ਕਪੂਰਥਲਾ: ਸੁਲਤਾਨਪੁਰ ਲੋਧੀ (Sultanpur Lodhi) ਵਿਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਅਤੇ ਬਸਪਾ (BSP) ਦੀ ਮੀਟਿੰਗ ਦੌਰਾਨ ਸੁਲਤਾਨਪੁਰ ਲੋਧੀ ਪੁਹੰਚੇ ਜਸਬੀਰ ਸਿੰਘ ਗੜ੍ਹੀ ਨੇ ਇਕ ਮਾਂ ਪ੍ਰਤੀ ਵਿਵਾਦਿਤ ਬਿਆਨ ਦਿੱਤਾ। ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸੀਆਂ ਦੀ ਮਾਂ ਵੀ ਕਬਰਾਂ ਵਿਚੋਂ ਨਿੱਕਲ ਕੇ ਬਾਹਰ ਆ ਜਾਵੇ ਸਾਨੂੰ ਫਗਵਾੜਾ, ਸੁਲਤਾਨਪੁਰ ਲੋਧੀ, ਭੂਲੱਥ , ਕਪੂਰਥਲਾ ਚੋਂ ਜਾਣ ਨਹੀਂ ਹਰਾ ਸਕਦੀ।
ਜਿਸ ਸੰਬੰਧੀ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ (Congress MLA Navtej Singh Cheema) ਨੇ ਕਿਹਾ ਗੜ੍ਹੀ ਨੇ ਪੰਜਾਬੀਆਂ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਤੇ ਸੁਲਤਾਨਪੁਰ ਲੋਧੀ ਦੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਗੜ੍ਹੀ ਦੇ ਇਸ ਬਿਆਨ 'ਤੇ ਬੋਲਦੇ ਹੋਏ ਕਿਹਾ ਕਿ ਮਾਂ ਸਭ ਦੀ ਸਾਂਝੀ ਹੁੰਦੀ ਹੈ, ਮਾਂ ਦਾ ਦਰਜਾ ਰੱਬ ਦੇ ਬਰਾਬਰ ਹੁੰਦਾ ਹੈ ਅਤੇ ਓਹਨਾਂ ਕਿਹਾ ਕਿ ਗੜੀ ਨੂੰ ਇਹ ਸ਼ਬਦ ਨਹੀਂ ਕਹਿਣੇ ਚਾਹੀਦੇ ਅਤੇ ਇਸ ਵਿਵਾਦਿਤ ਬਿਆਨ ਤੇ ਜਸਬੀਰ ਸਿੰਘ ਗੜ੍ਹੀ ਨੂੰ ਮਾਫੀ ਮੰਗਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਮੁੜ ਘੇਰੇ ਮੁੱਖ ਮੰਤਰੀ ਕੇਜਰੀਵਾਲ, ਟਵੀਟ ਕਰ ਯਾਦ...