ਕਪੂਰਥਲਾ : ਸੂਬਾ ਸਰਕਾਰ ਵੱਲੋਂ ਅਕਸਰ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ। ਜਿਸ ਦੇ ਚਲਦੇ ਸੂਬਾ ਸਰਕਾਰ ਵੱਲੋਂ ਹਰ ਪੱਖੋਂ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਪਹਿਲ ਕੀਤੀ ਜਾ ਰਹੀ ਹੈ। ਪਰ ਇਹਨਾਂ ਵਿਕਾਸ ਕਾਰਜਾਂ ਦੇ ਚਲਦਿਆਂ ਲੋਕਾਂ ਨੂੰ ਸਹੂਲਤ ਘਟ ਅਤੇ ਪ੍ਰੇਸ਼ਾਨੀ ਵੱਧ ਝੱਲਣੀ ਪੈ ਰਹੀ ਹੈ। ਅਜਿਹਾ ਹੀ ਕੂਝ ਦੇਖਣ ਨੂੰ ਮਿਲ ਰਿਹਾ ਹੈ ਕਪੂਰਥਲਾ ਦੇ ਸੁਜਾਨਪੁਰ ਇਲਾਕੇ ਵਿੱਚ ਜਿਥੇ ਇਹ ਵਿਕਾਸ ਕਾਰਜ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਨੇ।
ਮੁਸ਼ਕਿਲਾਂ ਦਾ ਕੋਈ ਵੀ ਢੁਕਵਾਂ ਪ੍ਰਬੰਧ ਨਹੀਂ: ਦਰਅਸਲ ਇਥੇ ਨਗਰ ਕੌਂਸਲ ਵੱਲੋਂ ਵਿਕਾਸ ਕਾਰਜ ਕਰਵਾਉਣ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦਾ ਕੋਈ ਵੀ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਜਿਸ ਕਾਰਨ ਲੋਕਾਂ 'ਚ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਲੋਕਾਂ ਨੇ ਕਿਹਾ ਕਿ ਵਿਕਾਸ ਕਾਰਜ ਦੇ ਨਾਮ 'ਤੇ ਇਥੇ ਨਵਾਂ ਨਾਲਾ ਬਣਾਉਣ ਦੀ ਸ਼ੁਰੂਆਤ ਕੀਤੀ। ਪਰ ਇਸ ਦੇ ਬੰਦਲੇ ਕੋਈ ਹਲ ਨਹੀਂ ਕੀਤਾ। ਜਿਸ ਨਾਲ ਪਹਿਲਾਂ ਜੋ ਨਾਲੇ ਦਾ ਪਾਣੀ ਸੀ ਉਸ ਦੀ ਨਿਕਾਸੀ ਨੂੰ ਬੰਦ ਕੀਤਾ ਗਿਆ। ਜਿਸ ਤੇ ਕਾਰਨ ਸਾਰਾ ਗੰਦਾ ਪਾਣੀ ਸੁਜਾਨਪੁਰ ਦੀਆਂ ਗਲੀਆਂ ਦੇ ਵਿੱਚ ਸਾਫ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਚਲਦੇ ਲੋਕ ਪ੍ਰੇਸ਼ਾਨ ਹਨ ਅਤੇ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਖਤਰਾ ਹੈ।
- ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇਸੀਆਰ ਘਰ 'ਚ ਫਿਸਲ ਕੇ ਡਿੱਗੇ, ਹਸਪਤਾਲ 'ਚ ਭਰਤੀ
- CM Mann In Faridkot: ਅੱਜ ਫਰੀਦਕੋਟ ਦੌਰੇ 'ਤੇ ਜਾਣਗੇ CM ਮਾਨ, ਕਰੋੜਾਂ ਰੁਪਏ ਦੀਆਂ ਸਕੀਮਾਂ ਸਣੇ 250 ਨਰਸਿੰਗ ਸਟਾਫ ਨੂੰ ਸੌਂਪਣਗੇ ਨਿਯੁਕਤੀ ਪੱਤਰ
- ਬਲਵੰਤ ਸਿੰਘ ਰਾਜੋਆਣਾ ਵੱਲੋਂ ਚੌਥੇ ਦਿਨ ਭੁੱਖ ਹੜਤਾਲ ਖ਼ਤਮ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਐਸਜੀਪੀਸੀ ਪ੍ਰਧਾਨ ਨੇ ਕੀਤੀ ਸੀ ਮੁਲਾਕਾਤ
ਲੋਕਾਂ ਦੇ ਵਿੱਚ ਰੋਸ : ਉਥੇ ਹੀ ਦੁਕਾਨਦਾਰਾਂ ਦੀ ਦੁਕਾਨ 'ਤੇ ਗ੍ਰਾਹਕ ਨਾ ਚੜਨ ਦੇ ਕਾਰਨ ਸਥਾਨਕ ਲੋਕਾਂ ਦੇ ਵਿੱਚ ਰੋਸ ਵੀ ਸਾਫ ਦੇਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਦੀ ਇਸ ਨਲਾਇਕੀ ਕਾਰਨ ਉਹਨਾਂ ਦੇ ਰੋਜ਼ਾਨਾਂ ਜੀਵਨ ਦੇ ਨਾਲ ਨਾਲ ਕਾਰੋਬਾਰ ਉੱਤੇ ਵੀ ਅਸਰ ਹੋ ਰਿਹਾ ਹੈ। ਜਿਸ ਕਾਰਨ ਲੋਕ ਮਜਬੂਰ ਹੋਏ ਹਨ ਕਿ ਉਹ ਹੁਣ ਨਗਰ ਕੌਂਸਲ ਦੇ ਖਿਲਾਫ ਰੋਸ ਕਰ ਰਹੇ ਹਨ। ਇਸ ਸਬੰਧੀ ਜਦ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਗਰ ਕੌਂਸਲ ਸੁਜਾਨਪੁਰ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਨਾਲੇ ਦੀ ਉਸਾਰੀ ਦਾ ਕੰਮ ਲਗਾਇਆ ਹੋਇਆ ਹੈ। ਪਰ ਪਾਣੀ ਦੇ ਨਿਕਾਸ ਦਾ ਕੋਈ ਵੀ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਸਾਡੀ ਨਗਰ ਕੌਂਸਲ ਅਗੇ ਮੰਗ ਹੈ ਕਿ ਪਹਿਲਾਂ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਕੀਤਾ ਜਾਵੇ, ਫਿਰ ਨਾਲੇ ਦੀ ਉਸਾਰੀ ਦਾ ਕੰਮ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਜਲਦੀ ਕੀਤਾ ਜਾਵੇਗਾ ਹਲ: ਇਸ ਸਬੰਧੀ ਜਾਨਕਾਰੀ ਦਿੰਦੇ ਹੋਏ ਈਓ ਨਗਰ ਕੌਂਸਲ ਸੁਜਾਨਪੁਰ ਨੇ ਕਿਹਾ ਕਿ ਸ਼ਹਿਰ ਦੀ ਨਿਕਾਸੀ ਦੇ ਨਾਲੇ ਦਾ ਕੰਮ ਚਲਣ ਦੀ ਵਜਾ ਨਾਲ ਪਾਣੀ ਗਲੀਆਂ 'ਚ ਖੜ੍ਹਾ ਹੋ ਗਿਆ ਸੀ। ਪਰ ਹੁਣ ਇਹ ਸਮੱਸਿਆ ਧਿਆਨ ਵਿਚ ਆਈ ਹੈ ਤਾਂ ਇਸ ਦਾ ਹਲ ਜਲਦੀ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਪ੍ਰੇਸ਼ਾਨੀ ਪੇਸ਼ ਨਾ ਆਵੇ।