈ।
ਬੰਨ੍ਹ ਬੰਨ੍ਹਣਾ ਵੀ ਚੁਣੌਤੀ : ਬਿਆਸ ਦਰਿਆ ਦੇ ਕਰਮੂੰਵਾਲੇ ਪੱਤਣ ਨੇੜੇ ਐਂਡਵਾਂਸ ਬੰਨ੍ਹ ਵਿੱਚ ਪਏ ਪਾੜ ਨੂੰ ਪੂਰਨ ਲਈ ਮੰਡ ਇਲਾਕੇ ਦੇ ਲੋਕ ਪਿਛਲੇ ਦੋ-ਢਾਈ ਮਹੀਨਿਆਂ ਤੋਂ ਜੱਦੋਜਹਿਦ ਕਰ ਰਹੇ ਹਨ। ਹੁਣ ਇਹ ਪਾੜ 100 ਫੁੱਟ ਦੇ ਕਰੀਬ ਰਹਿ ਗਿਆ ਹੈ ਪਰ ਇਹ ਪਾੜ 40 ਫੁੱਟ ਦੇ ਕਰੀਬ ਡੂੰਘਾ ਹੋਣ ਕਾਰਨ ਉਥੇ ਬੰਨ੍ਹ ਬੰਨ੍ਹਣਾ ਵੀ ਵੱਡੀ ਚਣੌਤੀ ਬਣਿਆ ਹੋਇਆ ਹੈ। ਬੰਨ੍ਹ ਦੀ ਕਾਰ ਸੇਵਾ ਕਰਵਾ ਰਹੇ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਕੋਲੋ ਮੰਗ ਕੀਤੀ ਕਿ ਜੇ ਬਿਆਸ ਦਰਿਆ ਦਾ ਪਾਣੀ ਘਟਾ ਦਿੱਤਾ ਜਾਵੇ ਤਾਂ ਬੰਨ੍ਹ ਸੌਖਾ ਬੱਝ ਸਕਦਾ ਹੈ।
- SYL Canal Issue: ਸੀਐਮ ਭਗਵੰਤ ਮਾਨ ਦੇ ਸੱਦੇ 'ਤੇ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਨੇ ਦਿੱਤੀ ਪ੍ਰਤੀਕ੍ਰਿਆ
- Jakhar Reply to CM Mann: SYL ਨੂੰ ਲੈਕੇ ਮੁੱਖ ਮੰਤਰੀ ਵਲੋਂ ਬਹਿਸ ਦੇ ਸੱਦੇ 'ਤੇ ਸੁਨੀਲ ਜਾਖੜ ਦਾ ਸਿਆਸੀ ਪਲਟਵਾਰ, ਕਿਹਾ-ਸੁਪਰੀਮ ਕੋਰਟ 'ਚ ਗੋਡੇ ਕਿਉਂ ਟੇਕੇ?
- IND vs AUS Virat Kohli Catch: ਕੋਹਲੀ ਨੇ ਕੀਤਾ ਮਾਰਸ਼ ਦਾ ਹੈਰਾਨੀਜਨਕ ਕੈਚ, ਬਣਾਇਆ ਇਹ ਸ਼ਾਨਦਾਰ ਰਿਕਾਰਡ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਰੋਸਾ ਦਿੱਤਾ ਕਿ ਉਹ ਦਰਿਆ ਦਾ ਪਾਣੀ ਘਟਾਉਣ ਲਈ ਉੱਚ ਅਧਿਕਾਰੀਆਂ ਨਾਲ ਰਾਬਤਾ ਕਰ ਰਹੇ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਡਰੇਨਜ਼ ਵਿਭਾਗ ਦੇ ਨਿਗਰਾਨ ਇੰਜੀਨੀਅਰ ਨਾਲ ਫੋਨ ‘ਤੇ ਗੱਲ ਕਰਕੇ ਦਰਿਆ ਵਿੱਚ ਚਾਰ-ਪੰਜ ਦਿਨ ਲਈ ਪਾਣੀ ਘਟਾਉਣ ਲਈ ਕਿਹਾ ਹੈ। ਸੰਤ ਸੀਚੇਵਾਲ ਨੇ ਕਿਸ਼ਤੀ ਰਾਹੀ ਬਿਆਸ ਦਰਿਆ ਦਾ ਨਿਰੀਖਣ ਵੀ ਕੀਤਾ ਕਿ ਜਿੱਥੋਂ ਪਾਣੀ ਦੇ ਵਹਾਅ ਨੂੰ ਬਦਲਿਆ ਜਾ ਸਕੇ।