ਕਪੂਰਥਲਾ : ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆ ਵਿੱਚ ਦੋ ਭਰਾਵਾਂ ਵੱਲੋਂ ਛਾਲ ਮਾਰਨ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਮੁਖੀ ਵੱਲੋਂ ਇੰਸਪੈਕਟਰ ਨਵਦੀਪ ਸਿੰਘ ਨੂੰ ਨੌਕਰੀ ਤੋਂ ਬਰਖਾਸਤ (Accused Police Officer Dismissed) ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਮੁਲਜ਼ਮ ਮਹਿਲਾ ਕਾਂਸਟੇਬਲ ਅਤੇ ਜਗਜੀਤ ਸਿੰਘ ਅਤੇ ਮੁਨਸ਼ੀ ਏਐੱਸਆਈ ਬਲਵਿੰਦਰ ਸਿੰਘ ਖਿਲਾਫ਼ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ।
ਤਿੰਨੋਂ ਮੁਲਜ਼ਮ ਫਿਲਹਾਲ ਫਰਾਰ : ਜਾਣਕਾਰੀ ਮੁਤਾਬਿਕ ਤਿੰਨੋਂ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ, ਹੁਣ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਤੋਂ ਇਲਾਵਾ ਮੁਲਜ਼ਮ (Goindwal bridge) ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਥਾਣਾ ਤਲਵੰਡੀ ਚੌਧਰੀਆਂ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਧਾਰਾ 306 (ਖੁਦਕੁਸ਼ੀ ਲਈ ਉਕਸਾਉਣ), 506 (ਅਪਰਾਧਿਕ ਧਮਕੀ) ਅਤੇ 34 (ਸਾਂਝੇ ਇਰਾਦੇ) ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਹ ਵੀ ਯਾਦ ਰਹੇ ਕਿ ਤਿੰਨੋਂ ਮੁਲਜ਼ਮ ਹਾਲੇ ਪੁਲਿਸ ਪਕੜ ਤੋਂ ਬਾਹਰ ਹਨ। ਦੂਜੇ ਪਾਸੇ ਪਰਿਵਾਰ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ (Demand for the arrest of the accused) ਕਰ ਰਿਹਾ ਹੈ ਅਤੇ ਇਸਦੇ ਨਾਲ ਹੀ ਵੱਡੇ ਪੁੱਤਰ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਜਲੰਧਰ ਕੀਤਾ ਜਾਵੇਗਾ ਸਸਕਾਰ : ਇਸ ਮਾਮਲੇ ਵਿੱਚ ਪਰਿਵਾਰ ਦਾ ਕੀ ਕਹਿਣਾ ਹੈ ਕਿ ਹੁਣ ਉਹ ਛੋਟੇ ਬੇਟੇ ਜਸ਼ਨਬੀਰ ਢਿੱਲੋਂ ਦਾ ਅੰਤਿਮ ਸੰਸਕਾਰ ਕਰਨਗੇ। ਜ਼ਿਕਰਯੋਗ ਹੈ ਕਿ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਕੁਝ ਦਿਨ ਪਹਿਲਾਂ ਬਿਆਸ ਦਰਿਆ (Beas River) ਦੇ ਕੰਢੇ ਇਕ ਕਿਸਾਨ ਦੇ ਖੇਤਾਂ 'ਚੋਂ ਮਿਲੀ ਸੀ। ਪਰਿਵਾਰ ਵੱਲੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਬਰਾਮਦ ਕਰਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ (Civil Hospital Sultanpur Lodhi) ਦੇ ਮੁਰਦਾਘਰ ਵਿੱਚ ਹੀ ਰਖਵਾਇਆ ਗਿਆ ਹੈ। ਹੁਣ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਥੋਂ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਜਲੰਧਰ 'ਚ (funeral will be held today in Jalandhar) ਹੀ ਕੀਤਾ ਜਾਵੇਗਾ।
- Khedan watan punjab diyan 2023: ਬਰਨਾਲਾ 'ਚ ਖੇਡਾਂ ਵਤਨ ਪੰਜਾਬ ਦੀਆਂ ਦਾ ਹੋਇਆ ਆਗਾਜ਼, ਖਿਡਾਰੀਆਂ ਨੇ ਕੀਤਾ ਹੁਨਰ ਦਾ ਪ੍ਰਦਰਸ਼ਨ
- G20 Summit 2023: G20 ਸੰਮੇਲਨ 'ਚ ਆਉਣਗੇ ਅਮਰੀਕੀ ਰਾਸ਼ਟਰਪਤੀ, ਅੰਮ੍ਰਿਤਸਰ ਦੇ ਇਸ ਮਸ਼ਹੂਰ ਕਲਾਕਾਰ ਨੇ ਬਣਾਈ ਜੋਅ ਬਾਇਡਨ ਦੀ ਪੇਂਟਿੰਗ
- Khalistan Referendum Flag : ਬਠਿੰਡਾ ਕੋਟਫੱਤਾ ਸਟੇਸ਼ਨ ਦੀ ਦਿੱਲੀ-ਫਿਰੋਜ਼ਪੁਰ ਰੇਲ ਲਾਈਨ 'ਤੇ ਖਾਲਿਸਤਾਨ ਦਾ ਝੰਡਾ
ਦੂਜੇ ਪਾਸੇ ਵੱਡੇ ਭਰਾ ਮਾਨਵ ਦੀਪ ਸਿੰਘ ਢਿੱਲੋਂ ਦੀ ਪੁਲਿਸ ਵਿਭਾਗ ਵੱਲੋਂ ਭਾਲ ਕੀਤੀ ਜਾਵੇਗੀ ਅਤੇ ਡਰੋਨਾਂ ਦੀ ਮਦਦ ਨਾਲ ਦਰਿਆ ਬਿਆਸ ਦੀ ਨਿਗਰਾਨੀ ਕੀਤੀ ਜਾਵੇਗੀ। ਦੋਸ਼ੀ ਥਾਣੇਦਾਰ ਨੂੰ ਬਰਖਾਸਤ ਕਰਨ ਦੀ ਪੁਸ਼ਟੀ ਐੱਸਪੀਡੀ ਕਪੂਰਥਲਾ ਨੇ ਕੀਤੀ ਹੈ।