ETV Bharat / state

12 ਮਈ ਨੂੰ ਕੈਨੇਡਾ ਤੋਂ ਬੇਰ ਸਾਹਿਬ ਪੁੱਜੇਗੀ ਮੋਟਰਸਾਈਕਲ ਯਾਤਰਾ - punjab

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਈਕਲ ਯਾਤਰਾ 12 ਮਈ ਨੂੰ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਪਹੁੰਚੇਗੀ। ਕੈਨੇਡਾ ਤੋਂ ਆਰੰਭ ਹੋਈ ਇਹ ਮੋਟਰਸਾਈਕਲ ਯਾਤਰਾ ਸੁਲਤਾਨਪੁਰ ਲੋਧੀ ਪੁੱਜ ਕੇ ਸਮਾਪਤ ਹੋਵੇਗੀ।

ਮੀਟਿੰਗ ਦੌਰਾਨ ਧਾਰਮਿਕ ਸਭਾ ਸੁਸਾਇਟੀਆਂ ਦੇ ਮੈਂਬਰ
author img

By

Published : May 9, 2019, 9:51 PM IST

ਸੁਲਤਾਨਪੁਰ ਲੋਧੀ: ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅੱਜ ਵੱਖ-ਵੱਖ ਧਾਰਮਿਕ ਸਭਾ ਸੁਸਾਇਟੀਆਂ ਦੀ ਮੀਟਿੰਗ ਮੈਨੇਜਰ ਭਾਈ ਸਤਨਾਮ ਸਿੰਘ ਰਿਆੜ ਤੇ ਐਡੀਸ਼ਨਲ ਮੈਨੇਜਰ ਭਾਈ ਸਰਬਜੀਤ ਸਿੰਘ ਧੂੰਦਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪੁੱਜੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕੈਨੇਡਾ ਦੇ ਸਰੇ ਤੋਂ ਆ ਰਹੀ ਮੋਟਰਸਾਈਕਲ ਯਾਤਰਾ ਦੇ ਸੁਲਤਾਨਪੁਰ ਲੋਧੀ ਪੁੱਜਣ 'ਤੇ ਕੀਤੇ ਜਾਣ ਵਾਲੇ ਸ਼ਾਹੀ ਸਵਾਗਤ ਦੀਆਂ ਤਿਆਰੀਆਂ ਸਬੰਧੀ ਸੁਝਾਅ ਦਿੱਤੇ। ਮੀਟਿੰਗ ਉਪਰੰਤ ਮੈਨੇਜਰ ਭਾਈ ਸਤਨਾਮ ਸਿੰਘ ਰਿਆੜ ਨੇ ਦੱਸਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਨੇਡਾ ਦੇ ਸਰੇ ਗੁਰਦੁਆਰਾ ਸਾਹਿਬ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ ਰਵਾਨਾ ਹੋਈ, ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੱਕ ਦੀ ਮੋਟਰਸਾਈਕਲ ਯਾਤਰਾ 12 ਮਈ ਦੀ ਦੁਪਹਿਰ ਨੂੰ ਇੱਥੇ ਪੁੱਜ ਰਹੀ ਹੈ।

ਉਨ੍ਹਾਂ ਦੱਸਿਆ ਕਿ 11 ਮਈ ਨੂੰ ਇਹ ਯਾਤਰਾ ਸ੍ਰੀ ਖਡੂਰ ਸਾਹਿਬ ਪੁੱਜੇਗੀ, ਜਿੱਥੇ ਰਾਤ ਦਾ ਵਿਸ਼ਰਾਮ ਕਰਨ ਉਪਰੰਤ 12 ਮਈ ਨੂੰ ਸਵੇਰੇ ਇਹ ਯਾਤਰਾ ਵਾਇਆ ਸ੍ਰੀ ਗੋਇੰਦਵਾਲ ਸਾਹਿਬ, ਮੁੰਡੀ ਮੋੜ, ਤਲਵੰਡੀ ਚੌਧਰੀਆਂ ਤੋਂ ਹੁੰਦੇ ਹੋਏ ਗੁਰਦੁਆਰਾ ਬੇਰ ਸਾਹਿਬ ਪੁੱਜ ਕੇ ਸਮਾਪਤ ਹੋਵੇਗੀ। ਭਾਈ ਰਿਆੜ ਨੇ ਦੱਸਿਆ ਕਿ ਗੁਰਦੁਆਰਾ ਬੇਰ ਸਾਹਿਬ ਵਿਖੇ ਕੈਨੇਡਾ ਦੇ ਸਰੇ ਤੋਂ ਯਾਤਰਾ ਲੈਕੇ ਆਏ ਸਿੱਖ ਨੌਜਵਾਨਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ।

550 ਮੋਟਰਸਾਈਕਲਾਂ ਤੇ ਨੌਜਵਾਨ ਕੇਸਰੀ ਦਸਤਾਰਾਂ ਸਜਾ ਕੇ ਹੋਣਗੇ ਸ਼ਾਮਲ ਸਵਾਗਤ ਚ ਸ਼ਾਮਿਲ 
ਸੁਲਤਾਨਪੁਰ ਲੋਧੀ ,9 ਮਈ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਅੱਜ ਵੱਖ ਵੱਖ ਧਾਰਮਿਕ ਸਭਾ ਸੁਸਾਇਟੀਆਂ ਦੀ ਮੀਟਿੰਗ ਮੈਨੇਜਰ ਭਾਈ ਸਤਨਾਮ ਸਿੰਘ ਰਿਆੜ ਤੇ ਐਡੀਸਨਲ ਮੈਨੇਜਰ ਭਾਈ ਸਰਬਜੀਤ ਸਿੰਘ ਧੂੰਦਾ ਦੀ ਅਗਵਾਈ ਹੇਠ ਤੇ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਐਡੀਸਨਲ ਹੈਡ ਗ੍ਰੰਥੀ ਬੇਰ ਸਾਹਿਬ ਦੀ ਦੇਖ ਰੇਖ ਚ ਹੋਈ ।ਜਿਸ ਵਿੱਚ ਪੁੱਜੇ ਜਥੇਬੰਦੀਆਂ ਦੇ ਆਗੂ ਨੁਮਾਇੰਦਿਆਂ ਨੇ ਸਰੀ , ਕਨੇਡਾ ਤੋਂ ਆ ਰਹੀ ਮੋਟਰਸਾਈਕਲ ਯਾਤਰਾ ਦੇ ਸੁਲਤਾਨਪੁਰ ਲੋਧੀ ਪੁੱਜਣ ਤੇ ਕੀਤੇ ਜਾਣ ਵਾਲੇ ਸ਼ਾਹੀ ਸਵਾਗਤ ਦੀਆਂ ਤਿਆਰੀਆਂ ਸੰਬੰਧੀ ਆਪੋ ਆਪਣੇ ਸੁਝਾਅ ਦਿੱਤੇ ।ਮੀਟਿੰਗ ਉਪਰੰਤ ਮੈਨੇਜਰ ਭਾਈ ਸਤਨਾਮ ਸਿੰਘ ਰਿਆੜ ਨੇ ਦੱਸਿਆ ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਨੇਡਾ ਦੇ ਸਰੀ ਗੁਰਦੁਆਰਾ ਸਾਹਿਬ  ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ ਰਵਾਨਾ ਹੋਈ ਕਨੇਡਾ ਤੋਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੱਕ ਦੀ ਮੋਟਰਸਾਈਕਲ ਯਾਤਰਾ ਮਿਤੀ 12 ਮਈ ਦੀ ਦੁਪਹਿਰ ਨੂੰ ਇੱਥੇ ਪੁੱਜ ਰਹੀ ਹੈ ।ਉਨ੍ਹਾਂ ਦੱਸਿਆ ਕਿ 11 ਮਈ ਨੂੰ ਇਹ ਯਾਤਰਾ ਸ਼੍ਰੀ ਖਡੂਰ ਸਾਹਿਬ ਪੁੱਜੇਗੀ ਜਿੱਥੇ ਰਾਤ ਦਾ ਵਿਸ਼ਰਾਮ ਕਰਨ ਉਪਰੰਤ 12 ਨੂੰ ਸਵੇਰੇ ਇਹ ਯਾਤਰਾ ਵਾਇਆ ਸ਼੍ਰੀ ਗੋਇੰਦਵਾਲ ਸਾਹਿਬ , ਮੁੰਡੀ ਮੋੜ , ਤਲਵੰਡੀ ਚੌਧਰੀਆਂ ਤੋਂ ਹੁੰਦੇ ਹੋਏ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਪੁੱਜ ਕੇ ਸਮਾਪਤ ਹੋਵੇਗੀ ।ਭਾਈ ਰਿਆੜ ਨੇ ਦੱਸਿਆ ਕਿ ਇਸ ਯਾਤਰਾ ਨਾਲ ਸ਼੍ਰੀ ਖਡੂਰ ਸਾਹਿਬ ਤੋਂ ਭਾਰੀ ਗਿਣਤੀ ਚ ਸਿੱਖ ਨੌਜਵਾਨ ਮੋਟਰ ਸਾਈਕਲ ਲੈ ਕੇ ਨਾਲ ਸੁਲਤਾਨਪੁਰ ਲੋਧੀ  ਆਉਣਗੇ । ਅੱਜ ਮੀਟਿੰਗ ਚ ਹੋਏ ਫੈਸਲੇ ਅਨੁਸਾਰ ਤਲਵੰਡੀ ਚੌਧਰੀਆਂ ਵਿਖੇ ਯਾਤਰਾ ਰੋਕ ਕੇ ਵਿਸ਼ੇਸ਼ ਸਵਾਗਤ ਕੀਤਾ ਜਾਵੇਗਾ ਤੇ ਗੁਰੂ ਕੇ ਲੰਗਰ ਲਗਾਏ ਜਾਣਗੇ ।ਜਿੱਥੇ ਸੁਲਤਾਨਪੁਰ ਲੋਧੀ ਇਲਾਕੇ ਦੇ 550 ਮੋਟਰ ਸਾਈਕਲਾਂ ਦਾ ਕਾਫਲਾ ਕਨੇਡਾ ਤੋਂ ਆਈ ਯਾਤਰਾ ਦੇ ਸਨਮਾਨ ਵਜੋਂ ਅੱਗੇ ਅੱਗੇ 4 -4 ਮੋਟਰ ਸਾਈਕਲਾਂ ਦੀ ਕਤਾਰ ਬਣਾ ਕੇ ਬੜੇ ਹੀ ਡਿੰਸਪਲਨ ਵਿੱਚ 20-25 ਦੀ ਸਪੀਡ ਤੇ ਤਲਵੰਡੀ ਤੋਂ ਗੁਰਦੁਆਰਾ ਬੇਰ ਸਾਹਿਬ ਤੱਕ ਜੈਕਾਰੇ ਗੂੰਜਾਉਦੇ ਹੋਏ ਲਿਆਦਾ ਜਾਵੇਗਾ । ਤੇ ਗੁਰਦੁਆਰਾ ਬੇਰ ਸਾਹਿਬ ਵਿਖੇ ਕਨੇਡਾ ਤੋਂ ਯਾਤਰਾ ਲੈ ਕੇ ਆਏ ਸਿੱਖ ਨੌਜਵਾਨਾਂ ਦਾ ਸਨਮਾਨ ਕੀਤਾ ਜਾਵੇਗਾ । ਇਸ ਸਮੇ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਨੇ ਇਲਾਕੇ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਤੇ ਹੋਰਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ 12 ਮਈ ਨੂੰ ਸਵੇਰੇ 11 ਵਜੇ ਸਾਰੇ ਵੀਰ ਮੋਟਰਸਾਈਕਲ ਸਮੇਤ ਸਿਰਾਂ  ਤੇ ਕੇਸਰੀ ਦਸਤਾਰਾਂ ਸਜਾ ਕੇ ਤੇ ਚਿੱਟੇ ਬਸਤਰ ਪਹਿਨ ਕੇ ਗੁਰਦੁਆਰਾ ਬੇਰ ਸਾਹਿਬ ਪੁੱਜ ਜਾਣ ਤਾਂ ਜੋ ਤਲਵੰਡੀ ਚੌਧਰੀਆਂ ਪੁੱਜ ਕੇ ਯਾਤਰਾ ਦਾ ਸ਼ਾਹੀ ਸਵਾਗਤ ਕੀਤਾ ਜਾ ਸਕੇ । ਬੇਰ ਸਾਹਿਬ ਦੇ ਐਡੀਸਨਲ ਮੈਨੇਜਰ ਭਾਈ ਸਤਬਜੀਤ ਸਿੰਘ ਧੂੰਦਾ ਨੇ ਸ਼ਪੱਸਟ ਕੀਤਾ ਕਿ ਮੋਟਰਸਾਈਕਲ ਯਾਤਰਾ ਦੌਰਾਨ ਕਿਸੇ ਵੀ ਵਿਅਕਤੀ ਨੂੰ ਹੁੱਲੜਬਾਜੀ ਜਾਂ ਤੇਜ ਮੋਟਰਸਾਈਕਲ ਭਜਾ ਕੇ ਪਟਾਕੇ ਆਦਿ ਮਾਰਨ ਦੀ ਆਗਿਆ ਨਹੀ ਦਿੱਤੀ ਜਾਵੇਗੀ ।ਇਸ ਸਮੇ ਪੁਲਿਸ ਦੀਆਂ ਪੀ ਸੀ ਆਰ ਟੀਮਾਂ ਦੇ ਨਾਲ ਨਾਲ ਭਾਈ ਬਾਲਾ ਜੀ ਨਿਸ਼ਕਾਮ ਸੇਵਾ ਸੁਸਾਇਟੀ ਦੇ ਨੌਜਵਾਨਾਂ ਸੇਵਾਦਾਰਾਂ ਵਲੋਂ ਟਰੈਫਿਕ ਕੰਟਰੋਲ ਦੀ ਸੇਵਾ ਨਿਭਾਈ ਜਾਵੇਗੀ ਤੇ ਕਿਸੇ ਨੂੰ ਵੀ ਡਸਿੰਪਲ ਭੰਗ ਕਰਨ ਨਹੀ ਦਿੱਤਾ ਜਾਵੇਗਾ । ਉਨ੍ਹਾਂ ਵੱਧ ਤੋਂ ਵੱਧ ਸੰਗਤਾਂ ਨੂੰ ਮੋਟਰ ਸਾਈਕਲ ਯਾਤਰਾ ਚ ਭਾਗ ਲੈਣ ਦੀ ਅਪੀਲ ਵੀ ਕੀਤੀ । ਇਸਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਐਸ ਪੀ ਤੇਜਵੀਰ ਸਿੰਘ ਹੁੰਦਲ ਨੇ ਵੀ ਵਿਸ਼ਵਾਸ਼ ਦਿਵਾਇਆ ਹੈ ਕਿ ਪੁਲਿਸ ਵਲੋਂ ਸਰੁੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ । ਇਸ ਸਮੇ ਮੀਟਿੰਗ ਵਿੱਚ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਤੇ ਕਿਲ੍ਹਾ ਆਨੰਦਗੜ ਵਾਲੇ ,ਬਾਬਾ ਦਲਜੀਤ ਸਿੰਘ  , ਬਾਬਾ ਜਸਵੀਰ ਸਿੰਘ , ਭਾਈ ਜਸਪਾਲ ਸਿੰਘ ਪ੍ਰਚਾਰਕ ਬਾਬਾ ਬਕਾਲਾ ਸਾਹਿਬ ਵਾਲੇ , ਸਮੁੰਦਰ ਸਿੰਘ ਢਿੱਲੋਂ , ਡਾ: ਸੁਖਵਿੰਦਰ ਸਿੰਘ ਦੰਦਾਂ ਵਾਲੇ , ਨਿਰੰਕਾਰ ਸਿੰਘ ਮਾਨਾ , ਸਰਵਣ ਸਿੰਘ ਪ੍ਰਧਾਨ , ਜਤਿੰਦਰ ਸਿੰਘ ਕੰਪਿਊਟਰ ਵਿਭਾਗ , ਤਲਵਿੰਦਰ ਸਿੰਘ ਬਿੱਟੂ , ਨਵਜੋਤ ਸਿੰਘ , ਕੁਲਦੀਪ ਸਿੰਘ ਲਾਡੀ , ਭਾਈ ਗੁਰਪ੍ਰੀਤ ਸਿੰਘ ਪ੍ਰਧਾਨ , ਰਾਜਿੰਦਰ ਸਿੰਘ ਸਾਬਕਾ ਕੌਸਲਰ , ਸਰਵਣ ਸਿੰਘ ਚੱਕਾਂ , ਜਸਪ੍ਰੀਤ ਸਿੰਘ ,ਕ੍ਰਿਸ਼ਨ ਸਿੰਘ ਅਕਾਉਟੈਟ , ਭੁਪਿੰਦਰ ਸਿੰਘ ਰਿਕਾਰਡ ਕੀਪਰ , ਰਣਜੀਤ ਸਿੰਘ ਠੱਟਾ , ਰਿਪਨਜੀਤ ਸਿੰਘ , ਡਾਕਟਰ ਨਿਰਵੈਲ ਸਿੰਘ ਧਾਲੀਵਾਲ ਤੇ ਜਥੇ ਪਰਮਿੰਦਰ ਸਿੰਘ ਖਾਲਸਾ ਆਦਿ ਨੇ ਸ਼ਿਰਕਤ ਕੀਤੀ । 
ETV Bharat Logo

Copyright © 2024 Ushodaya Enterprises Pvt. Ltd., All Rights Reserved.