ਕਪੂਰਥਲਾ : ਥਾਣਾ ਕੋਤਵਾਲੀ ਕਪੂਰਥਲਾ ਪੁਲਿਸ ਦੇ ਅਧੀਨ ਬਾਦਸ਼ਾਹਪੁਰ ਦੀ ਚੌਕੀ ਦੇ ਨੱਕ ਹੇਠਾਂ ਚੱਲ ਰਹੇ ਨਸ਼ੇ ਦੇ ਕਾਰੋਬਾਰੀਆਂ ਤੋਂ ਪਰੇਸ਼ਾਨ ਪਿੰਡ ਦੇ ਇਕ ਨੌਜਵਾਨ ਨੇ ਪਹਿਲਕਦਮੀ ਕਰ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਪੁਲਿਸ ਦੇ ਨਾਲ ਜਾ ਕੇ ਨਸ਼ਾ ਤਸਕਰ ਦੇ ਘਰ ਰੇਡ ਕਰਵਾ ਦਿੱਤੀ। ਜਿੱਥੇ ਕਿ ਨਸ਼ਾ ਤਸਕਰ ਦੇ ਘਰ ਗੈਰ-ਕਾਨੂੰਨੀ ਸ਼ਰਾਬ ਦੀ ਭੱਠੀ ਚੱਲ ਰਹੀ ਸੀ ਅਤੇ ਨਸ਼ਾ ਤਸਕਰਾਂ ਵੱਲੋਂ ਨਾਜਾਇਜ਼ ਸ਼ਰਾਬ ਦੇ ਡਰੰਮ ਆਪਣੇ ਘਰ ਦੀ ਜ਼ਮੀਨ ਦੇ ਨੀਚੇ ਰੱਖੇ ਹੋੇ ਹਨ।
ਪੁਲਿਸ ਨੇ ਕਾਰਵਾਈ ਕਰਦਿਆਂ ਉਕਤ ਤਸਕਰ ਦੇ ਘਰੋਂ ਸ਼ਰਾਬ ਦੀ ਚਾਲੂ ਭੱਠੀ ਜ਼ਮੀਨ ਹੇਠਾਂ ਲੁਕੋਏ ਡਰੰਮ ਤੇ 1000 ਲੀਟਰ ਤੋਂ ਵਧ ਲਾਹਣ ਬਾਰਮਦ ਕੀਤੀ ਹੈ। ਜਾਣਕਾਰੀ ਅਨੁਸਾਰ ਪੁਲਸ ਪ੍ਰਸ਼ਾਸਨ ਨੇ ਉਕਤ ਨਸ਼ਾ ਤਸਕਰ ਦੇ ਘਰ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਜ਼ਮੀਨ ਦੀ ਖੁਦਾਈ ਕਰਨ ਉਤੇ ਜ਼ਮੀਨ ਵਿਚੋਂ ਇਕ ਤੋਂ ਬਾਅਦ ਇਕ ਡਰੰਮ ਸ਼ਰਾਬ ਦੇ ਨਿਕਲੇ। ਜਿਸ ਤੋਂ ਬਾਅਦ ਕਪੂਰਥਲਾ ਪੁਲਿਸ ਨੇ ਉੱਚ ਅਧਿਕਾਰੀ ਅਤੇ ਐਕਸਾਈਜ਼ ਵਿਭਾਗ ਨੂੰ ਵੀ ਮੌਕੇ ਉਤੇ ਹੀ ਇਸ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : Ministers On The Radar: ਨਵੇਂ ਹੋਣ ਚਾਹੇ ਪੁਰਾਣੇ, ਇਹ ਮੰਤਰੀ ਵੀ ਨੇ ਸਰਕਾਰ ਦੀ ਰਡਾਰ ਉੱਤੇ, ਪੜ੍ਹੋ ਤਾਂ ਕੀਹਦਾ-ਕੀਹਦਾ ਨਾਂ ਬੋਲਦਾ
ਕਪੂਰਥਲਾ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਪਿੰਡ ਬੂਟਾ ਦੇ ਨਸ਼ਾ ਤਸਕਰ ਪਰਮਜੀਤ ਸਿੰਘ ਪੰਮੀ ਤੇ ਵੀਰ ਸਿੰਘ ਪੁੱਤਰ ਹਜ਼ਾਰਾ ਸਿੰਘ ਦੇ ਘਰ ਤੋਂ 1 ਹਜ਼ਾਰ 80 ਲੀਟਰ ਦੇਸੀ ਲਾਹਣ ਬਰਾਮਦ ਕੀਤੀ। ਉਥੇ ਹੀ ਮੁਲਜ਼ਮ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਘਰ ਤੋਂ ਫਰਾਰ ਹੋ ਗਏ। ਕਈ ਸਾਲਾਂ ਤੋਂ ਇਹ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਸਨ ਕੋਤਵਾਲੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਵਿਚੋਂ ਇਕ ਨਸ਼ਾ ਤਸਕਰ ਦੇ ਖਿਲਾਫ ਕਪੂਰਥਲਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।