ETV Bharat / state

ਮਾਮੂਲੀ ਝਗੜੇ ਤੋਂ ਬਾਅਦ ਦੁਕਾਨਦਾਰ ਉੱਤੇ ਜਾਨਲੇਵਾ ਹਮਲਾ, ਵੀਡੀਓ ਹੋਈ ਵਾਇਰਲ - ਕਪੂਰਥਲਾ ਦੀ ਖ਼ਬਰ ਪੰਜਾਬੀ ਵਿੱਚ

ਕਪੂਰਥਲਾ ਵਿੱਚ ਇੱਕ ਦੁਕਾਨ ਅੱਗੇ ਸਕੂਟੀ ਖੜਾਉਣ ਨੂੰ ਲੈਕੇ ਹੋਇਆ ਵਿਵਾਦ ਖੂਨੀ ਝੜਪ ਵਿੱਚ ਬਦਲ ਗਿਆ। ਪੀੜਤ ਦਾ ਕਹਿਣਾ ਹੈ ਕਿ ਉਸ ਨੇ ਮਹਿਲਾ ਨੂੰ ਦੁਕਾਨ ਅੱਗੇ ਸਕੂਟੀ ਖੜ੍ਹੀ ਕਰਨ ਤੋਂ ਰੋਕਿਆ ਸੀ ਅਤੇ ਕੁੜੀ ਨੇ ਪਰਿਵਾਰਕ ਮੈਂਬਰਾ ਨੂੰ ਬੁਲਾ ਕੇ ਉਸ ਨਾਲ ਕੁੱਟਮਾਰ ਕੀਤੀ ਹੈ।

Deadly attack on shopkeeper in Kapurthala
ਮਾਮੂਲੀ ਝਗੜੇ ਤੋਂ ਬਾਅਦ ਦੁਕਨਦਾਰ ਉੱਤੇ ਜਾਨਲੇਵਾ ਹਮਲਾ, ਵੀਡੀਓ ਹੋਈ ਵਾਇਰਲ
author img

By

Published : Jun 16, 2023, 2:29 PM IST

Updated : Jun 16, 2023, 4:30 PM IST

ਮਾਮੂਲੀ ਗੱਲ ਨੂੰ ਲੈਕੇ ਖੂਨੀ ਤਕਰਾਰ

ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਸਦਰ ਬਜ਼ਾਰ ਵਿੱਚ ਮਾਹੌਲ ਉਸ ਸਮੇਂ ਦਹਿਸ਼ਤ ਭਰਿਆ ਹੋ ਗਿਆ, ਜਦੋਂ ਬੀਤੀ ਰਾਤ 8:30 ਵਜੇ ਦੇ ਕਰੀਬ ਕੁਝ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਵੱਲੋਂ ਦੁਕਾਨਦਾਰ ਨਾਲ ਕੁੱਟਮਾਰ ਕੀਤੀ ਗਈ ਹੈ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਇਲਾਜ ਅਧੀਨ ਪੀੜਤ ਕਰਨ ਟਕਸਾਲੀ ਪੁੱਤਰ ਕੇਵਲ ਕ੍ਰਿਸ਼ਨ ਟਕਸਾਲੀ ਨੇ ਦੱਸਿਆ ਕਿ ਉਹ ਸਦਰ ਬਜ਼ਾਰ ਵਿੱਚ ਕੱਪੜੇ ਦੀ ਦੁਕਾਨ ਕਰਦਾ ਹੈ।

ਅਣਪਛਾਤੇ ਹਮਲਾਵਰਾਂ ਨੇ ਦੁਕਾਨਦਾਰ ਉੱਤੇ ਹਮਲਾ ਕੀਤਾ: ਜਦੋਂ ਉਹ ਦੁਕਾਨ ਬੰਦ ਕਰ ਰਿਹਾ ਸੀ, ਤਾਂ ਉਸ ਦੀ ਦੁਕਾਨ ਦੇ ਬਾਹਰ ਇੱਕ ਮਹਿਲਾ ਦੀ ਸਕੂਟਰੀ ਲੱਗੀ ਹੋਈ ਸੀ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਸਕੂਟਰੀ ਸਾਈਡ ਕਰ ਦਿਓ, ਤਾਂ ਉਕਤ ਮਹਿਲਾ ਨੇ ਮਾਮੂਲੀ ਗੱਲ ਨੂੰ ਲੈ ਕੇ ਆਪਣੇ ਘਰ ਕਿਸੇ ਨੂੰ ਫ਼ੋਨ ਕਰ ਦਿੱਤਾ । ਜਿਸ ਤੋਂ ਬਾਅਦ 10,15 ਅਣਪਛਾਤੇ ਨੌਜਵਾਨ ਹਥਿਆਰ ਨਾਲ ਲੈੱਸ ਹੋ ਕਿ ਆਏ ਅਤੇ ਆਉਂਦਿਆਂ ਸਾਰ ਉਨ੍ਹਾਂ ਨੇ ਦੁਕਨਦਾਰ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਉਕਤ ਨੌਜਵਾਨਾਂ ਨੇ ਦੁਕਾਨਦਾਰ ਕੋਲੇ ਇੱਕ ਸੋਨੇ ਦੀ ਚੈਨ ਖੋਹੀ ਅਤੇ ਫਰਾਰ ਹੋ ਗਏ । ਦੁਕਾਨਦਾਰ ਦਾ ਕਹਿਣਾ ਹੈ ਕਿ ਉਹਨਾਂ ਹਮਲਾਵਰਾਂ ਨੇ ਮੇਰੇ ਸਿਰ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਜਿਸ ਦੌਰਾਨ ਮੇਰੇ ਸਿਰ ਉੱਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਮੈਨੂੰ ਮੇਰੇ ਆਸ-ਪਾਸ ਦੇ ਦੁਕਾਨਦਾਰਾਂ ਨੇ ਛੁਡਾਇਆ ਅਤੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦਾਖਲ ਕਰਵਾਇਆ।

ਸੋਸ਼ਲ ਮੀਡੀਆ ਉੱਤੇ ਸੀਸੀਟੀਵੀ ਵਾਇਰਲ: ਇਸ ਮੌਕੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਦੁਕਾਨਦਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਉੱਧਰ ਦੂਸਰੇ ਪਾਸੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,ਪਰ ਇਸ ਪੂਰੇ ਮਾਮਲੇ ਉੱਤੇ ਪੁਲਿਸ ਦਾ ਹੁਣ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ। ਇਸ ਤੋਂ ਇਲਾਵਾ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜ਼ਖ਼ਮੀ ਦੁਕਾਨਦਾਰ ਦਾ ਇਲਾਜ ਚੱਲ ਰਿਹਾ ਅਤੇ ਉਨ੍ਹਾਂ ਦੇ ਸਿਰ ਉੱਤੇ ਗੰਭੀਰ ਸੱਟ ਲੱਗੀ ਹੈ।

Last Updated : Jun 16, 2023, 4:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.