ਕਪੂਰਥਲਾ: ਹਰ ਵਿਅਕਤੀ 2 ਵਕਤ ਦੀ ਰੋਟੀ ਲਈ ਦਿਨ -ਰਾਤ ਮਿਹਨਤ ਕਰਦਾ ਹੈ। ਅੱਜ ਦੇ ਦੌਰ 'ਚ ਵੱਧ ਰਹੀ ਰਹੀ ਮਹਿੰਗਾਈ ਕਾਰਨ ਆਮ ਬੰਦੇ ਨੂੰ ਦੋ ਵਿਅਕਤੀ ਦੀ ਰੋਟੀ ਖਾਣਾ ਵੀ ਮੁਸ਼ਕਿਲ ਹੋ ਗਿਆ ਹੈ। ਉੱਥੇ ਹੀ ਆਪਣੀ ਰਸੋਈ 'ਚ ਮਹਿਜ਼ 10 ਰੁਪਏ 'ਚ ਭਰ ਪੇਟ ਖਾਣਾ ਮਿਲ ਰਿਹਾ ਹੈ। ਇਸ ਰੋਸਈ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਜੇਕਰ 10 ਰੁਪਏ 'ਚ ਵੱਖ-ਵੱਖ ਤਰ੍ਹਾਂ ਦੇ ਸੁਆਦੀ ਪਕਵਾਨ ਮਿਲਣ ਤਾਂ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ। ਰੋਜ਼ਾਨਾ ਬਣਨ ਵਾਲੇ ਖਾਣੇ 'ਚ ਪੂਰੀ ਭਾਜੀ, ਨਾਨ ਕੁਲਚੇ, ਦਾਲ ਸਬਜ਼ੀ ਦਾ ਹਲਵਾ ਸ਼ਾਮਿਲ ਹੈ ।
ਪਾਰਟੀ ਅਤੇ ਬਰਸੀ 'ਚ ਖਾਣੇ ਦਾ ਪ੍ਰਬੰਧ: ਆਪਣੀ ਰਸੋਈ 'ਚ ਸ਼ਹਿਰ ਦੇ ਲੋਕ ਆਪਣੇ ਬੱਚਿਆਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਅਤੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਇੱਥੇ ਪਹੁੰਚਣ ਵਾਲੇ ਲੋਕਾਂ ਨੂੰ ਵਿਸ਼ੇਸ਼ ਦਾਅਵਤ ਦਿੰਦੇ ਹਨ।ਉਨ੍ਹਾਂ ਦੀ ਰਸੋਈ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਸੰਸਥਾ ਨੂੰ ਚਲਾਉਣ ਲਈ ਕਦੇ ਵੀ ਚੰਦਾ ਇਕੱਠਾ ਨਹੀਂ ਕੀਤਾ ਅਤੇ ਸੰਸਥਾ ਦੇ ਮੈਂਬਰ ਅਤੇ ਕੁਝ ਲੋਕ ਮਿਲ ਕੇ ਇਸ ਦਾ ਸਾਰਾ ਵਿੱਤੀ ਖਰਚਾ ਚੁੱਕਦੇ ਹਨ । ਇਸ ਕੰਮ ਤੋਂ ਬਹੁਤ ਸ਼ਾਂਤੀ ਮਿਲਦੀ ਹੈ।
ਆਮ ਲੋਕਾਂ ਲਈ ਤੋਹਫ਼ਾ: ਦੂਜੇ ਪਾਸੇ ਇਸ ਰਸੋਈ ਵਿੱਚ ਪਹੁੰਚਣ ਵਾਲੇ ਆਮ ਕਿਰਤੀ ਲੋਕ, ਜਿਨ੍ਹਾਂ ਵਿਚ ਜ਼ਿਆਦਾਤਰ ਲੋਕ ਮਿਹਨਤ ਨਾਲ ਲੱਗੇ ਹੋਏ ਹਨ, ਇਸ ਸੇਵਾ ਤੋਂ ਕਾਫੀ ਸੰਤੁਸ਼ਟ ਹਨ ਅਤੇ ਇਸ ਨੂੰ ਮਨੁੱਖਤਾ ਦੀ ਸੇਵਾ ਨਾਲ ਜੁੜਿਆ ਇਕ ਵੱਡਾ ਕਾਰਜ ਦੱਸਦੇ ਹਨ।ਲੋਕਾਂ ਦਾ ਕਹਿਣਾ ਕਿ ਸਾਡੇ ਵਰਗੇ ਕਿਰਤੀ ਲੋਕ ਇੱਥੇ ਆਰਾਮ ਨਾਲ ਭੋਜਨ ਕਰਦੇ ਹਨ ਅਤੇ ਫਿਰ ਆਪਣੇ ਕੰਮ 'ਤੇ ਚੱਲੇ ਜਾਂਦੇ ਹਨ।