ETV Bharat / state

ਕਪੂਰਥਲਾ 'ਚ ਬੇਅਦਬੀ ਦੀ ਕੋਸ਼ਿਸ਼ ਮਾਮਲੇ 'ਚ 295 A ਤਹਿਤ ਮਾਮਲਾ ਦਰਜ - ਬੇਅਦਬੀ ਦੀ ਕੋਸ਼ਿਸ਼

ਕਪੂਰਥਲਾ ਦੇ ਪਿੰਡ ਨਿਜ਼ਾਮਪੁਰ 'ਚ ਹੋਈ ਬੇਅਦਬੀ ਦੇ ਮਾਮਲੇ 'ਚ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਹੈ। ਜਿਸ ਦੇ ਤਹਿਤ ਪੁਲਿਸ ਵਲੋਂ 295 ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਕਪੂਰਥਲਾ 'ਚ ਵੀ ਬੇਅਦਬੀ ਦੀ ਕੋਸ਼ਿਸ਼
ਕਪੂਰਥਲਾ 'ਚ ਵੀ ਬੇਅਦਬੀ ਦੀ ਕੋਸ਼ਿਸ਼
author img

By

Published : Dec 19, 2021, 2:34 PM IST

Updated : Dec 19, 2021, 7:56 PM IST

ਕਪੂਰਥਲਾ: ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਅੱਜ ਕਪੂਰਥਲਾ 'ਚ ਵੀ ਬੇਅਦਬੀ ਦੀ ਘਟਨਾ (Incident of Desecrate) ਸਾਹਮਣੇ ਆਈ ਸੀ। ਜਿਸ 'ਚ ਇਕੱਠੀ ਹੋਈ ਭੀੜ ਵਲੋਂ ਉਕਤ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ 'ਚ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

295 ਏ ਦਾ ਮਾਮਲਾ ਦਰਜ

ਇਸ 'ਚ ਆਈ.ਜੀ ਗੁਰਿੰਦਰ ਸਿੰਘ ਢਿੱਲੋਂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵਲੋਂ 295 ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੁਲਿਸ ਵਲੋਂ 306 ਨੰਬਰ ਐਫ.ਆਈ.ਆਰ ਦਰਜ ਨਹੀਂ ਕੀਤੀ ਪਰ ਉਸ ਅਧੀਨ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋ ਵਿਅਕਤੀਆਂ 'ਤੇ ਨਾਮ ਦੇ ਅਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ , ਜਦਕਿ ਸੋ ਦੇ ਕਰੀਬ ਅਣਪਛਾਤੇ ਹਨ।

ਇਹ ਵੀ ਪੜੋ: ਸ੍ਰੀ ਹਰਿਮੰਦਰ ਸਾਹਿਬ ਬੇਅਦਬੀ ਮਾਮਲਾ: ਉੱਪ ਮੁੱਖ ਮੰਤਰੀ ਰੰਧਾਵਾ ਨੇ ਅਧਿਕਾਰੀਆਂ ਨਾਲ ਕੀਤੀ ਬੈਠਕ

ਕੀ ਸੀ ਮਾਮਲਾ ?

ਦਰਅਸਲ ਅੱਜ ਤੜਕ ਸਾਰ ਕਪੂਰਥਲਾ ਦੇ ਪਿੰਡਾਂ ਨਿਜ਼ਾਮਪੁਰ ਵਿਖੇ ਸੜਕ ‘ਤੇ ਇੱਕ ਗੁਰਦੁਆਰਾ ਸਾਹਿਬ ਵਿੱਚ ਵੜ ਕੇ ਇੱਕ ਸ਼ਖ਼ਸ ਵੱਲੋਂ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ (Sacrilege Attempt of Sri Nishan Sahib in Kapurthala) ਕੀਤੀ ਗਈ ਸੀ, ਜਿਸ ਨੂੰ ਸੇਵਾਦਾਰਾਂ ਨੇ ਮੌਕੇ ਤੋਂ ਕਾਬੂ ਕਰ ਲਿਆ ਸੀ।

ਕਪੂਰਥਲਾ 'ਚ ਵੀ ਬੇਅਦਬੀ ਦੀ ਕੋਸ਼ਿਸ਼

ਬੇਅਦਬੀ ਦੀ ਘਟਨਾ ਦੀ ਜਾਣਕਾਰੀ ਤੋਂ ਬਾਅਦ ਲੋਕ ਉੱਥੇ ਇਕੱਠੇ ਹੋ ਗਏ ਤੇ ਮੁਲਜ਼ਮ ਦਾ ਜੰਮਕੇ ਕੁਟਾਪਾ ਚਾੜ੍ਹਿਆ ਗਿਆ। ਇਸ ਦੇ ਨਾਲ ਹੀ ਸੇਵਾਦਾਰਾਂ ਨੇ ਮੁਲਜ਼ਮ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਤੇ ਉਥੇ ਹੀ ਮੌਕੇ ’ਤੇ ਪੁਲਿਸ ਵੀ ਪਹੁੰਚ ਗਈ ਸੀ। ਸੇਵਾਦਾਰ ਕਹਿ ਰਹੇ ਸਨ ਕਿ ਮੁਲਜ਼ਮ ਨੂੰ ਅਸੀਂ ਤੁਰੰਤ ਸਜਾ ਦੇਕੇ ਰਹਾਂਗੇ, ਜਦਕਿ ਪੁਲਿਸ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੁਲਜ਼ਮ ਨੂੰ ਉਹਨਾਂ ਨੇ ਹਵਾਲੇ ਕਰ ਦਿੱਤਾ ਜਾਵੇ, ਜਿਸ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਸਥਾਨਕ ਲੋਕਾਂ ਵੱਲੋਂ ਇਨਸਾਫ ਲਈ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਰੋਡ ਵੀ ਜਾਮ ਕੀਤਾ ਗਿਆ।

'ਪੁਲਿਸ ਲੈ ਕੇ ਗਈ ਸੀ ਹਸਪਤਾਲ'

ਪੁਲਿਸ ਵਲੋਂ ਜਾਂਚ ਸ਼ੁਰੂ

ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਸਵੇਰੇ ਘਟਨਾ ਸਬੰਧੀ ਸੂਚਾਨ ਮਿਲੀ ਸੀ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਪਹੁੰਚੀ ਤਾਂ ਕਾਫ਼ੀ ਸੰਗਤ ਇਕੱਠੀ ਹੋਈ ਸੀ। ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਗੁਰਦੁਆਰਾ ਕਮੇਟੀ ਵਲੋਂ ਸੂਚਨਾ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਵੀ ਉਕਤ ਮੁਲਜ਼ਮ ਤੋਂ ਕਾਫ਼ੀ ਪੁੱਛਗਿਛ ਕੀਤੀ ਗਈ ਸੀ ਪਰ ਉਸ ਵਲੋਂ ਕੁਝ ਵੀ ਨਹੀਂ ਦੱਸਿਆ ਗਿਆ। ਪੁਲਿਸ ਦਾ ਕਹਿਣਾ ਕਿ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜਦੋਂ ਭੀੜ ਇਕੱਠੀ ਹੋਈ ਤਾਂ ਪੁਲਿਸ ਨੇ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਭੀੜ ਵਲੋਂ ਉਸ 'ਤੇ ਅਟੈਕ ਕੀਤਾ ਗਿਆ ਅਤੇ ਪੁਲਿਸ ਉਕਤ ਮੁਲਜ਼ਮ ਨੂੰ ਉਥੋਂ ਹਸਪਤਾਲ ਲੈ ਕੇ ਆਈ ਹੈ। ਜਿਸ ਤੋਂ ਬਾਅਦ ਅਗਲੀ ਕਾਰਵਾਈ ਕਾਨੂੰਨ ਅਨੁਸਾਰ ਹੋਵੇਗੀ।

ਇਹ ਵੀ ਪੜੋ: ਸੋਚੀ ਸਮਝੀ ਸਾਜਿਸ਼ ਦੀ ਜਲਦ ਤੋਂ ਜਲਦ ਕੀਤੀ ਜਾਵੇ ਜਾਂਚ: ਐਸਜੀਪੀਸੀ

'ਐਸ.ਐਮ.ਓ ਨੇ ਮੌਤ ਦੀ ਕੀਤੀ ਸੀ ਪੁਸ਼ਟੀ'

ਐਸ.ਐਮ.ਓ ਨੇ ਦਿੱਤੀ ਜਾਣਕਾਰੀ

ਇਸ ਦੇ ਨਾਲ ਹੀ ਉਕਤ ਮੁਲਜ਼ਮ ਦੀ ਮੌਤ ਸਬੰਧੀ ਜਾਣਕਾਰੀ ਸਿਵਲ ਹਸਪਤਾਲ ਦੇ ਐਸ.ਐਮ.ਓ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਮ੍ਰਿਤਕ ਨੌਜਵਾਨ ਨੂੰ ਲਿਆਉਂਦਾ ਗਿਆ ਸੀ। ਜਿਸ ਦੀ ਲਾਸ਼ ਨੂੰ ਮੋਰਚਰੀ 'ਚ ਰੱਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਸ ਦੀ ਮੌਤ ਕਿਵੇਂ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ।

ਇਹ ਵੀ ਪੜੋ: ਬੇਅਦਬੀ ਕਰਨ ਦੀ ਕੋਸ਼ਿਸ਼ 'ਤੇ ਵੱਖ ਵੱਖ ਰਾਜਨੀਤੀ ਆਗੂਆਂ ਨੇ ਕੀਤੀ ਸਖ਼ਤ ਨਿੰਦਾ

Last Updated : Dec 19, 2021, 7:56 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.