ਕਪੂਰਥਲਾ: ਕਪੂਰਥਲਾ ਦੇ ਸਦਰ ਬਜ਼ਾਰ ਵਿੱਚ ਜਦੋਂ ਇਕ ਚੋਰ ਦੀ ਨਿਸ਼ਦੇਹੀ ਉੱਤੇ ਪੁਲਿਸ ਸੁਨਿਆਰੇ ਦੀ ਦੁਕਾਨ ਉੱਤੇ ਸਮਾਨ ਬਰਾਮਦ ਕਰਨ ਲਈ ਗਈ ਤਾਂ ਸੁਨਿਆਰੇ ਨੇ ਪੁਲਿਸ ਨਾਲ ਹਾਈ ਵੋਲਟੇੇਜ ਡਰਾਮਾ ਸ਼ੁਰੂ ਕਰ ਦਿੱਤਾ ਅਤੇ ਫਿਰ ਪੁਲਿਸ ਨੇ ਉਸਨੂੰ ਸਖਤ ਮਸ਼ੱਕਤ ਨਾਲ ਆਪਣੀ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਨੂੰ ਕਰਨੀ ਪਈ ਖਿੱਚਧੂਹ: ਦੱਸ ਦੇਈਏ ਕਿ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਕਪੂਰਥਲਾ ਦੇ ਸਦਰ ਬਜ਼ਾਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਉੱਤੇ ਚੋਰ ਵੱਲੋਂ ਕੀਤੀ ਗਈ ਨਿਸ਼ਾਨਦੇਈ ਉੱਤੇ ਛਾਪਾ ਮਾਰਿਆ ਸੀ। ਇਸ ਦੌਰਾਨ ਸੁਨਿਆਰੇ ਨੇ ਆਪਣੀ ਦੁਕਾਨ ਉੱਤੇ ਆਏ ਪੁਲਿਸ ਮੁਲਾਜ਼ਮਾਂ ਦਾ ਵਿਰੋਧ ਕੀਤਾ ਗਿਆ। ਦੂਜੇ ਪਾਸੇ ਸੁਨਿਆਰੇ ਨੇ ਵੀ ਪੁਲਿਸ ਨਾਲ ਖਿੱਚਧੂਹ ਕੀਤੀ ਹੈ।
ਜਲੰਧਰ ਦੀ ਇਕ ਮਹਿਲਾ ਦੀਆਂ ਵਾਲੀਆਂ ਚੋਰੀ: ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਜਲੰਧਰ ਵਿੱਚ ਚੋਰ ਨੇ ਇੱਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਲਾਹ ਲਈਆਂ ਸਨ। ਚੋਰ ਤੋਂ ਪੁਛਗਿੱਛ ਤੋਂ ਬਾਅਦ ਖੁਲਾਸਾ ਹੋਇਆ ਕਿ ਲੁੱਟੀਆਂ ਵਾਲੀਆਂ ਕਪੂਰਥਲਾ ਦੇ ਸੁਨਿਆਰੇ ਨੂੰ ਵੇਚੀਆਂ ਗਈਆਂ ਸਨ। ਪਰ ਜਦੋਂ ਪੁਲਿਸ ਇਸ ਸਬੰਧੀ ਪੁੱਛਗਿੱਛ ਕਰਨ ਲਈ ਸੁਨਿਆਰੇ ਦੀ ਦੁਕਾਨ ਉੱਤੇ ਗਈ ਤਾਂ ਉੱਥੇ ਧੱਕਾ ਮੁੱਕੀ ਹੋ ਗਈ।
- Punjabi in Canada: ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ, ਪਰ ਕੈਨੇਡਾ ਪਹੁੰਚੇ ਪੰਜਾਬੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ- ਖਾਸ ਰਿਪੋਰਟ
- ਹਿਮਾਚਲ ਕਾਂਗਰਸ ਵੱਲੋਂ ਚੰਡੀਗੜ੍ਹ ਉਤੇ ਦਾਅਵੇ ਸਬੰਧੀ ਮੁੱਖ ਮੰਤਰੀ ਨੇ ਪ੍ਰਤਾਪ ਬਾਜਵਾ ਨੂੰ ਦਿੱਤੀ ਚੁਣੌਤੀ, ਕਿਹਾ- "ਆਪਣਾ ਸਟੈਂਡ ਸਪੱਸ਼ਟ ਕਰੇ ਪਾਰਟੀ"
- CM Mann Tweets: ਗੈਂਗਸਟਰ ਮੁਖਤਾਰ ਅੰਸਾਰੀ ਦੇ ਮਾਮਲੇ ’ਤੇ ਸੀਐਮ ਮਾਨ ਸਖ਼ਤ, ਕੈਪਟਨ ਅਮਰਿੰਦਰ ਤੇ ਸੁਖਜਿੰਦਰ ਰੰਧਾਵਾ ਨੂੰ ਦਿੱਤੀ ਚਿਤਾਵਨੀ
ਪੁਲਿਸ ਕਰ ਰਹੀ ਸੁਨਿਆਰੇ ਤੋਂ ਪੁੱਛਗਿੱਛ: ਜਾਣਕਾਰੀ ਮੁਤਾਬਿਕ ਪੁਲਿਸ ਨਾਲ ਹੋਈ ਧੱਕਾਮੁੱਕੀ ਦੇਖ ਦੇ ਹੋਰ ਲੋਕ ਵੀ ਇਕੱਠੇ ਹੋ ਗਏ। ਦੂਜੇ ਪਾਸੇ ਪੁਲਿਸ ਨੇ ਆਖ਼ਰਕਾਰ ਸਖ਼ਤੀ ਨਾਲ ਜਵਾਬ ਦਿੱਤਾ ਅਤੇ ਸੁਨਿਆਰੇ ਨੂੰ ਧੱਕੇ ਮਾਰ ਕੇ ਦੁਕਾਨ ਵਿੱਚੋਂ ਬਾਹਰ ਲੈ ਆਏ। ਇਸ ਤੋਂ ਬਾਅਦ ਉਸਨੂੰ ਪੁਲਿਸ ਦੀ ਗੱਡੀ ਵਿੱਚ ਬਿਠਾ ਲਿਆ ਗਿਆ। ਪੁਲਿਸ ਸੁਨਿਆਰੇ ਤੋਂ ਇਸ ਮਾਮਲੇ ਵਿੱਚ ਪੁੱਛਗਿੱਛ ਕਰ ਰਹੀ ਹੈ।