ਲੁਧਿਆਣਾ: ਮਾਧੋਪੁਰੀ ਚੌਂਕ ਨੇੜੇ 3 ਮੰਜ਼ਿਲਾ ਇਮਾਰਤ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ ਅਤੇ ਅੱਗ ਬਝਾਉਣ ਦੀ ਕੋਸ਼ਿਸ਼ 'ਚ ਲੱਗੀਆਂ ਹੋਈਆ ਹਨ।
ਇਹ ਅੱਗ ਰਮੇਸ਼ ਪਲਾਸਟਿਕ ਦੀ ਦੁਕਾਨ ਅਤੇ ਗੋਦਾਮ ਦੇ ਵਿੱਚ ਲੱਗੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਦੇ ਅਫਸਰ ਸ੍ਰਿਸ਼ਟੀ ਨਾਥ ਨੇ ਦੱਸਿਆ ਕਿ ਪਲਾਸਟਿਕ ਦੇ ਗੋਦਾਮ 'ਚ ਅੱਗ ਲੱਗੀ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਫੋਨ 'ਤੇ ਦਿੱਤੀ ਗਈ ਸੀ ਅਤੇ ਤੁਰੰਤ ਮੌਕੇ 'ਤੇ ਅੱਗ ਬੁਝਾਊ ਅਮਲਾ ਪਹੁੰਚ ਚੁੱਕਾ ਹੈ ਅਤੇ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ।
ਇਹ ਵੀ ਪੜੋ: ਭਾਜਪਾ ਦਾ ਸਮਰਥਨ ਕਰਨਾ NCP ਦਾ ਫੈਸਲਾ ਨਹੀਂ: ਸ਼ਰਦ ਪਵਾਰ
10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੁਣ ਤੱਕ ਅੱਗ ਬੁਝਾਉਣ 'ਤੇ ਲਾਈਆਂ ਜਾ ਚੁੱਕੀਆਂ ਹਨ ਅਤੇ ਛੇਤੀ ਹੀ ਅੱਗ 'ਤੇ ਕਾਬੂ ਪਾਉਣ ਦਾ ਉਨ੍ਹਾਂ ਨੇ ਦਾਅਵਾ ਕੀਤਾ ਹੈ।