ਕਪੂਰਥਲਾ: ਕੁੱਝ ਦਿਨ ਪਹਿਲਾ ਕਪੂਰਥਲਾ ਦੇ ਪਿੰਡ ਨਿਜਾਮਪੁਰ ਦੇ ਗੁਰਦੁਆਰੇ ਵਿੱਚ ਘਟੀ ਘਟਨਾ ਵਿੱਚ ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸੀਆਂ ਹੈ ਕਿ ਉਸ ਦਿਨ ਘਟੀ ਘਟਨਾ ਵਿੱਚ ਬੇਅਦਬੀ ਨਾਲ ਕੋਈ ਸੰਬੰਧ ਨਹੀਂ ਹੈ, ਬਲਕਿ ਇਹ ਇੱਕ ਹੱਤਿਆ ਦਾ ਮਾਮਲਾ ਹੈ ਪੁਲਿਸ ਅਨੁਸਾਰ ਗ੍ਰੰਥੀ ਸਿੰਘ ਅਮਰਜੀਤ ਨੇ ਹੀ ਇਹ ਸਾਰੀ ਸਾਜਿਸ਼ ਰਚੀ ਹੈ, ਉਸ ਨੌਜਵਾਨ ਨੂੰ ਸਾਜਿਸ਼ ਤਹਿਤ ਲਿਆ ਕੇ ਪਹਿਲਾਂ ਆਪਣੇ ਜਾਣਕਾਰਾਂ ਨੂੰ ਬੁਲਾ ਕੇ ਉਸ ਦੀ ਮਾਰ ਕੁੱਟ ਕਰਵਾਈ ਤੇ ਫਿਰ ਲੋਕਾਂ ਨੂੰ ਭੜਕਾ ਕੇ ਉਸ ਦਾ ਕਤਲ ਕਰਵਾਇਆ ਗਿਆ।
ਦੱਸ ਦਈਏ ਕਿ ਪੁਲਿਸ ਨੂੰ ਉਸ ਸਥਾਨ ਤੋਂ ਇਕ ਪਿਸਟਲ ਵੀ ਬਰਾਮਦ ਹੋਇਆ ਹੈ, ਇਸ ਤੋਂ ਇਲਾਵਾਂ ਅਮਰਜੀਤ ਸਿੰਘ 'ਤੇ 2016 ਵਿੱਚ ਸਦਰ ਪੁਲਿਸ ਸਟੇਸ਼ਨ ਨਵਾਂ ਸ਼ਹਿਰ ਵਿੱਚ ਚੋਰੀ ਦੀ ਕਾਰ ਵਰਤੋਂ ਕਰਨ ਦਾ ਮਾਮਲਾ ਦਰਜ ਹੈ ਪੁਲਿਸ ਨੇ ਅਮਰਜੀਤ ਸਿੰਘ ਦੀ ਗ੍ਰਿਫ਼ਤਰੀ ਤੋਂ ਬਾਅਦ 2 ਦੀਨ ਦਾ ਰਿਮਾਂਡ ਵੀ ਲਿਆ ਹੈ ਅਤੇ 100 ਅਣਪਛਾਤੇ ਲੋਕਾਂ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ।
ਇਸ ਘਟਨਾ ਵਿੱਚ ਪੁਲਿਸ ਦੇ ਵੀ 3 ਅਧਿਕਾਰੀ ਫੱਟੜ ਹੋਏ ਸਨ, ਪੁਲਿਸ ਅਨੁਸਾਰ ਅਮਰਜੀਤ ਸਿੰਘ ਦੇ ਪਾਕਿਸਤਾਨ ਆਉਣ-ਜਾਣ ਦੇ ਰਿਕਾਰਡ ਨੂੰ ਖੰਗਾਲੀਆਂ ਜਾ ਰਿਹਾ ਹੈ, ਪਰ ਹੁਣ ਤੱਕ ਇਸ ਦੇ ਕਿਸੀ ਏਜੇਂਸੀ ਜਾਂ ਪੁਲਿਸ ਕੈਂਟ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਅਤੇ ਰਿਮਾਂਡ ਦੌਰਾਨ ਹੋਰ ਜਾਣਕਾਰੀ ਵੀ ਮਿਲ ਸਕਦੀ ਹੈ।
ਕਤਲ ਕੇਸ ਦਰਜ ਕਰਕੇ ਗ੍ਰੰਥੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਜਿਕਰਯੋਗ ਹੈ ਕਿ ਲੁਧਿਆਣਾ ਬੰਬ ਧਮਾਕੇ ਉਪਰੰਤ ਮੌਕੇ ਦਾ ਜਾਇਜਾ ਲੈਣ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੱਤਾ ਸੀ ਕਿ ਸਰਕਾਰ ਸ਼ਾਂਤੀ ਭੰਗ ਨਹੀਂ ਹੋਣ ਦੇਵੇਗੀ ਤੇ ਕਿਸੇ ਤਰ੍ਹਾਂ ਦਾ ਗਲਤ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਜਿਸ ਦਿਨ ਤੋਂ ਸਰਕਾਰ ਵੱਲੋਂ ਡਰੱਗਜ਼ ਤਸਕਰੀ ਦੇ ਮਾਲੇ ਵਿੱਚ ਕਾਰਵਾਈ ਕਰਨੀ ਸ਼ੁਰੂ ਕੀਤੀ ਗਈ ਹੈ, ਉਸੇ ਦਿਨ ਤੋਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਸੀ ਕਿ ਕਪੂਰਥਲਾ ਵਿਖੇ ਹੋਈ ਘਟਨਾ ਵੀ ਬੇਅਦਬੀ ਨਹੀਂ ਹੈ। ਹਾਲਾਂਕਿ ਉਨ੍ਹਾਂ ਇਸ ਬਾਰੇ ਜਿਆਦਾ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਅੱਜ ਜਿੱਥੇ ਕਥਿਤ ਮੁਲਜਮ ਦਾ ਪੋਸਟਮਾਰਟ ਹੋਇਆ, ਉਥੇ ਹੀ ਕਤਲ ਕੇਸ ਦਰਜ ਕਰਕੇ ਗ੍ਰੰਥੀ ਨੂੰ ਗਿਰਫਤਾਰ ਕਰ ਲਿਆ ਗਿਆ।
ਇਹ ਵੀ ਪੜੋ:- ਚੰਨੀ ਦੇ ਬਿਆਨ ਉਪਰੰਤ ਹੁਣ ਨਿਜਾਮਪੁਰ ਗੁਰਦੁਆਰੇ ਦਾ ਗ੍ਰੰਥੀ ਗਿਰਫਤਾਰ