ਕਪੂਰਥਲਾ: ਕਪੂਰਥਲਾ ਦੀ ਦਸਮੇਸ਼ ਕਲੋਨੀ ਵਿੱਚ ਇੱਕ ਘਰ ਦੇ ਕਬਜ਼ੇ ਨੂੰ ਲੈ ਕੇ 2 ਸਮੂਹਾਂ ਵਿਚਾਲੇ ਝੜਪ ਹੋ ਗਏ ਤੇ ਇਸ ਦੌਰਾਨ ਗੋਲੀਆਂ ਵੀ ਚੱਲੀਆਂ। ਜਾਣਕਾਰੀ ਅਨੁਸਾਰ ਕਪੂਰਥਲਾ ਦੀ ਦਸ਼ਮੇਸ਼ ਕਲੋਨੀ ਵਿੱਚ ਸ਼ਨੀਵਾਰ ਸ਼ਾਮ ਨੂੰ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਜਦੋਂ 2 ਨਿਹੰਗ ਸਿੰਘਾਂ ਦੇ ਸਮੂਹਾਂ ਵਿੱਚ ਜ਼ਬਰਦਸਤ ਲੜਾਈ ਹੋਈ। ਸ਼ਾਮ ਦੇ ਸਮੇਂ ਕੁੱਝ ਹੋਰ ਨਿਹੰਗ ਉਸ ਦੇ ਘਰ ਉੱਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਅੰਦਰ ਦਾਖਲ ਹੋਏ। ਜਿਸ ਦਾ ਵਿਰੋਧ ਕਰਨ ਉੱਤੇ ਨਿਹੰਗਾਂ ਨੇ ਤਲਵਾਰਾਂ ਅਤੇ ਗੋਲੀਆਂ ਚਲਾਈਆਂ।
ਥਾਣੇ ਦੇ ਐਸ.ਐਚ.ਓ ਗੌਰਵ ਧੀਰ ਨੇ ਦੱਸਿਆ ਕਿ ਇੱਕ ਸਮੂਹ ਤੋਂ ਇੱਕ ਰਿਵਾਲਵਰ ਅਤੇ ਰਾਈਫਲ ਵੀ ਬਰਾਮਦ ਕੀਤੀ ਗਈ ਸੀ। ਜਸਪ੍ਰੀਤ ਸਿੰਘ ਵਾਸੀ ਸ਼ੇਰਗੜ੍ਹ ਅਤੇ ਕੁੱਝ ਅਣਪਛਾਤੇ ਲੋਕਾਂ ਵਿਰੁੱਧ ਵੱਖ -ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ:- ਦਿਨ-ਦਿਹਾੜੇ ਐਕਟਿਵਾ ਲੈ ਫਰਾਰ ਹੋਏ ਚੋਰ, ਘਟਨਾ CCTV 'ਚ ਕੈਦ