ਫ਼ਗਵਾੜਾ: ਸ਼ੰਕਰਾਨੰਦ ਪਰਬਤ ਮੱਠ ਹਦਿਆਬਾਦ ਫ਼ਗਵਾੜਾ ਵਿੱਚ ਸਥਿਤ ਭਗਵਾਨ ਸ਼ਿਵ ਦੇ ਮੰਦਰ ਵਿੱਚ ਸਥਾਪਤ ਮੂਰਤੀ ਨਾਲ ਕਿਸੇ ਵੱਲੋਂ ਘਿਨੌਣੀ ਹਰਕਤ ਕਰਨ ਦਾ ਮਾਮਲਾ ਆਇਆ ਸਾਹਮਣੇ ਹੈ। ਫ਼ਗਵਾੜਾ ਦੇ ਹਦੀਆਬਾਦ ਨਕੋਦਰ ਰੋਡ 'ਤੇ ਉੱਤੇ ਸਥਿਤ ਸ਼ੰਕਰਾਨੰਦ ਪਰਬਤ ਮੱਠ ਦੇ ਵਿੱਚ ਭਗਵਾਨ ਸਥਿਤ ਭਗਵਾਨ ਸ਼ਿਵ ਮੰਦਰ ਦੇ ਵਿੱਚ ਸਥਾਪਿਤ ਭਗਵਾਨ ਸ਼ਿਵ ਦੀ ਮੂਰਤੀ ਦੇ ਨਾਲ ਕਿਸੇ ਸ਼ਰਾਰਤੀ ਤੱਤਾਂ ਵੱਲੋਂ ਛੇੜਛਾੜ ਕੀਤੀ ਗਈ।
ਪਰਬਤ ਮੱਠ ਦੇ ਪੁਜਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੱਠ ਦੀ ਚਾਰ ਦੀਵਾਰੀ ਦੇ ਨਾਲ ਹੀ ਲੱਗੇ ਵੱਡੇ ਗੇਟ ਦੇ ਨਾਲ ਭਗਵਾਨ ਸ਼ਿਵ ਦਾ ਮੰਦਿਰ ਹੈ। ਮੰਦਰ ਵਿੱਚ ਭਗਵਾਨ ਸ਼ਿਵ ਦੀ ਮੂਰਤੀ ਦੇ ਗਲੇ ਦੇ ਵਿੱਚ ਕਿਸੇ ਸ਼ਰਾਰਤੀ ਤੱਤ ਨੇ ਕੋਈ ਇਤਰਾਜ਼ਯੋਗ ਵਸਤੂ ਪਾ ਦਿੱਤੀ ਸੀ ਜਿਸ ਦੇ ਨਾਲ ਮੰਦਰ ਤੇ ਸ਼ਰਧਾਲੂਆਂ ਦੀ ਮਰਿਆਦਾ ਨੂੰ ਠੇਸ ਪਹੁੰਚੀ ਹੈ। ਖੇਤਰ ਦੇ ਲੋਕਾਂ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਹੈ।
ਪੁਜਾਰੀ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕੀ ਇਹ ਕੰਮ ਕਿਸੇ ਸ਼ਰਾਰਤੀ ਤੱਤ ਦਾ ਹੈ ਜੋ ਕਿ ਭਗਵਾਨ ਸ਼ਿਵ ਦੀ ਮੂਰਤੀ ਦੇ ਨਾਲ ਛੇੜਛਾੜ ਕਰਕੇ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਕਰਾਉਣਾ ਚਾਹੁੰਦਾ ਹੈ। ਪੁਜਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰਾ ਮਾਮਲਾ ਮੰਦਿਰ ਕਮੇਟੀ ਅਤੇ ਸਵਾਲਾਂ ਦੀ ਰਾਮਪੁਰਾ ਪੁਲਿਸ ਨੂੰ ਦੱਸ ਦਿੱਤਾ ਗਿਆ ਹੈ ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।
ਪੁਲਿਸ ਦੇ ਇੰਸਪੈਕਟਰ ਓਂਕਾਰ ਸਿੰਘ ਨੇ ਸ਼ਰਾਰਤ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਇਹ ਸ਼ਰਾਰਤੀ ਤੱਤਾਂ ਦਾ ਕੰਮ ਹੈ ਅਤੇ ਮੰਦਰ ਮੱਠ ਵਿੱਚ ਲੱਗੇ ਸਾਰੇ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਕਾਬੂ ਵੀ ਕੀਤਾ ਗਿਆ ਹੈ। ਪੁਲਿਸ ਵੱਲੋਂ ਮੱਠ ਦੇ ਪੁਜਾਰੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।
ਜਿੱਥੇ ਕਿ ਉਕਤ ਮਾਮਲੇ ਨੂੰ ਲੈ ਕੇ ਪੁਲਿਸ ਇੱਕ ਵਿਅਕਤੀ ਦੇ ਕਾਬੂ ਕਰ ਕੇ ਉਸ ਕੋਲੋਂ ਪੁੱਛ ਗਿੱਛ ਕਰਨ ਦੀ ਗੱਲ ਕਹਿ ਰਹੀ ਹੈ, ਉੱਥੇ ਹੀ, ਲੋਕਾਂ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੈ ਕਿ ਆਖ਼ਿਰਕਾਰ ਕਿਸੇ ਵੱਲੋਂ ਇਹ ਸ਼ਰਾਰਤ ਕੀਤੀ ਗਈ ਹੈ ਅਤੇ ਉਸ ਦੇ ਪਿੱਛੇ ਕੀ ਮਕਸਦ ਹੈ।
ਇਹ ਵੀ ਪੜ੍ਹੋ: ਮੋਹਾਲੀ ਏਸੀ ਬਸ ਸਟੈਂਡ ਬਣਾਉਣ ਵਾਲੀ ਕੰਪਨੀ ਦਾ ਡਾਇਰੈਕਟਰ ਗ੍ਰਿਫ਼ਤਾਰ