ਫਗਵਾੜਾ: ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਬੀਤੇ ਸ਼ਨੀਵਾਰ ਫਗਵਾੜਾ 'ਚ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਇੱਕ ਵਿਦਿਆਰਥਨ ਦਾ ਕੋਵਿਡ -19 ਟੈਸਟ ਪੌਜ਼ੀਟਿਵ ਆਇਆ ਸੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਪੂਰਥਲਾ ਦੇ ਸੀਐਮਓ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਉਕਤ ਵਿਦਿਆਰਥਣ ਨੂੰ ਕਪੂਰਥਲਾ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਦੇ ਸੰਪਰਕ 'ਚ ਕਰੀਬ 250 ਲੋਕ ਆਏ ਸਨ, ਇਨ੍ਹਾਂ 'ਚ ਐਤਵਾਰ ਨੂੰ 20 ਲੋਕਾਂ ਦੇ ਸੈਂਪਲ ਲੈ ਕੇ ਅੰਮ੍ਰਿਤਸਰ ਭੇਜ ਦਿੱਤੇ ਗਏ। ਉਨ੍ਹਾਂ ਕਿਹਾ ਕਿ ਕਰਫਿਊ ਤੇ ਲੌਕਡਾਊਨ ਦੇ ਕਾਰਨ ਵੱਡੀ ਗਿਣਤੀ 'ਚ ਯੂਨੀਵਰਸਿਟੀ ਸਟਾਫ ਤੇ ਵਿਦਿਆਰਥੀ ਇੱਥੇ ਫਸੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਕੋਰੋਨਾ ਪੀੜਤ ਵਿਦਿਆਰਥਣ 21 ਸਾਲ ਦੀ ਹੈ ਤੇ ਉਹ ਫਿਜਿਓਥੈਰਪੀ ਤੀਜੇ ਸਮੈਂਸਟ ਦੀ ਪੜਾਈ ਕਰ ਰਹੀ ਹੈ। ਵਿਦਿਆਰਥਨ ਯੂਨੀਵਰਸਿਟੀ ਹੋਸਟਲ 'ਚ ਰਹਿ ਰਹੀ ਸੀ, ਉਸ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਫ਼ਿਲਹਾਲ ਸਿਹਤ ਵਿਭਾਗ ਦੀ ਟੀਮ ਯੂਨੀਵਰਸਿਟੀ ਦੇ ਅੰਦਰ ਹੀ ਹੈ।