ਪਿੰਡ ਮਸੀਤਾਂ ਨੂੰ ਮਿਲਿਆ ਆਧੁਨਿਕ ਸਹੂਲਤਾਂ ਭਰਿਆ ਪਾਰਕ, ਆਪ ਦੇ ਹਲਕਾ ਇੰਚਾਰਜ ਨੇ ਕੀਤਾ ਉਦਘਾਟਨ - Masitan village of Sultanpur Lodhi
ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾਂ 'ਚ 22 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ, ਨਵੇਂ ਪਾਰਕ ਦਾ ਉਦਘਾਟਨ ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕੀ ਆਪ ਸਰਕਾਰ ਵੱਲੋਂ ਲੋਕਾਂ ਨੂੰ ਬਣਦੀਆਂ ਸਹੂਲਤਾਂ ਤਾਂ ਦਿੱਤੀਆਂ ਹੀ ਜਾ ਰਹੀਆਂ ਹਨ, ਪਰ ਇਸ ਪਿੰਡ ਦੀ ਖਾਸੀਅਤ ਹੈ ਕਿ ਇਸ ਪਿੰਡ ਦੇ ਲੋਕ ਅਤੇ ਸਰਪੰਚ ਆਪ ਮੁਹਾਰੇ ਹੋ ਕੇ ਪਿੰਡ ਦੇ ਵਿਕਾਸ ਕਾਰਜ ਕਰਵਾ ਰਹੇ ਹਨ।
ਕਪੂਰਥਲਾ: ਕਪੂਰਥਲਾ ਵਿਖੇ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵੱਲੋਂ ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾਂ 'ਚ 22 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ, ਨਵੇਂ ਪਾਰਕ ਦਾ ਉਦਘਾਟਨ ਕਰਨ ਲਈ ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਪਹੁੰਚੇ। ਜਿੰਨਾਂ ਵੱਲੋਂ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਅਤੇ ਵਿਕਾਸ ਕਾਰਜ ਦਾ ਭਰੋਸਾ ਦਿੰਦੇ ਹੋਏ। ਪਿੰਡ ਦੇ ਲੋਕਾਂ ਨੂੰ ਵਧਾਈ ਦਿੱਤੀ ਕਿ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦਾ ਵਿਕਾਸ ਹੋ ਰਿਹਾ ਹੈ।
ਇਸ ਮੌਕੇ ਉਹਨਾਂ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਪਿੰਡ ਦੇ ਸਰਪੰਚ ਵੱਲੋਂ ਸਮੂਹ ਨਗਰ ਦੇ ਨਿਵਾਸੀਆਂ ਨੂੰ ਨਾਲ ਲੈ ਕੇ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੀ ਜਨਤਾ ਦੇ ਹਿਤ ਵਿੱਚ ਵੱਧ ਤੋਂ ਵੱਧ ਵਿਕਾਸ ਜਾ ਰਹੇ ਹਨ, ਪਰ ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਇਥੇ ਦੇ ਲੋਕ ਆਪ ਮੁਹਾਰੇ ਹੋ ਕੇ ਵੀ ਪਿੰਡ ਦਾ ਵਿਕਾਸ ਕੰਮ ਕਰਵਾ ਰਹੇ ਹਨ। ਇਸ ਪਿੰਡ ਦੀ ਪੰਚਾਇਤ ਕੋਲ ਪੈਸੇ ਹਨ ਤੇ ਇਹ ਪੈਸੇ ਪਿੰਡ ਦੇ ਚੰਗੇ ਵਿਕਾਸ ਲਈ ਲਾਏ ਜਾ ਰਹੇ ਹਨ। ਸੱਜਣ ਸਿੰਘ ਨੇ ਅੱਗੇ ਕਿਹਾ ਕਿ ਸਰਕਾਰ ਲੋਕਾਂ ਦੇ ਨਾਲ ਹੈ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇੰਝ ਹੀ ਇਮਾਨਦਾਰੀ ਨਾਲ ਕੰਮ ਚਲਦਾ ਰਹੇਗਾ।
- ਤੀਜੀ ਵਾਰ ਲਗਾਇਆ ਝੋਨਾ ਪਾਣੀ ਨੇ ਕੀਤਾ ਤਬਾਹ, ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
- ਸ੍ਰੀ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਈ, 1 ਗ੍ਰਿਫ਼ਤਾਰ
- ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਨੂੰ ਜ਼ਮਾਨਤ, ਢਾਈ ਮਹੀਨੇ ਬਾਅਦ ਆਉਣਗੇ ਬਾਹਰ
ਸਰਪੰਚ ਵੱਲੋਂ ਸਰਕਾਰ ਅਤੇ ਲੋਕਾਂ ਦੇ ਯੋਗਦਾਨ ਨੂੰ ਦੱਸਿਆ ਗਿਆ ਅਹਿਮ : ਦੂਜੇ ਪਾਸੇ ਗੱਲ ਕੀਤੀ ਜਾਵੇ ਪਿੰਡ ਦੇ ਪੰਚਾਇਤ ਦੀ ਤਾਂ ਸਰਪੰਚ ਰਾਜਿੰਦਰ ਸਿੰਘ ਵੱਲੋਂ ਹਲਕਾ ਇੰਚਾਰਜ ਦਾ ਧਨਵਾਦ ਕਰਦਿਆਂ ਕਿਹਾ ਗਿਆ ਕਿ ਸਰਕਾਰ ਵੱਲੋਂ ਹਲਕਾ ਇੰਚਾਰਜ ਨੇ ਸਾਡੀ ਮਦਦ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਉਹਨਾਂ ਦੇ ਇਹ ਕੰਮ ਨੇਪਰੇ ਚੜ੍ਹ ਰਹੇ ਹਨ। ਉਹਨਾਂ ਕਿਹਾ ਕਿ ਸ਼ਹਿਰਾਂ ਦੀ ਤਰਜ਼ 'ਤੇ ਪਿੰਡਾਂ ਦਾ ਵਿਕਾਸ ਵੀ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ। ਮਾਨ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਪਾਰਕ ਦੇ ਨਿਰਮਾਣ ਨਾਲ ਪਿੰਡ ਵਾਸੀਆਂ ਨੂੰ ਸਾਫ ਸੁਥਰਾ ਵਾਤਾਵਰਣ ਮਿਲੇਗਾ।
ਪਿੰਡ ਵਾਸੀਆਂ ਨੇ ਕੀਤਾ ਧਨਵਾਦ : ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਮਸੀਤਾਂ ਵਿੱਚ ਲੋੜੀਂਦੇ ਪਾਰਕ ਅਤੇ ਇਸ 'ਚ ਲਾਈਬ੍ਰੇਰੀ, ਜਿਮ ਅਤੇ ਗਾਡਨ ਬਣਾਇਆ ਗਿਆ ਹੈ ਅਤੇ ਆਧੁਨਿਕ ਸਹੂਲਤਾਂ ਦੇ ਨਾਲ ਇਸ ਪਾਰਕ ਨੂੰ ਲੈਸ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਪਾਰਕ ਨਿਰਮਾਣ 'ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਅਤੇ ਮਾਨ ਸਰਕਾਰ ਦਾ ਵੀ ਪੂਰਾ ਸਹਿਯੋਗ ਰਿਹਾ ਹੈ।