ਕਪੂਰਥਲਾ: ਫਗਵਾੜਾ ਦੇ ਪਿੰਡ ਦਰਵੇਸ਼ ਵਿਖੇ ਇਸ ਬਾਰਿਸ਼ ਨਾਲ ਕਿਸਾਨਾਂ ਦੀ ਲਗਭਗ 200 ਤੋਂ 250 ਏਕੜ ਜਮੀਨ ਵਿੱਚ ਪਾਣੀ ਭਰ ਗਿਆ। ਇਸ ਨਾਲ ਉਨਾਂ ਦੀ ਝੋਨੇ ਦੀ ਫਸਲ ਵੀ ਪੂਰੀ ਤਰ੍ਹਾਂ ਬਰਬਾਦ ਹੋ ਗਈ। ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਬਾਰਿਸ਼ ਕਾਰਨ ਹੋਏ ਨੁਕਸਾਨ ਲਈ ਮੁਆਵਜੇ ਦੀ ਮੰਗ ਕੀਤੀ ਗਈ ਹੈ। ਉਧਰ ਕਿਸਾਨਾ ਦੇ ਹੋਏ ਇਸ ਨੁਕਸਾਨ ਤੋਂ ਬਾਅਦ ਡਿਪਟੀ ਕਮਿਸ਼ਨਰ ਕਪੂਰਥਲਾ, ਵਧੀਕ ਡਿਪਟੀ ਕਮਿਸ਼ਨ ਕਪੂਰਥਲਾ ਐੱਸ.ਪੀ ਆਂਗਰਾ, ਹਲਕਾ ਫਗਵਾੜਾ ਤੋਂ ਆਪ ਇੰਚਾਰਜ ਜਗਿੰਦਰ ਸਿੰਘ ਮਾਨ ਵੱਲੋਂ ਜਾਇਜਾ ਲਿਆ ਗਿਆ।
ਇਸ ਨੂੰ ਲੈ ਕੇ ਗੱਲਬਾਤ ਕਰਦਿਆ ਪੀੜਤ ਕਿਸਾਨਾਂ ਨੇ ਦੱਸਿਆ ਕਿ ਬਾਰਿਸ਼ ਨਾਲ ਤਕਰੀਬਨ ਸਾਰੀ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ। ਇਸ ਸਮੇਂ ਹੋਏ ਨੁਕਾਸਾਨ ਤੋਂ ਬਾਅਦ ਹੁਣ ਝੋਨੇ ਦੀ ਫਸਲ ਦੋਬਾਰਾ ਨਹੀਂ ਬੀਜ ਸਕਦੇ। ਬਾਰਿਸ਼ ਕਾਰਨ ਜਮ੍ਹਾਂ ਹੋਏ ਪਾਣੀ ਨਾਲ ਪਸ਼ੂਆਂ ਦੇ ਚਾਰੇ ਦਾ ਕਾਫੀ ਨੁਕਸਾਨ ਹੋਇਆ ਹੈ ਜਦ ਕਿ ਉਨਾਂ ਦੇ ਪਸ਼ੂ ਦਾ ਬਚਾ ਹੋ ਗਿਆ। ਉਨਾਂ ਵੀ ਸਰਕਾਰ ਪਾਸੋਂ ਉਨਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਦੇਣ ਦੀ ਮੰਗ ਕੀਤੀ ਹੈ।
ਨੁਕਾਸਨ ਦਾ ਜਾਇਜਾ ਲੈਣ ਲਈ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਐੱਸ.ਪੀ ਆਂਗਰਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬਰਸਾਤ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ ਅਤੇ ਨੁਕਸਾਨ ਨਾਲਿਆ ਦੀ ਸਫਾਈ ਨਾ ਹੋਣ ਦੇ ਚੱਲਦਿਆ ਹੋਇਆ ਹੈ। ਉਨਾਂ ਕਿਹਾ ਕਿ ਖੇਤਾਂ ਵਿੱਚੋਂ ਪਾਣੀ ਘਟੇ ਇਸ ਲਈ ਸੜਕ ਨੂੰ ਤੁੜਵਾ ਗਿਆ ਤਾਂ ਜੋ ਪਾਣੀ ਬਾਹਰ ਕੱਢਕੇ ਨਾਲਿਆ ਵਿੱਚ ਲਿਆਂਦਾ ਜਾ ਸਕੇ। ਉਨਾਂ ਕਿਹਾ ਕਿ ਇਸ ਬਾਰਿਸ਼ ਨਾਲ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਰਿਪੋਰਟ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Weather Report: ਸੂਬੇ ਭਰ ਵਿੱਚ ਅੱਜ ਫੇਰ ਮੀਂਹ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ