ਸੁਲਤਾਨਪੁਰ ਲੋਧੀ: ਇੱਕ ਪਾਸੇ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੈ ਤਾਂ ਦੂਜੇ ਪਾਸੇ ਇਹਨਾਂ ਹਲਾਤਾਂ ਨੂੰ ਲੈਕੇ ਸਿਆਸਤ ਵੀ ਗਰਮਾਈ ਹੋਈ ਹੈ। ਇਸੇ ਵਿਚਾਲੇ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪਿੰਡ ਭਰੋਆਣਾ ਨੇੜੇ 25 ਪਿੰਡਾਂ 'ਚ ਖੜ੍ਹੇ ਪਾਣੀ ਨੂੰ ਕੱਢਣ ਲਈ ਧੁੱਸੀ ਬੰਨ੍ਹ ਤੁੜਵਾ ਦਿੱਤਾ ਸੀ। ਬੰਨ੍ਹ ਤੋੜੇ ਜਾਣ ਤੋਂ ਬਾਅਦ ਵਿਧਾਇਕ ਉੱਤੇ ਮਾਮਲਾ ਵੀ ਦਰਜ ਹੋਇਆ ਹੈ, ਪਰ ਇਸੇ ਵਿਚਾਲੇ ਹੁਣ ਆਪ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰ ਵਿਧਾਇਕ ਉੱਤੇ ਨਿਸ਼ਾਨੇ ਸਾਧੇ ਹਨ।
ਬਿਆਸ ਦਰਿਆ ਦਾ ਪਾਣੀ ਹਲਕੇ ਨੂੰ ਵੱਡੀ ਮਾਰ ਕਰ ਸਕਦੈ: ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਇੰਚਾਰਜ ਅਰਜੁਨ ਅਵਾਰਡੀ ਸੱਜਣ ਸਿੰਘ ਚੀਮਾ ਨੇ ਬੰਨ੍ਹ ਤੋੜੇ ਜਾਣ ਦੇ ਮਾਮਲੇ 'ਤੇ ਹਲਕਾ ਵਿਧਾਇਕ ਉੱਤੇ ਨਿਸ਼ਾਨੇ ਸਾਧੇ ਹਨ। ਚੀਮਾ ਦਾ ਕਹਿਣਾ ਹੈ ਕਿ ਆਪਣੀ ਸਿਆਸਤ ਚਮਕਾਉਣ ਖ਼ਾਤਰ ਵਿਧਾਇਕ ਨੇ ਲੋਕਾਂ ਦੀ ਜ਼ਿੰਦਗੀ ਦਾਅ ਉੱਤੇ ਲਾ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਫਿਰ ਤੋਂ ਇਸ ਟੁੱਟੇ ਬੰਨ੍ਹ ਰਾਹੀ ਪਾਣੀ ਸੁਲਤਾਨਪੁਰ ਲੋਧੀ ਹਲਕੇ ਵਿੱਚ ਵੱਡੀ ਮਾਰ ਕਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਹੜ੍ਹ ਆਏ ਨੂੰ ਅੱਜ ਲਗਭਗ ਇੱਕ ਹਫਤਾ ਦੇ ਕਰੀਬ ਹੋ ਗਿਆ ਹੈ ਤੇ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਹਨ, ਪਰ ਵਿਧਾਇਕ ਲੋਕਾਂ ਦੀ ਜਾਨ ਹੀ ਖਤਰੇ ਵਿੱਚ ਪਾ ਰਹੇ ਹਨ।
- ਦਿੱਲੀ ਆਰਡੀਨੈਂਸ 'ਤੇ ਕਾਂਗਰਸ ਦਾ 'ਆਪ' ਨੂੰ ਸਮਰਥਨ, ਪੰਜਾਬ 'ਚ ਗਰਮਾਈ ਸਿਆਸਤ
- ਸਰਦੂਲਗੜ੍ਹ ਨਾਲ ਲੱਗਦੇ ਘੱਗਰ ਦਰਿਆ 'ਚ ਪਿਆ ਵੱਡਾ ਪਾੜ, ਵਿਧਾਇਕ ਵੱਲੋਂ ਲੋਕਾਂ ਨੂੰ ਲੋਕਾਂ ਨੂੰ ਅਪੀਲ
- Punjab Floods: ਮਾਲਵਾ ਤੇ ਦੁਆਬਾ ਖੇਤਰ ਤੋਂ ਬਾਅਦ ਹੁਣ ਮਾਝੇ ਵਿੱਚ ਹੜ੍ਹ ਦਾ ਖ਼ਤਰਾ ! ਜਾਣੋ ਬਿਆਸ ਦਰਿਆ ਦੀ ਸਥਿਤੀ
ਬੰਨ੍ਹ ਤੋੜਨ ਲਈ ਪੁਲਿਸ ਨੇ ਦਰਜ ਕੀਤਾ ਪਰਚਾ: ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਵਿਧਾਇਕ ਅਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਵਿਰੋਧੀ ਧਿਰਾਂ ਦੇ ਆਗੂਆਂ ਨੇ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਬੰਨ੍ਹ ਤੋੜਨ ਦੀ ਨਿਖੇਧੀ ਕੀਤੀ ਅਤੇ ਵਿਧਾਇਕ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਦੂਜੇ ਪਾਸੇ ਬੰਨ੍ਹ ਤੋੜਨ ਮਗਰੋਂ ਕੁੱਝ ਪਿੰਡਾਂ ਵਿੱਚ ਪਾਣੀ ਦਾ ਪੱਧਰ ਘਟਣ ਦਾ ਦਾਅਵਾ ਕੀਤਾ ਜਾ ਰਿਹਾ ਹੈ।