ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਕਈ ਪਿੰਡ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਇੱਕ ਵੱਡਾ ਬੇੜਾ ਹੜ੍ਹ ਪ੍ਰਭਾਵਿਤ 16 ਪਿੰਡਾਂ ਦੀ ਸੇਵਾ ਵਿੱਚ ਸਮਰਪਿਤ ਕੀਤਾ ਗਿਆ। ਇਸ ਮੌਕੇ ਅਰਦਾਸ ਉਪਰੰਤ ਇਹ ਬੇੜਾ ਲੋਕਾਂ ਦੀ ਸੇਵਾ ਵਿੱਚ ਸਪਰਪਿਤ ਕੀਤਾ ਗਿਆ।
ਆਫਤ ਸਮੇਂ ਕੰਮ ਆਵੇਗਾ ਵੱਡਾ ਬੇੜਾ: ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਬੇੜਾ ਮੰਡ ਖੇਤਰ ਲਈ ਬਹੁਤ ਲਾਭਦਾਇਕ ਹੋਵੇਗਾ। ਉਹਨਾਂ ਨੇ ਕਿਹਾ ਕਿ ਇਹ ਬੇੜਾ ਲੋਕਾਂ ਨੂੰ ਰੇਸਕਿਊ ਕਰਨ ਵਿੱਚ ਮਦਦ ਕਰੇਗਾ ਅਤੇ ਟੁੱਟੇ ਬੰਨ੍ਹਾਂ ਨੂੰ ਬੰਨ੍ਹਣ ਲਈ ਸਹਾਇਕ ਹੋਵੇਗਾ। ਉਹਨਾਂ ਨੇ ਕਿਹਾ ਕਿ ਅੱਜ ਮੰਡ ਵਾਸੀਆਂ ਦੀ ਬਹੁਤ ਵੱਡੀ ਲੋੜ ਪੂਰੀ ਹੋ ਗਈ ਹੈ ਅਤੇ 200 ਤੋਂ 300 ਲੋਕਾਂ ਨੂੰ ਸਵਾਰ ਕਰਕੇ ਔਖੇ ਸਮੇਂ ਉਹਨਾਂ ਦੀ ਜਾਨ ਬਚਾਈ ਜਾ ਸਕਦੀ ਹੈ । ਰਾਣਾਇੰਦਰ ਪ੍ਰਤਾਪ ਨੇ ਇਸ ਮੌਕੇ ਕਿਹਾ ਕਿ ਹੜ੍ਹਾਂ ਦੌਰਾਨ ਉਨ੍ਹਾਂ ਨੇ ਵੇਖਿਆ ਕਿ ਲੋਕਾਂ ਨੂੰ ਛੋਟੀਆਂ ਮੋਟਰ-ਵੋਟਾਂ ਰਾਹੀ ਬਾਹਰ ਕੱਢ ਲਿਆ ਗਿਆ ਪਰ ਮੱਝਾਂ-ਗਾਵਾ ਅਤੇ ਹੋਰ ਸਮਾਨ ਦਾ ਭਾਰੀ ਨੁਕਸਾਨ ਹੋਇਆ। ਅਜਿਹੇ ਮੌਕਿਆਂ ਵਿੱਚ ਹੁਣ ਇਹ ਬੇੜਾ ਲੋਕਾਂ ਦੀ ਸਹਾਇਤਾ ਕਰੇਗਾ।
- National Sports Day 2023 : ਅੱਜ ਦੇ ਦਿਨ ਕਿਉਂ ਮਨਾਇਆ ਜਾਂਦਾ ਹੈ ਰਾਸ਼ਟਰੀ ਖੇਡ ਦਿਵਸ, ਜਾਣੋ ਇਤਿਹਾਸ
- Raksha Bandhan Shubh Muhurat : ਰੱਖੜੀ ਦੀਆਂ ਰੌਣਕਾਂ ਵਿਚਾਲੇ ਤਰੀਕਾਂ 'ਚ ਦੁਚਿੱਤੀ, ਰੱਖੜੀ 30 ਜਾਂ 31 ਅਗਸਤ ਨੂੰ ? ਜੋਤਿਸ਼ੀਆਂ ਨੇ ਦੱਸਿਆ ਸ਼ੁੱਭ ਮਹੂਰਤ
- Yaariyan 2 Movie Controversy: ਯਾਰੀਆਂ 2 ਫਿਲਮ ਦੇ ਗਾਣੇ 'ਤੇ ਸ਼੍ਰੋਮਣੀ ਕਮੇਟੀ ਦਾ ਇਤਰਾਜ਼, ਕਿਹਾ-ਗਾਣੇ 'ਚੋਂ ਨਹੀਂ ਹਟਾਏ ਇਹ ਸੀਨ ਤਾਂ ਕਰਾਂਗੇ ਕਾਨੂੰਨੀ ਕਾਰਵਾਈ
ਸਰਕਾਰਾਂ ਉੱਤੇ ਨਾ ਰਹੀਏ ਨਿਰਭਰ: ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਹੜ੍ਹਾਂ ਦੀ ਮਾਰ ਹੇਠ ਬਹੁਤ ਜਲਦ ਆਉਂਦੇ ਹਨ, ਇਸ ਲਈ ਉਹ ਚਾਹੁੰਦੇ ਨੇ ਕਿ ਔਖੀ ਘੜੀ ਵਿੱਚ ਸਰਕਾਰਾਂ ਜਾਂ ਐੱਨਡੀਆਰਐੱਫ ਵੱਲ ਵੇਖਣ ਦੀ ਬਜਾਏ ਉਹ ਖੁੱਦ ਹੀ ਇਲਾਕੇ ਦੀ ਮਦਦ ਕਰਨ। ਉਨ੍ਹਾਂ ਕਿਹਾ ਕਿ ਇਹ ਵੱਡਾ ਬੇੜਾ ਲੋੜ ਪੈਣ ਉੱਤੇ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ। ਇਲਾਕਾ ਨਿਵਾਸੀਆਂ ਨੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਇੱਕ ਬਹੁਤ ਵੱਡੀ ਮੰਗ ਸੀ ਜਿਸ ਨੂੰ ਹੁਣ ਬੂਰ ਪਿਆ ਹੈ। ਸੂਬੇ ਦੀ ਸਰਕਾਰ ਨੇ ਭਾਵੇਂ ਇਸ ਅਹਿਮ ਲੋੜ ਵੱਲ ਧਿਆਨ ਨਾ ਦਿੱਤਾ ਪਰ ਸਥਾਨਕ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਇਸ ਸ਼ਲਾਘਾਯੋਗ ਕਦਮ ਲਈ ਉਹ ਧੰਨਵਾਦੀ ਹਨ।