ETV Bharat / state

ਹੁਣ ਪੰਜਾਬੀ ਗਾਇਕ ਖਾਨ ਸਾਬ ’ਤੇ ਹੋਇਆ ਪਰਚਾ, ਛਿੱਕੇ ਟੰਗੇ ਸੀ ਕੋਰੋਨਾ ਨਿਯਮ

ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਕਾਰਨ (‍Corona Rules) ਪੰਜਾਬੀ ਗਾਇਕ ਖਾਨ ਸਾਬ (Khan Saab) ’ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਤੇ ਉਸ ਦੇ ਬਾਕੀ ਸਾਥੀਆਂ ਦੀ ਵੀ ਭਾਲ ਕੀਤੀ ਜੀ ਰਹੀ ਹੈ।

‍Corona Rules: ਪੰਜਾਬੀ ਗਾਇਕ ਖਾਨ ਸਾਬ ’ਤੇ ਪਰਚਾ ਦਰਜ

author img

By

Published : Jun 9, 2021, 5:38 PM IST

ਫਗਵਾੜਾ: ਸ਼ਹਿਰ ਦੇ ਪ੍ਰੀਤ ਨਗਰ ਮੁਹੱਲੇ ਦੇ ਰਹਿਣ ਵਾਲੇ ਪੰਜਾਬੀ ਗਾਇਕ ਖਾਨ ਸਾਬ (Khan Saab) ਅਤੇ ਉਸਦੇ ਸਾਥੀਆਂ ’ਤੇ ਸਤਨਾਮਪੁਰਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਸਤਨਾਮਪੁਰਾ ਨੇ ਦੱਸਿਆ ਕਿ ਖਾਨ ਸਾਬ (Khan Saab) ਦੇ ਘਰ ਦੇ ਵਿੱਚ ਉਸਦੇ ਸਾਥੀ ਬੈਂਡ ਬਾਜੇ ਦੇ ਨਾਲ ਉਸ ਦਾ ਜਨਮਦਿਨ ਮਨਾਉਣ ਦੇ ਲਈ ਪੁੱਜ ਗਏ ਜਿਥੇ ਕੋਰੋਨਾ ਨਿਯਮਾਂ (‍Corona Rules) ਦੀਆਂ ਧੱਜੀਆਂ ਉਡਾਈਆਂ ਗਈਆਂ ਤੇ ਵਧੇਰੇ ਇਕੱਠ ਕੀਤਾ ਗਿਆ।

‍Corona Rules: ਪੰਜਾਬੀ ਗਾਇਕ ਖਾਨ ਸਾਬ ’ਤੇ ਪਰਚਾ ਦਰਜ

ਇਹ ਵੀ ਪੜੋ: corona news :ਕੋਰੋਨਾ ਸਬੰਧੀ ਰੋਪੜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੀਆਂ ਹਦਾਇਤਾਂ ਜਾਰੀ

ਉਹਨਾਂ ਨੇ ਕਿਹਾ ਕਿ ਇਸ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਜਿਸ ’ਚ ਪੰਜਾਬੀ ਗਾਇਕ ਖਾਨ ਸਾਬ (Khan Saab) ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਨੇ ਜਮਾਨਤ ਲੈ ਲਈ ਹੈ। ਉਹਨਾਂ ਨੇ ਕਿਹਾ ਕਿ ਖਾਨ ਸਾਬ (Khan Saab) ਨੇ ਸਫਾਈ ਦਿੱਤੀ ਹੈ ਕਿ ਉਹ ਆਪਣਾ ਜਨਮ ਦਿਨ ਮਨਾਉਣਾ ਨਹੀਂ ਚਾਹੁੰਦੇ ਸਨ, ਪਰ ਉਸ ਦੇ ਸਾਥੀ ਬੈਂਡ ਲੈ ਘਰ ਆ ਗਏ ਤੇ ਫਿਰ ਉਹ ਵੀ ਉਹਨਾਂ ਨਾਲ ਮਿਲ ਜਸ਼ਨ ਮਨਾਉਣ ਲੱਗੇ। ਉਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਵੀਡੀਓ ਦੀ ਸਨਾਖਤ ਕੀਤੀ ਜਾ ਰਹੀ ਹੈ ਤੇ ਬਾਕੀ ਨੌਜਵਾਨਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਜੋ ਇਸ ਦੌਰਾਨ ਸ਼ਾਮਲ ਸਨ।

ਇਹ ਵੀ ਪੜੋ: Locust swarms: ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਤਿਆਰ

ETV Bharat Logo

Copyright © 2024 Ushodaya Enterprises Pvt. Ltd., All Rights Reserved.