ETV Bharat / state

ਅਮਰੀਕਾ ਵਿੱਚ ਸੰਦੀਪ ਧਾਲੀਵਾਲ ਦੇ ਕਤਲ ਕਰਕੇ ਕਪੂਰਥਲਾ ਦੇ ਪਿੰਡ ਧਾਲੀਵਾਲ ’ਚ ਸੋਗ ਦੀ ਲਹਿਰ

author img

By

Published : Sep 29, 2019, 8:06 PM IST

ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੀ ਅਮਰੀਕਾ ਵਿੱਚ ਗ਼ੋਲੀ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਪਿੰਡ ਧਾਲੀਵਾਲ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਫ਼ੋਟੋ

ਕਪੂਰਥਲਾ: ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦਾ ਬੀਤੇ ਦਿਨੀਂ ਅਮਰੀਕਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੰਦੀਪ ਸਿੰਘ ਧਾਲੀਵਾਲ ਪੰਜਾਬ ਦੇ ਕਪੂਰਥਲਾ ਦੇ ਪਿੰਡ ਧਾਲੀਵਾਲ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਨਾਲ ਹੋਈ ਇਸ ਮੰਦਭਾਗੀ ਘਟਨਾ ਤੋਂ ਬਾਅਦ ਉਨ੍ਹਾਂ ਦੇ ਪਿੰਡ ਅਤੇ ਰਿਸ਼ਤੇਦਾਰਾਂ ਦੇ ਵਿੱਚ ਸੋਗ ਦੀ ਲਹਿਰ ਹੈ।

ਅਮਰੀਕਾ ਦੇ ਟੈਕਸਾਸ ਰਾਜ 'ਚ ਟ੍ਰੈਫ਼ਿਕ ਸਿਗਨਲ ਵਿੱਚ ਗ਼ੋਲੀ ਮਾਰ ਕੇ ਸੰਦੀਪ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਤਿੰਨ ਬੱਚਿਆਂ ਦਾ ਪਿਤਾ ਸੰਦੀਪ ਤਕਰੀਬਨ ਦਸ ਸਾਲਾਂ ਤੋਂ ਅਮਰੀਕਾ ਪੁਲਿਸ ਵਿਭਾਗ ਵਿੱਚ ਨੌਕਰੀ ਕਰ ਰਿਹਾ ਸੀ। ਉਨ੍ਹਾਂ ਨੇ ਸਿੱਖ ਧਰਮ ਅਤੇ ਪਗੜੀ ਦੀ ਪਹਿਚਾਣ ਬਣਾਏ ਰੱਖਣ ਲਈ ਅਮਰੀਕਾ ਦੇ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਇਸ ਦੇ ਚੱਲਦਿਆਂ ਉਹ ਉੱਥੇ ਦੀ ਪੁਲਿਸ ਵਿਭਾਗ ਵਿੱਚ ਪਹਿਲੇ ਸਿੱਖ ਡਿਪਟੀ ਅਫ਼ਸਰ ਬਣੇ ਸੀ ਤੇ ਉਨ੍ਹਾਂ ਨੂੰ ਸਿੱਖ ਵੇਸ ਭੂਸ਼ਾ ਵਿੱਚ ਡਿਊਟੀ ਕਰਨ ਦੀ ਇਜਾਜ਼ਤ ਮਿਲੀ ਸੀ।

ਹੈਰਿਸ ਕਾਊਂਟੀ ਦੇ ਸ਼ੈਰਿਫ਼ ਦੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੇ ਇੱਕ ਚੁਰਸਤੇ ਉੱਤੇ ਇੱਕ ਕਾਰ ਨੂੰ ਰੋਕਿਆ ਸੀ, ਜਿਸ ਵਿੱਚ ਇੱਕ ਆਦਮੀ ਤੇ ਇੱਕ ਔਰਤ ਸਨ। ਰੋਕੇ ਜਾਣ ’ਤੇ ਦੋਵੇਂ ਜਣਿਆਂ ਵਿੱਚੋਂ ਇੱਕ ਹੇਠਾਂ ਉੱਤਰਿਆ ਤੇ ਉਸ ਨੇ ਧਾਲੀਵਾਲ ਦੇ ਗੋਲੀਆਂ ਮਾਰੀਆਂ। ਇੱਕ ਪੁਲਿਸ ਅਧਿਕਾਰੀ ਐੱਡ ਗੌਂਜ਼ਾਲੇਜ਼ ਨੇ ਦੱਸਿਆ ਕਿ ਸੰਦੀਪ ਸਿੰਘ ਧਾਲੀਵਾਲ ਨੂੰ ਗੋਲੀਆਂ ਮਾਰ ਕੇ ਕਾਤਲ ਇੱਕ ਸ਼ਾਪਿੰਗ ਸੈਂਟਰ ਵਿੱਚ ਵੜ ਗਿਆ। ਪੁਲਿਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Intro:ਅਮਰੀਕਾ ਵਿੱਚ ਟੈਕਸਸ ਰਾਜ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੇ ਸਿੱਖ ਨੌਜਵਾਨ ਸੰਦੀਪ ਸਿੰਘ ਧਾਲੀਵਾਲ ਜੋ ਕੀ ਪੰਜਾਬ ਦੇ ਕਪੂਰਥਲਾ ਪਿੰਡ ਧਾਲੀਵਾਲ ਦੇ ਰਹਿਣ ਵਾਲੇ ਹਨ। ਸੰਦੀਪ ਸਿੰਘ ਮੌਤ ਦੀ ਖਬਰ ਸੁਣਦੇ ਹੀ ਉਨ੍ਹਾਂ ਦੇ ਪਿੰਡ ਵਿੱਚ ਸੋਗ ਦੀ ਲਹਿਰ ਹੈ।Body:ਅਮਰੀਕਾ ਦੇ ਟੈਕਸਾਸ ਰਾਜ ਵਿੱਚ ਟ੍ਰੈਫਿਕ ਸਿਗਨਲ ਵਿੱਚ ਗੋਲੀ ਮਾਰ ਮੌਤ ਦੇ ਘਾਟ ਉਤਾਰ ਦਿੱਤੇ ਗਏ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਪੰਜਾਬ ਦੇ ਕਪੂਰਥਲਾ ਦੇ ਪਿੰਡ ਧਾਲੀਵਾਲ ਦਾ ਰਹਿਣ ਵਾਲਾ ਸੀ। ਵੈਸੇ ਦਾ ਉਸ ਦਾ ਸਾਰਾ ਪਰਿਵਾਰ ਕਾਫ਼ੀ ਸਮੇਂ ਤੋਂ ਵਿਦੇਸ਼ ਵਿੱਚ ਹੈ। ਤਿੰਨ ਬੱਚਿਆਂ ਦਾ ਪਿਤਾ ਸੰਦੀਪ ਤਕਰੀਬਨ ਦਸ ਸਾਲਾਂ ਤੋਂ ਉੱਥੇ ਪੁਲੀਸ ਵਿਭਾਗ ਵਿੱਚ ਨੌਕਰੀ ਕਰ ਰਿਹਾ ਸੀ। ਉਨ੍ਹਾਂ ਨੇ ਸਿੱਖ ਧਰਮ ਅਤੇ ਪਗੜੀ ਦੀ ਪਹਿਚਾਣ ਬਣਾਏ ਰੱਖਣ ਲਈ ਅਮਰੀਕਾ ਦੇ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਜਿਸ ਦੇ ਚੱਲਦਿਆਂ ਉਹ ਉੱਥੇ ਦੀ ਪੁਲਿਸ ਵਿਭਾਗ ਵਿੱਚ ਪਹਿਲੇ ਸਿੱਖ ਡਿਪਟੀ ਅਫਸਰ ਬਣੇ ਸੀ ਅਤੇ ਉਨ੍ਹਾਂ ਨੂੰ ਸਿੱਖ ਵੇਸ ਭੂਸ਼ਾ ਵਿੱਚ ਡਿਊਟੀ ਕਰਨ ਦੀ ਇਜਾਜ਼ਤ ਮਿਲੀ ਸੀ। ਉਨ੍ਹਾਂ ਨਾਲ ਹੋਈ ਇਸ ਮੰਦਭਾਗੀ ਘਟਨਾ ਤੋਂ ਬਾਅਦ ਉਨ੍ਹਾਂ ਦੇ ਪਿੰਡ ਅਤੇ ਰਿਸ਼ਤੇਦਾਰਾਂ ਦੇ ਵਿੱਚ ਸ਼ੋਕ ਦੀ ਲਹਿਰ ਹੈ।

ਬਾਈਟ: ਕਰਤਾਰ ਸਿੰਘ ਤਾਇਆ

ਬਾਈਟ: ਜੋਗਿੰਦਰ ਸਿੰਘ ਤਾਏ ਦਾ ਮੁੰਡਾConclusion:ਇਸ ਮੰਦਭਾਗੀ ਘਟਨਾ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਤੇ ਪਿੰਡ ਦੇ ਲੋਕਾਂ ਵਿਚ ਸ਼ੋਕ ਦੀ ਲਹਿਰ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.