ETV Bharat / state

ਘਰ ਦੀ ਕੰਧ ‘ਤੇ ਸੁਸਾਇਡ ਨੋਟ ਲਿਖ ਮਹਿਲਾ ਅਧਿਆਪਕ ਵੱਲੋਂ ਖੁਦਕੁਸ਼ੀ

ਕਪੂਰਥਲਾ ਵਿੱਚ ਇੱਕ ਮਹਿਲਾ ਅਧਿਆਪਕ ਵੱਲੋਂ ਫਾਹਾ ਲੈਕੇ ਖੁਦਕੁਸ਼ੀ ਕੀਤੀ ਗਈ ਹੈ। ਖੁਦਕੁਸ਼ੀ ਤੋਂ ਪਹਿਲਾਂ ਅਧਿਆਪਕਾਂ ਵੱਲੋਂ ਘਰ ਦੀ ਕੰਧ ਉੱਪਰ ਸੁਸਾਇਡ ਨੋਟ ਲਿਖਿਆ ਗਿਆ ਹੈ। ਇਸ ਖੁਦਕੁਸ਼ੀ ਨੋਟ ਵਿੱਚ ਉਸ ਵੱਲੋਂ ਸਕੂਲ ਦੀਆਂ ਦੋ ਅਧਿਆਪਕਾਵਾਂ ਉੱਪਰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ ਅਤੇ ਉਨ੍ਹਾਂ ਨੂੰ ਆਪਣੀ ਮੌਤ ਦਾ ਜ਼ਿੰਮਵਾਰ ਦੱਸਿਆ ਹੈ।

ਮਹਿਲਾ ਅਧਿਆਪਕ ਵੱਲੋਂ ਖੁਦਕੁਸ਼ੀ
ਮਹਿਲਾ ਅਧਿਆਪਕ ਵੱਲੋਂ ਖੁਦਕੁਸ਼ੀ
author img

By

Published : May 4, 2022, 10:47 PM IST

ਕਪੂਰਥਲਾ: ਥਾਣਾ ਬੇਗੋਵਾਲ ਅਧੀਨ ਪਿੰਡ ਮਿਆਣੀ ਭੱਗੂਪੁਰੀਆ ਵਾਸੀ ਨਮਰਤਾ ਸ਼ਰਮਾ ਵੱਲੋਂ ਸਰਕਾਰੀ ਹਾਈ ਸਕੂਲ ਭਦਾਸ ਦੀਆਂ ਦੋ ਅਧਿਆਪਕਾਵਾਂ ਵੱਲੋਂ ਕਥਿਤ ਤੌਰ ’ਤੇ ਜ਼ਲੀਲ ਕਰਨ ’ਤੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬੇਗੋਵਾਲ ਪੁਲਿਸ ਵੱਲੋਂ ਮਿਲੇ ਸਬੂਤਾਂ ਦੇ ਆਧਾਰ ’ਤੇ ਦੋਵਾਂ ਅਧਿਆਪਕਾਵਾਂ ਰਵਨੀਤ ਕੌਰ ਤੇ ਮਨਪ੍ਰੀਤ ਕੌਰ ਵਾਸੀ ਬੇਗੋਵਾਲ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ

ਅਧਿਆਪਕਾ ਵੱਲੋਂ ਖੁਦਕੁਸ਼ੀ ਤੋਂ ਪਹਿਲਾਂ ਸੁਸਾਇਡ ਨੋਟ ਲਿਖਿਆ ਗਿਆ ਹੈ। ਉਸ ਵੱਲੋਂ ਕਮਰੇ ਦੀਆਂ ਕੰਧਾਂ ਉੱਪਰ ਖੁਦਕੁਸ਼ੀ ਨੋਟ ਲਿਖਿਆ ਗਿਆ ਹੈ ਜਿਸ ਵਿੱਚ ਉਸ ਵੱਲੋ ਦੋ ਅਧਿਆਪਕਾਵਾਂ ਦੇ ਨਾਮਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਘਟਨਾ ਨੂੰ ਲੈਕੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਮਹਿਲਾ ਅਧਿਆਪਕ ਵੱਲੋਂ ਖੁਦਕੁਸ਼ੀ
ਮਹਿਲਾ ਅਧਿਆਪਕ ਵੱਲੋਂ ਖੁਦਕੁਸ਼ੀ

ਓਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਉੱਪਰ ਪੁਲਿਸ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਸੋਗਮਈ ਮਾਹੌਲ ਵਿੱਚ ਮ੍ਰਿਤਕ ਅਧਿਆਪਕਾ ਦਾ ਸਸਕਾਰ ਕਰ ਦਿੱਤਾ ਹੈ।

ਇਸ ਘਟਨਾ ਸਬੰਧੀ ਪੁਲਿਸ ਨੇ ਦੱਸਿਆ ਕਿ ਅਧਿਆਪਕਾ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦੀ ਸੀ ਉਸ ਵੱਲੋਂ ਘਰ ਵਿੱਚ ਖੁਦਕੁਸ਼ੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖੁਦਕੁਸ਼ੀ ਤੋਂ ਪਹਿਲਾਂ ਮ੍ਰਿਤਕਾ ਨੇ ਖੁਦਕੁਸ਼ੀ ਨੋਟ ਕੰਧਾਂ ਉੱਪਰ ਲਿਖਿਆ ਹੈ ਜਿਸ ਵਿੱਚ ਉਸ ਨੇ ਸਕੂਲ ਦੀਆਂ ਹੀ ਦੋ ਅਧਿਆਪਕਾਵਾਂ ਉੱਤੇ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਹੈ।

ਮਹਿਲਾ ਅਧਿਆਪਕ ਵੱਲੋਂ ਖੁਦਕੁਸ਼ੀ

ਇਸ ਨੋਟ ਵਿੱਚ ਅਧਿਆਪਕਾ ਨੇ ਰਵਨੀਤ ਅਤੇ ਮਨਪ੍ਰੀਤ ਕੌਰ ਦਾ ਜ਼ਿਕਰ ਕੀਤਾ ਹੈ ਅਤੇ ਉਸ ਵਿੱਚ ਦੋਵਾਂ ਅਧਿਆਪਕਾਵਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਦੇ ਬਿਆਨਾਂ ਦੇ ਆਧਾਰ ਉੱਪਰ ਦੋਵਾਂ ਅਧਿਆਪਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਵੱਡਾ ਹਾਦਸਾ: ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, 3 ਬੱਚੇ ਝੁਲਸੇ

ETV Bharat Logo

Copyright © 2024 Ushodaya Enterprises Pvt. Ltd., All Rights Reserved.