ਕਪੂਰਥਲਾ: ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਸਮੁੱਚੇ ਹਲਕੇ ‘ਚ ਹੋਏ ਬੇਜੋੜ ਵਿਕਾਸ ਕਾਰਜਾਂ ‘ਤੇ ਮੋਹਰ ਲਗਾਉਂਦੇ ਹੋਏ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਚਾ ਬੋਹੜ ਵਾਲਾ ਪਿੰਡ ਦੇ ਕਈ ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ (Shiromani Akali Dal) ਦੀਆਂ ਮਾਰੂ ਨੀਤੀਆਂ ਤੋਂ ਤੰਗ ਆਕੇ ਉਸ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਕੇ ਵਿਧਾਇਕ ਨਵਤੇਜ ਸਿੰਘ ਚੀਮਾ (MLA Navtej Singh Cheema) ਦੀ ਲੀਡਰਸ਼ਿਪ ਨੂੰ ਕਬੂਲ ਕਰਦੇ ਹੋਏ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।
ਚੀਮਾ ਨੇ ਕਿਹਾ ਕਿ ਲੋਕ ਕੰਮਾਂ ਨੂੰ ਪਸੰਦ ਕਰਦੇ ਹਨ ਅਤੇ ਕਾਂਗਰਸ ਸਰਕਾਰ (Congress Government) ਨੇ ਵਿਕਾਸ ਦੀ ਹਨ੍ਹੇਰੀ ਜੋ ਇਸ ਵਾਰ ਪਿੰਡਾਂ ਵਿੱਚ ਲਿਆਂਦੀ ਹੈ ਉਸ ਨੂੰ ਵੇਖ ਕੇ ਵਿਰੋਧੀ ਪਾਰਟੀਆਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ। ਜਿਸ ਕਰਕੇ ਇਨ੍ਹਾਂ ਦੋਵਾਂ ਪਾਰਟੀਆਂ ਦੇ ਵਰਕਰਾਂ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ।
ਇਹ ਵੀ ਪੜ੍ਹੋ:ਕਿਸਾਨ ਜੱਥੇਬੰਦੀ ਉਗਰਾਹਾਂ ਦਾ ਫ਼ੈਸਲਾ- ਨਾ ਚੋਣ ਲੜਾਂਗੇ, ਨਾ ਕਿਸੇ ਦਾ ਵਿਰੋਧ ਅਤੇ ਨਾ ਕਿਸੇ ਦੀ ਸਪੋਟ