ETV Bharat / state

ਗੁਰੂ ਨਾਨਕ ਗੁਰਪੁਰਬ 2021: ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਜੀ ਦਾ ਇਤਿਹਾਸ - ਕਪੂਰਥਲਾ

ਕਪੂਰਥਲਾ ਜ਼ਿਲ੍ਹੇ 'ਚ ਸਥਿਤ ਸ਼ਹਿਰ ਸੁਲਤਾਨਪੁਰ ਲੋਧੀ (Sultanpur Lodhi) ਦੀ ਪਵਿੱਤਰ ਧਰਤੀ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਅਤੇ 13 ਦਿਨ ਬਤੀਤ ਕੀਤੇ ਸਨ। ਸੁਲਤਾਨਪੁਰ ਲੋਧੀ (Sultanpur Lodhi) ਉਹ ਸਥਾਨ ਹੈ ਜਿਥੇ ਸ੍ਰੀ ਨਨਕਾਣਾ ਸਾਹਿਬ (Sri Nankana Sahib) ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਸਭ ਤੋਂ ਵੱਧ ਸਮਾਂ ਬਤੀਤ ਕੀਤਾ। ਇਥੇ ਕਈ ਇਤਿਹਾਸਕ ਗੁਰਦੁਆਰੇ ਮੌਜੂਦ ਹਨ, ਇਨ੍ਹਾਂ ਚੋਂ ਇੱਕ ਹੈ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਜੀ (Gurdwara Sri Kothari Sahib Ji), ਆਓ ਜਾਣਦੇ ਹਾਂ ਇਸ ਦਾ ਇਤਿਹਾਸ...

ਗੁਰੂ ਨਾਨਕ ਗੁਰਪੁਰਬ 2021
ਗੁਰੂ ਨਾਨਕ ਗੁਰਪੁਰਬ 2021
author img

By

Published : Nov 16, 2021, 2:57 PM IST

ਕਪੂਰਥਲਾ: ਗੁਰੂ ਨਾਨਕ ਗੁਰਪੁਰਬ 2021 (Guru Nanak Gurpurab 2021): ਪੰਜਾਬ ਦੇ ਕਪੂਰਥਲਾ ਜ਼ਿਲ੍ਹੇ 'ਚ ਸਥਿਤ ਸ਼ਹਿਰ ਸੁਲਤਾਨਪੁਰ ਲੋਧੀ (Sultanpur Lodhi) ਪੰਜਾਬ ਦੇ ਪਵਿੱਤਰ ਨਗਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਨਗਰ ਇਸ ਲਈ ਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਸੁਲਤਾਨਪੁਰ ਲੋਧੀ (Sultanpur Lodhi) ਦੀ ਪਵਿੱਤਰ ਧਰਤੀ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਅਤੇ 13 ਦਿਨ ਬਤੀਤ ਕੀਤੇ ਸਨ। ਸੁਲਤਾਨਪੁਰ ਲੋਧੀ (Sultanpur Lodhi) ਉਹ ਸਥਾਨ ਹੈ ਜਿਥੇ ਸ੍ਰੀ ਨਨਕਾਣਾ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਵੱਧ ਸਮਾਂ ਬਤੀਤ ਕੀਤਾ।

ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਆਪਣੀ ਪਿਤਾ ਦੀ ਆਗਿਆ ਦੇ ਮੁਤਾਬਕ ਆਪਣੀ ਵੱਡੀ ਭੈਣ ਬੀਬੀ ਨਾਨਕੀ (Bibi Nanaki) ਕੋਲ ਆਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਪਿਤਾ ਜੀ ਨੇ ਉਨ੍ਹਾਂ ਨੂੰ ਇਥੇ ਕੰਮ ਕਰਨ ਲਈ ਭੇਜਿਆ ਸੀ। ਇਸੇ ਸਥਾਨ 'ਤੇ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਭਾਇਆ ਜੈ ਰਾਮ ਜੀ ਨੇ ਉਨ੍ਹਾਂ ਇਥੋਂ ਦੇ ਨਵਾਬ ਦੌਲਤ ਖਾਨ ਦੇ ਮੋਦੀਖਾਨੇ ਵਿੱਚ ਨੌਕਰੀ ਲਗਵਾਈ ਸੀ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਦੌਲਤ ਖਾਨ ਦੇ ਮੋਦੀਖਾਨੇ ਵਿੱਚ ਬਤੌਰ ਮੋਦੀ ਨੌਕਰੀ ਕੀਤੀ। ਗੁਰੂ ਜੀ ਨੇ ਇਥੇ ਨੌਕਰੀ ਕਰਦਿਆਂ ਅਕਾਲਪੁਰਖ ਦੀ ਅਰਧਾਨਾ 'ਚ ਲੀਨ ਹੋ ਤੇਰਾ-ਤੇਰਾ ਦਾ ਅਲਾਪ ਕਰਦੇ ਹੋਏ ਲੋੜਵੰਦਾਂ ਦੀ ਮਦਦ ਕੀਤੀ।

ਗੁਰੂ ਨਾਨਕ ਗੁਰਪੁਰਬ 2021

ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਜੀ ਦਾ ਇਤਿਹਾਸ

ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੂੰ ਲੋੜਵੰਦਾਂ ਦੀ ਮਦਦ ਕਰਦਿਆਂ ਵੇਖ ਕੁੱਝ ਈਰਖਾਲੂ ਲੋਕਾਂ ਨੇ ਦੌਲਤ ਖਾਨ ਕੋਲ ਗੁਰੂ ਜੀ ਦੀ ਸ਼ਿਕਾਇਤ ਕੀਤੀ। ਉਨ੍ਹਾਂ ਸ਼ਿਕਾਇਤ ਕਰਦਿਆਂ ਦੌਲਤ ਖਾਨ ਨੂੰ ਕਿਹਾ ਕਿ ਗੁਰੂ ਸਾਹਿਬ ਗਰੀਬਾਂ 'ਤੇ ਮੋਦੀਖਾਨਾ ਲੁੱਟਾ ਰਹੇ ਹਨ, ਜਿਸ ਕਾਰਨ ਮੋਦੀਖਾਨੇ ਦੇ ਕੰਮ ਵਿੱਚ ਘਾਟਾ ਪੈ ਰਿਹਾ ਹੈ। ਸ਼ਿਕਾਇਤ ਮਿਲਣ ਮਗਰੋਂ ਦੌਲਤ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਭਾਇਆ ਜੈ ਰਾਮ ਨੂੰ ਲੈ ਕੇ ਲੇਖਾਕਾਰ ਜਾਧਵ ਰਾਏ ਦੇ ਘਰ ਪੁੱਜਾ।

ਇਸ ਸਥਾਨ 'ਤੇ ਕੁੱਲ ਤਿੰਨ ਵਾਰ ਮੋਦੀਖਾਨੇ ਦਾ ਹਿਸਾਬ ਕੀਤਾ ਗਿਆ। ਇਸ ਸਥਾਨ ਲੇਖਾਕਾਰ ਜਾਧਵ ਰਾਏ ਦਾ ਘਰ ਸੀ। ਇਥੇ ਜਦੋਂ ਗੁਰੂ ਨਾਨਕ ਦੇਵ ਜੀ (Guru Nanak Dev Ji) ਵੱਲੋਂ ਚਲਾਏ ਗਏ ਮੋਦੀਖਾਨੇ ਦਾ ਹਿਸਾਬ ਕੀਤਾ ਗਿਆ। ਪਹਿਲੀ ਵਾਰ ਹਿਸਾਬ ਵਿੱਚ 135 ਰੁਪਏ ਦਾ ਵਾਧਾ ਹੋਇਆ, ਦੂਜੀ ਵਾਰ 360 ਰੁਪਏ ਵੱਧੇ ਤੇ ਜਦੋਂ ਤੀਜੀ ਵਾਰ ਹਿਸਾਬ ਕੀਤਾ ਗਿਆ ਤਾਂ ਗੁਰੂ ਸਾਹਿਬ ਜੀ ਵੱਲ ਕੁੱਲ 760 ਰੁਪਏ ਬਚੇ ਸਨ।

ਦੌਲਤ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਮੰਗੀ ਮੁਆਫੀ

ਮੋਦੀਖਾਨੇ 'ਚ ਇਨ੍ਹੇ ਵਾਧੇ ਨੂੰ ਵੇਖ ਕੇ ਦੌਲਤ ਖਾਨ ਹੈਰਾਨ ਹੋ ਗਿਆ। ਉਹ ਆਪਣੀ ਕਰਨੀ 'ਤੇ ਗੁਰੂ ਸਾਹਿਬ ਜੀ 'ਤੇ ਸ਼ੱਕ ਕਰਨ ਨੂੰ ਲੈ ਕੇ ਬੇਹਦ ਸ਼ਰਮਿੰਦਾ ਹੋਇਆ। ਇਸ ਮਗਰੋਂ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਚਰਨਾਂ 'ਚ ਬੈਠ ਕੇ ਉਨ੍ਹਾਂ ਤੋਂ ਮੁਆਫੀ ਮੰਗਦੇ ਹੋਏ ਰਕਮ ਭੇਂਟ ਕਰਨ ਦੀ ਗੱਲ ਆਖੀ, ਗੁਰੂ ਜੀ ਨੇ ਉਸ ਮੁਆਫ ਕਰ ਦਿੱਤਾ ਤੇ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਵਾਧੇ ਦੀ ਰਕਮ ਨੂੰ ਗਰੀਬਾਂ ਤੇ ਲੋੜਵੰਦਾਂ 'ਚ ਵੰਡਣ ਲਈ ਕਿਹਾ। ਇਹ ਸਥਾਨ ਜਿਥੇ ਮੋਦੀਖਾਨੇ ਦਾ ਹਿਸਾਬ ਲਿਆ ਗਿਆ ਸੀ, ਇਥੇ ਹੁਣ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਸੁਸ਼ੋਭਿਤ ਹੈ।

ਗੁਰਦੁਆਰਾ ਸ੍ਰੀ ਸਿਹਰਾ ਸਾਹਿਬ ਜੀ

ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਦੇ ਨੇੜੇ ਹੀ ਗੁਰਦੁਆਰਾ ਸ੍ਰੀ ਸਿਹਰਾ ਸਾਹਿਬ ਜੀ ਵੀ ਮੌਜੂਦ ਹੈ। ਇਹ ਸਥਾਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨਾਲ ਸਬੰਧਤ ਹੈ। ਇਤਿਹਾਸ ਮੁਤਾਬਕ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਵਿਆਹ ਕਰਨ ਡੱਲੇ ਪਿੰਡ ਜਾਂਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਇਥੇ ਬਿਰਾਜੇ ਸਨ।

ਇਤਿਹਾਸਕ ਗੁਰਦੁਆਰਿਆਂ ਦਾ ਪਵਿੱਤਰ ਸਥਾਨ

ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਲੰਮਾ ਸਮਾਂ ਬਿਤਾਉਣ ਮਗਰੋਂ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਇਸ ਧਰਤੀ ਤੋਂ ਆਪਣੇ ਚਾਰ ਉਦਾਸੀਆਂ ਵੱਲ ਚਾਲੇ ਪਾਏ। ਉਨ੍ਹਾਂ ਦੁਨੀਆਂ ਨੂੰ ਵੰਡ ਛੱਕਣ, ਆਪਸੀ ਪ੍ਰੇਮ ਤੇ ਮੇਲਜੋਲ, ਲੋੜਵੰਦਾਂ ਦੀ ਮਦਦ ਕਰਨ ਦਾ ਸੁਨੇਹਾ ਦਿੱਤਾ। ਸੁਲਤਾਨਪੁਰ ਲੋਧੀ ਵਿੱਚ ਕਈ ਇਤਿਹਾਸਕ ਗੁਰਦੁਆਰੇ ਸ੍ਰੀ ਬੇਰ ਸਾਹਿਬ, ਗੁਰਦੁਆਰਾ ਸ੍ਰੀ ਹੱਟ ਸਾਹਿਬ, ਗੁਰਦੁਆਰਾ ਸ੍ਰੀ ਸਿਹਰਾ ਸਾਹਿਬ ਤੇ, ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਜੀ, ਗੁਰਦੁਆਰਾ ਸ੍ਰੀ ਕੋਠੜੀ ਸਾਹਿਬ (Gurdwara Sri Kothari Sahib Ji) ਆਦਿ ਮੌਜੂਦ ਹਨ। ਸਿੱਖ ਕੌਮ ਦੇ ਲਈ ਇਹ ਸਥਾਨ ਆਸਥਾ ਦਾ ਵੱਡਾ ਕੇਂਦਰ ਹੈ।

ਇਹ ਵੀ ਪੜ੍ਹੋ: ਗੁਰੂ ਨਾਨਕ ਗੁਰਪੁਰਬ 2021: ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਦਾ ਇਤਿਹਾਸ

ETV Bharat Logo

Copyright © 2024 Ushodaya Enterprises Pvt. Ltd., All Rights Reserved.