ਕਪੂਰਥਲਾ: ਪਿਛਲੇ ਕਾਫ਼ੀ ਸਮੇਂ ਤੋਂ ਕਪੂਰਥਲਾ ਦੇ ਇੱਕ ਗੈਸਟ ਹਾਊਸ ਦੇ ਵਿੱਚ ਦੇਹ ਵਪਾਰ ਦਾ ਧੰਦਾ ਬੜੇ ਹੀ ਜ਼ੋਰਾਂ ਨਾਲ ਚੱਲ ਰਿਹਾ ਸੀ। ਇਸ ਗੈਸਟ ਹਾਊਸ 'ਤੇ ਕਪੂਰਥਲਾ ਦੀ ਪੁਲਿਸ ਨੇ ਖਾਸ ਸੂਚਨਾ ਦੇ ਆਧਾਰ 'ਤੇ ਰੇਡ ਮਾਰ ਕੇ 5 ਮਹਿਲਾਵਾਂ 4 ਨੌਜਵਾਨਾਂ ਅਤੇ ਗੈਸਟ ਹਾਊਸ ਦੇ ਮਾਲਕ ਵਿਜੇ ਕੁਮਾਰ ਸਮੇਤ 10 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ।
ਕਪੂਰਥਲਾ ਪੁਲਿਸ ਨੇ ਦੂਜੇ ਮਹੀਨੇ ਵਿੱਚ ਦੇਹ ਵਪਾਰ ਦੇ ਦੂਜੇ ਅੱਡੇ 'ਤੇ ਕਾਰਵਾਈ ਕੀਤੀ ਹੈ। ਗੈਸਟ ਹਾਊਸ ਦਾ ਮਾਲਕ ਦੇਹ ਵਪਾਰ ਦੇ ਇਸ ਮਾਮਲੇ ਦੇ ਵਿੱਚ ਸ਼ੌਕੀਨ ਲੋਕਾਂ ਕੋਲੋਂ ਹਜ਼ਾਰਾਂ ਰੁਪਏ ਲੈ ਕੇ ਉਕਤ ਗੈਸਟ ਹਾਊਸ ਵਿੱਚ ਕੁੜੀਆਂ ਬੁਲਾ ਕੇ ਕਮਰਾ ਦਿੰਦਾ ਸੀ।
ਦੱਸ ਦੱਈਏ ਇਹ ਦੇਹ ਵਪਾਰ ਦਾ ਕਾਰੋਬਾਰ ਪਿਛਲੇ ਕਾਫ਼ੀ ਸਮੇਂ ਤੋਂ ਬੜੇ ਜ਼ੋਰਾਂ ਨਾਲ ਚੱਲ ਰਿਹਾ ਸੀ। ਹਾਲਾਂਕਿ ਪੁਲਿਸ ਨੂੰ ਵੀ ਇਸ ਗੱਲ ਦੀ ਸਾਰੀ ਜਾਣਕਾਰੀ ਸੀ। ਪਰ ਕਪੂਰਥਲਾ ਪੁਲਿਸ ਦੀ ਨੱਕ ਥੱਲੇ ਖੌਰੇ ਇਸ ਕਾਰ ਦਾ ਕਾਰੋਬਾਰ ਦੀ ਜਾਣਕਾਰੀ ਹੋਣ ਤੋਂ ਬਾਅਦ ਵੀ ਪੁਲਿਸ ਨੇ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਉਕਤ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।