ਕਪੂਰਥਲਾ: ਪਿਆਰ ਕੋਈ ਧਰਮ, ਜਾਤ ਜਾਂ ਦੇਸ਼ ਦੇਖ ਕੇ ਨਹੀਂ ਹੁੰਦਾ, ਪਿਆਰ ਤਾਂ ਜਦੋਂ ਹੁੰਦਾ ਤਾਂ ਫੇਰ ਹਰ ਕੋਈ ਆਪਣੇ ਪਿਆਰ ਨੂੰ ਪਾਉਣ ਲਈ ਲੱਖਾਂ ਔਕੜਾਂ ਵੀ ਪਾਰ ਕਰ ਜਾਂਦਾ ਹੈ। ਅਜਿਹਾ ਹੀ ਕੁਝ ਹੋਇਆ ਹੈ ਕਪੂਰਥਲਾ ਦੇ ਪਿੰਡ ਫੱਤੂਢੀਂਗਾ ਵਿਖੇ ਹੋਇਆ ਹੈ, ਜਿਥੇ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਲਵਲੀ ਨਾਂ ਦੇ ਨੌਜਵਾਨ ਨਾਲ ਵਿਆਹ ਕਰਵਾਉਣ ਲਈ ਅਮਰੀਕਾ ਦੀ ਗੋਰੀ ਪਹੁੰਚੀ (American girl arrives in Kapurthala) ਤੇ ਦੋਵਾਂ ਨੇ ਲਾਵਾਂ ਲੈ ਆਪਣੇ ਪਿਆਰ ਨੂੰ ਸਿਰੇ ਚਾੜ੍ਹਿਆ ਹੈ।
ਸ਼ੋਸ਼ਲ ਮੀਡੀਆ ’ਤੇ ਹੋਇਆ ਪਿਆਰ: ਦੱਸ ਦਈਏ ਕਿ ਲਵਪ੍ਰੀਤ ਸਿੰਘ ਲਵਲੀ ਦੀ ਕਰੀਬ ਇੱਕ ਸਾਲ ਪਹਿਲਾ ਅਮਰੀਕਾ ਦੀ ਰਹਿਣ ਵਾਲੀ ਮੇਮ ਸਟੀਵਰਟ ਨਾਲ ਫੇਸਬੁੱਕ ‘ਤੇ ਦੋਸਤੀ ਹੋ ਜਾਂਦੀ ਹੈ ਤੇ ਕਦੋਂ ਇਹ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਹੈ ਤੇ ਫਿਰ ਵਿਆਹ ਤਕ ਪਹੁੰਚ ਜਾਂਦੀ ਹੈ ਦੋਹਾਂ ਪ੍ਰੇਮੀਆਂ ਨੂੰ ਪਤਾ ਹੀ ਨਹੀਂ ਲੱਗਦਾ। ਤਮਾਮ ਔਕੜਾਂ ਦੇ ਬਾਵਜੂਦ ਅਮਰੀਕਾ ਦੀ ਰਹਿਣ ਵਾਲੀ ਗੋਰੀ ਕੁਝ ਦਿਨ ਪਹਿਲਾ ਲਵਪ੍ਰੀਤ ਦੇ ਪਿੰਡ ਆਉਦੀ ਹੈ ਤਾਂ ਦੋਹਾਂ ਦਾ ਪਿਆਰ ਪ੍ਰਵਾਨ ਚੜ੍ਹ ਜਾਂਦਾ ਹੈ।
ਇਹ ਵੀ ਪੜੋ: ਨਵੀਂ ਪਹਿਲਕਦਮੀ ਤਹਿਤ ਮਾਨ ਸਰਕਾਰ ਨੇ ਪੰਜਾਬੀਆਂ ’ਤੇ ਛੱਡਿਆ ਸ਼ਰਾਬ ਦਾ ਰੇਟ, ਲੋਕਾਂ ਨੂੰ ਮੰਗੇ ਸੁਝਾਅ
ਸਿੱਖ ਰੀਤੀ ਰਿਵਾਜ਼ਾ ਨਾਲ ਹੋਇਆ ਵਿਆਹ: ਲਵਪ੍ਰੀਤ ਸਿੰਘ ਲਵਲੀ ਤੇ ਸਟੀਵਰਟ ਦਾ ਫੱਤੂਢੀਂਗਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਰੀਤੀ ਰਿਵਾਜ਼ਾ ਮੁਤਾਬਿਕ ਦੋਹਾਂ ਦਾ ਵਿਆਹ ਹੋ ਗਿਆ ਹੈ ਤੇ ਹੁਣ ਅਮਰੀਕਨ ਮੁਟਿਆਰਾ ਲਵਪ੍ਰੀਤ ਦੇ ਘਰ ਰਹਿ ਰਹੀ ਹੈ। ਲਵਪ੍ਰੀਤ ਨੇ ਦੱਸਿਆ ਕਿ ਦੋਹਾਂ ਨੂੰ ਭਾਸ਼ਾ ਦੀ ਸਮੱਸਿਆ ਤਾਂ ਜਰੂਰ ਆ ਰਹੀ ਹੈ, ਪਰ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਵੇਗਾ।
ਪਿਆਰ ਲਈ 7 ਸਮੁੰਦਰ ਕੀਤੇ ਪਾਰ: ਸਟੀਵਰਟ ਨੇ ਦੱਸਿਆ ਕਿ ਉਸ ਨੂੰ ਅਮਰੀਕਾ ਤੋਂ ਭਾਰਤ ਆਉਣ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਸ ਨੇ ਹਾਰ ਨਹੀਂ ਮੰਨੀ ਤੇ ਉਹ ਸੱਤ ਸਮੁੰਦਰ ਪਾਰ ਕਰ ਕੇ ਆਪਣੇ ਪਿਆਰ ਕੋਲ ਪਹੁੰਚ ਗਈ।
ਇਹ ਵੀ ਪੜੋ: ਮਾਸਕ ਮੁਕਤ ਚੰਡੀਗੜ੍ਹ: ਹੁਣ ਜਨਤਕ ਥਾਵਾਂ 'ਤੇ ਮਾਸਕ ਨਾ ਪਾਉਣ 'ਤੇ ਨਹੀਂ ਲੱਗੇਗਾ ਜੁਰਮਾਨਾ