ਕਪੂਰਥਲਾ : ਕਪੂਰਥਲਾ ਪੁਲਿਸ ਨੇ ਸੁਭਾਨਪੁਰ ਇਲਾਕੇ ਵਿੱਚ 5 ਨਸ਼ਾ ਤਸਕਰਾਂ ਨੂੰ 6 ਕਿਲੋ ਹੈਰੋਇਨ ਅਤੇ 7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕੀਤਾ ਕਾਬੂ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ (Kapurthala police arrested drug smugglers) ਐਸਐਸਪੀ ਰਾਜਪਾਲ ਸੰਧੂ ਨੇ ਦੱਸਿਆ ਕਿ ਨਸ਼ਾ ਤਸਕਰਾਂ ਨੇ ਦਿੱਲੀ ਤੋਂ ਹੈਰੋਇਨ ਲਿਆ ਕੇ ਰਮੀਦੀ ਪੁਲ ਦੇ ਹੇਠਾਂ ਸਪਲਾਈ ਅਤੇ ਪੈਸੇ ਦਾ ਲੈਣ-ਦੇਣ ਦਾ ਪ੍ਰਬੰਧ ਕੀਤਾ ਸੀ ਅਤੇ ਸੂਚਨਾ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਤਸਕਰਾਂ ਨੂੰ ਕਾਬੂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਕਸ਼ਮੀਰ ਸਿੰਘ ਵਾਸੀ ਡੋਗਰਾਂਵਾਲਾ, ਸਵਰਨ ਸਿੰਘ ਉਰਫ਼ ਚੱਪੜ ਵਾਸੀ ਵੀਲਾ ਕੋਠੀ, ਅਮਨਦੀਪ ਸਿੰਘ ਵਾਸੀ ਦਿਆਲਪੁਰ, ਰਾਹੁਲ ਅਤੇ ਅਤੁਲ ਵਾਸੀ ਪਟੇਲ (Kapurthala police seized heroin) ਗਾਰਡਨ ਦਵਾਰਕਾ ਮੋੜ ਨਵੀਂ ਦਿੱਲੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ ਕਾਰ ਵੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ 6 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਹੁਲ ਅਤੇ ਅਤੁਲ ਸਕੇ ਭਰਾ ਹਨ।
ਉਨ੍ਹਾਂ ਦੱਸਿਆ ਕਿ ਅਨੁਸਾਰ ਰਾਹੁਲ ਅਤੇ ਅਤੁਲ ਸੁਭਾਨਪੁਰ ਇਲਾਕੇ 'ਚ ਆ ਕੇ ਸੁਖਦੇਵ ਸਿੰਘ ਉਰਫ਼ ਸੇਬੀ ਵਾਸੀ ਡੋਗਰਾਂਵਾਲ ਨੂੰ ਦਿੱਲੀ ਤੋਂ ਸਪਲਾਈ ਕਰਨ ਆਏ ਸਨ, ਜੋ ਕਿ ਇੱਕ ਵੱਡਾ ਸਮੱਗਲਰ ਹੈ ਅਤੇ (Drugs Recovered in Kapurthala) ਦਿੱਲੀ ਤੋਂ ਹੈਰੋਇਨ ਲਿਆ ਕੇ ਪੰਜਾਬ 'ਚ ਸਪਲਾਈ ਕਰਦਾ ਸੀ। ਉਸਨੇ ਦੱਸਿਆ ਕਿ ਸੁਖਦੇਵ ਸਿੰਘ ਨੇ ਇਕ ਕਾਰ ਕਸ਼ਮੀਰ ਸਿੰਘ, ਸਵਰਨ ਸਿੰਘ ਅਤੇ ਅਮਨਦੀਪ ਨੂੰ ਸਪਲਾਈ ਅਤੇ ਪੈਸਿਆਂ ਦਾ ਲੈਣ-ਦੇਣ ਕਰਨ ਲਈ ਭੇਜੀ ਸੀ, ਜਿਨ੍ਹਾਂ ਨੂੰ ਮੌਕੇ 'ਤੇ ਛਾਪਾ ਮਾਰ ਕੇ ਫੜ੍ਹ ਲਿਆ ਹੈ।
- Drug free village: ਮਾਨਸਾ ਦਾ ਪਿੰਡ ਕੱਲੋ ਹੋਇਆ ਨਸ਼ਾ ਮੁਕਤ, ਪੰਚਾਇਤ ਅਤੇ ਨੌਜਵਾਨਾਂ ਨੇ ਮਾਰਿਆ ਹੰਭਲਾ, ਪਰਵਿੰਦਰ ਝੋਟਾ ਨੇ ਕੀਤੀ ਪਿੰਡ ਵਾਸੀਆਂ ਦੀ ਸ਼ਲਾਘਾ
- Students protest in Amritsar: ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਹਰ ਵਿਦਿਆਰਥੀਆਂ ਦਾ ਪ੍ਰਦਰਸ਼ਨ, ਯੂਨੀਵਰਸਿਟੀ ਪ੍ਰਸ਼ਾਸਨ 'ਤੇ ਸਕਾਲਰ ਨਾਲ ਧੱਕਾ ਕਰਨ ਦੇ ਇਲਜ਼ਾਮ
- Punjab Skill Development Mission: ਹੁਨਰ ਵਿਕਾਸ ਮਿਸ਼ਨ ਤਹਿਤ ਟ੍ਰੇਨਿੰਗ ਪਾਰਟਰਨਰਾਂ ਨੂੰ ਸੂਚੀਬੱਧ ਕਰਨ ਦੀ ਪ੍ਰਕਿਰਿਆ ਸ਼ੁਰੂ, ਸੰਸਥਾਵਾਂ 4 ਅਕਤੂਬਰ ਤੱਕ ਕਰ ਸਕਦੀਆਂ ਹਨ ਅਪਲਾਈ
ਐੱਸਐੱਸਪੀ ਨੇ ਦੱਸਿਆ ਕਿ ਇਸ ਕੰਮ ਦੇ ਮੁੱਖ ਸਰਗਨਾ ਸੁਖਦੇਵ ਸਿੰਘ ਉਰਫ਼ ਸੇਬੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਸ ਦੇ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।