ਕਪੂਰਥਲਾ: ਇੱਕ ਪਾਸੇ ਸਰਕਾਰ ਵਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸੀ ਪਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਪਿੰਡਾਂ 'ਚ ਵੜੇ ਹੜ੍ਹ ਦੇ ਪਾਣੀ ਨੇ ਸਰਕਾਰ ਦੇ ਉਨ੍ਹਾਂ ਦਾਅਵਿਆਂ 'ਤੇ ਹੀ ਪਾਣੀ ਫੇਰ ਦਿੱਤਾ। ਤਾਜ਼ਾ ਤਸਵੀਰਾਂ ਕਪੂਰਥਲਾ ਦੇ ਨਾਲ ਲੱਗਦੇ ਪਿੰਡਾਂ ਦੀਆਂ ਹਨ, ਜਿਥੇ ਬਿਆਸ ਦਰਿਆ 'ਚ ਲਗਾਤਾਰ ਵੱਧ ਰਹੇ ਪਾਣੀ ਨੇ ਲੋਕਾਂ ਦੀਆਂ ਮੁਸ਼ਕਿਲਾਂ 'ਚ ਵਾਧਾ ਕਰ ਦਿੱਤਾ ਹੈ, ਕਿਉਂਕਿ ਪਾਣੀ ਵੱਧਣ ਕਾਰਨ ਪੰਜਾਬ ਦੇ ਇੰਨ੍ਹਾਂ ਪਿੰਡਾਂ ਦੇ ਹਲਾਤ ਹੋਰ ਖਰਾਬ ਹੁੰਦੇ ਜਾ ਰਹੇ ਹਨ।
ਲੋਕ ਘਰ ਬਾਰ ਛੱਡਣ ਲਈ ਮਜਬੂਰ: ਕਪੁਰਥਲਾ ਦੇ ਭੁਲੱਥ ਹਲਕੇ 'ਚ ਬਿਆਸ ਦਰਿਆ ਵਲੋਂ ਅੱਧੀ ਰਾਤ ਨੂੰ ਛੱਡੇ ਪਾਣੀ ਨੇ, ਲੋਕਾਂ ਨੂੰ ਬੇਘਰ ਕਰ ਦਿੱਤਾ ਹੈ, ਕਿਉਂਕਿ ਪਾਣੀ ਦਾ ਪੱਧਰ ਜਿਆਦਾ ਹੋਣ ਲੋਕ ਆਪਣਾ ਘਰ ਬਾਰ ਛੱਡਣ ਲਈ ਮਜਬੂਰ ਹੋ ਚੁੱਕੇ ਹਨ। ਇਥੋਂ ਤੱਕ ਕਿ ਲੋਕ ਆਪਣੇ ਮਾਲ ਡੰਗਰ ਅਤੇ ਹੋਰ ਲੋੜੀਂਦਾ ਸਮਾਨ ਵੀ ਆਪਣੇ ਨਾਲ ਲੈਕੇ ਬਾਹਰ ਨਿਕਲ ਚੁੱਕੇ ਹਨ ਤਾਂ ਜੋ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ।
ਘਰਾਂ 'ਚ ਵੜਿਆ ਕਈ ਫੁੱਟ ਪਾਣੀ: ਇਸ ਦੇ ਨਾਲ ਹੀ ਲੋਕਾਂ ਨੇ ਦੱਸਿਆ ਕਿ ਅੱਧੀ ਰਾਤ ਨੂੰ ਪਾਣੀ ਆਇਆ ਹੈ ਤੇ ਘਰਾਂ 'ਚ ਚਾਰ ਤੋਂ ਪੰਜ ਫੁੱਟ ਪਾਣੀ ਤੱਕ ਪਹੁੰਚ ਚੁੱਕਿਆ, ਜਿਸ ਕਾਰਨ ਉਹ ਆਪਣੇ ਮਾਲ ਡੰਗਰਾਂ ਨੂੰ ਵੀ ਬਾਹਰ ਕੱਢ ਰਹੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਕਿ ਹੁਣ ਤੱਕ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ। ਜਦਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਸੀ ਕਿ ਸਮਾਂ ਰਹਿੰਦੇ ਲੋਕਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਨਾਲ ਹੀ ਕਿਹਾ ਸਰਕਾਰ ਨੂੰ ਵੀ ਚਾਹੀਦਾ ਕਿ ਪਾਣੀ ਨਾਲ ਹੋਏ ਨੁਕਸਨ ਦਾ ਲੋਕਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਵੇ।
- Punjab Flood Condition Updates: ਸੂਬੇ ਦੇ 8 ਜ਼ਿਲ੍ਹਿਆਂ 'ਚ ਹੜ੍ਹਾਂ ਦੀ ਮਾਰ, ਰੋਪੜ ਅਤੇ ਤਰਨ ਤਾਰਨ 'ਚ ਟੁੱਟੇ ਬੰਨ੍ਹ, ਗੁਰਦਾਸਪੁਰ 'ਚ ਹਾਲਾਤ ਗੰਭੀਰ
- ਲੁਧਿਆਣਾ 'ਚ ਨੌਜਵਾਨ 'ਤੇ ਬਦਮਾਸ਼ਾਂ ਵੱਲੋਂ ਹਮਲਾ, ਨੌਜਵਾਨ ਨੂੰ ਅਗਵਾ ਕਰਨ ਦੀ ਵੀ ਕੋਸ਼ਿਸ਼, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
- Kapurthala flood: ਮੰਡ ਖੇਤਰ 'ਚ ਮੁੜ ਹੜ੍ਹ ਨੇ ਮਚਾਈ ਤਬਾਹੀ, ਕਿਸਾਨਾਂ ਨੇ ਮਦਦ ਦੀ ਕੀਤੀ ਅਪੀਲ
ਪ੍ਰਸ਼ਾਸਨ ਵਲੋਂ ਭੇਜੀਆਂ ਜਾ ਰਹੀਆਂ ਟੀਮਾਂ: ਉਧਰ ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਰ ਐਸਡੀਐਮ ਵਲੋਂ ਮੌਕਾ ਦੇਖ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਦੇਰ ਰਾਤ ਪਾਣੀ ਵੜਨ ਕਰਕੇ ਇਲਾਕੇ 'ਚ ਪ੍ਰਸ਼ਾਸਨ ਵੱਲੋਂ ਆਪਣੀਆਂ ਟੀਮਾਂ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਘਰਾਂ ਵਿਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਸਕੇ। ਇਸ ਤੋਂ ਅਲਾਵਾ ਐਨ ਡੀ ਆਰ ਐਫ ਦੀਆਂ ਟੀਮ ਵੀ ਮੌਕੇ 'ਤੇ ਪਹੁੰਚ ਰਹੀਆਂ ਹਨ।