ਕਪੂਰਥਲਾ: ਪਾਵਨ ਨਗਰੀ ਸੁਲਤਾਨਪੁਰ ਲੋਧੀ ਦੀ ਪਵਿੱਤਰ ਕਾਲੀ ਵੇਈ ਨੇੜੇ ਉਸ ਵੇਲੇ ਇਕੱਠ ਹੋਣਾ ਸ਼ੁਰੂ ਹੋ ਗਿਆ, ਜਦੋਂ ਇੱਕ ਆੜਤੀਏ ਰਾਜੇਸ਼ ਕੁਮਾਰ ਵੱਲੋਂ ਵੇਈ 'ਚ ਛਾਲ ਮਾਰਨ ਦੀ ਖ਼ਬਰ ਸਾਹਮਣੇ ਆਈ।ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਅਤੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਬਲੇਜ਼ਿਕਰ ਹੈ ਕਿ ਆੜਤੀਆਂ ਗਰੋਂ ਸਵੇਰੇ 7 .340 ਦੇ ਕਰੀਬ ਆਇਆ ਸੀ, ਪਰ ਘਰ ਵਾਪਸ ਨਾ ਜਾਣ ਕਾਰਨ ਪਰਿਵਾਰਿਕ ਮੈਂਬਰਾਂ ਵੱਲੋਂ ਉਨਹਾਂ ਦੀ ਭਾਲ ਸ਼ੁਰੂ ਕੀਤੀ ਜਾਂਦੀ ਹੈ। ਕਾਫ਼ੀ ਭਾਲ ਕਰਨ ਤੋਂ ਬਾਅਦ ਜਦੋਂ ਕੁੱਝ ਪਤਾ ਨਹੀਂ ਲੱਗਦਾ ਦਾ ਕਿਸੇ ਵੱਲੋਂ ਵੇਈ ਕੋਲ ਉਨਹਾਂ ਦੀ ਸਕੂਟਰੀ ਅਤੇ ਚੱਪਲਾਂ ਦੇਖ ਕੇ ਜਾਣਕਾਰੀ ਦਿੱਤੀ ਜਾਂਦੀ ਹੈ।
ਪਰਿਵਾਰ ਦਾ ਬਿਆਨ: ਉਧਰ ਦੂਜੇ ਪਾਸੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨਹਾਂ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ ਅਤੇ ਨਾ ਹੀ ਕੋਈ ਲੈਣ-ਦੇਣ ਦੀ ਗੱਲ ਸੀ। ਉਨਹਾਂ ਆਖਿਆ ਕਿ ਸਾਨੂੰ ਖੁਦ ਨਹੀਂ ਪਤਾ ਕਿ ਉਨ੍ਹਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ 'ਚ ਹੈ।
ਪੁਲਿਸ ਵੱਲੋਂ ਜਾਂਚ ਸ਼ੁਰੂ: ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਆਖਿਆ ਕਿ ਸਾਨੂੰ ਸੂਚਨਾ ਸੀ ਕਿ ਆੜੀਏ ਵੱਲੋਂ ਕਾਲੀ ਵੇਈ 'ਚ ਛਾਲ ਮਾਰ ਦਿੱਤੀ ਗਈ ਹੈ। ਜਿਸ ਨੂੰ ਲੈ ਕੇ ਲੋਕਾਂ ਦਾ ਕਾਫੀ ਇਕੱਠ ਸੀ ਅਤੇ ਉਹ ਮੌਕੇ 'ਤੇ ਪਹੁੰਚੇ ਹਨ। ਉਨ੍ਹਾਂ ਵੱਲੋਂ ਘਟਨਾ ਸਥਾਨ ਦਾ ਜਾਇਜਾ ਲਿਆ ਗਿਆ ਅਤੇ ਨਾਲ ਹੀ ਗੋਤਾਂ ਖੋਰਾਂ ਵੱਲੋਂ ਆੜਤੀਏ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਦਿਕਾਰੀ ਨੇ ਆਖਿਆ ਕਿ ਅਸੀਂ ਹੂ ਪੱਖ ਤੋਂ ਇਸ ਮਾਮਲੇ ਦੀ ਜਾਂਚ ਕਰਾਂਗੇ ਕਿ ਆਖਰ ਅਜਿਹੀ ਕਿ ਗੱਲ ਸੀ ਜੋ ਰਾਜੇਸ਼ ਕੁਮਾਰ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋਣਾ ਪਿਆ।ਹੁਣ ਵੇਖਣਾ ਹੋਵੇਗਾ ਕਿ ਆਖਰ ਪੁਲਿਸ ਕਦੋਂ ਤੱਕ ਇਹ ਮਾਮਲਾ ਸੁਲ਼ਝਾ ਲੈਂਦੀ ਹੈ ਅਤੇ ਇਸ ਮਾਮਲੇ 'ਚ ਕੀ ਨਿਕਲ ਕੇ ਸਾਹਮਣੇ ਆਵੇਗਾ।