ਜਲੰਧਰ: ਲਾਂਬੜਾ (Lambra) ਦੇ ਪਿੰਡ ਕਲਿਆਣਪੁਰ (Village Kalyanpur) ਵਿੱਚ ਵੀਰਵਾਰ ਨੂੰ ਘਰ ਵਿੱਚ ਇਕੱਲੀ ਰਹਿੰਦੀ ਬਜ਼ੁਰਗ ਮਹਿਲਾ ਤੇ ਕੁਝ ਯੁਵਕਾਂ ਵੱਲੋਂ ਹਮਲਾ ਕਰਕੇ ਬਜ਼ੁਰਗ ਮਹਿਲਾ ਨੂੰ ਜਖ਼ਮੀ ਕਰਕੇ ਭੱਜ ਗਏ। ਜਿਸ ਤੋਂ ਬਾਅਦ ਘਰ ਵਿਚ ਕੰਮ ਕਰਨ ਵਾਲੇ ਪਤੀ ਪਤਨੀ ਜਦੋਂ ਘਰ ਪੁੱਜੇ ਤਾਂ ਮੇਨ ਗੇਟ ਬੰਦ ਸੀ।
ਜਦੋਂ ਉਹ ਪਿਛਲੇ ਰਸਤੇ ਤੋਂ ਅੰਦਰ ਜਾ ਕੇ ਦੇਖਿਆ ਤਾਂ ਬਜ਼ੁਰਗ ਮਹਿਲਾ ਖੂਨ ਨਾਲ ਲੱਥਪੱਥ ਜ਼ਮੀਨ ’ਤੇ ਪਈ ਹੋਈ ਸੀ। ਉਕਤ ਮਹਿਲਾ ਜੋ ਅੰਦਰ ਗਈ ਸੀ ਉਸ ਵੱਲੋਂ ਉਥੇ ਸ਼ੋਰ ਮਚਾਇਆ ਗਿਆ। ਜਿਸ ਤੋਂ ਬਾਅਦ ਆਸਪਾਸ ਦੇ ਲੋਕ ਇੱਕਠੇ ਹੋ ਗਏ। ਉਕਤ ਮਹਿਲਾ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਵਿਚ ਦੋ ਯੁਵਕ ਮੋਟਰਸਾਈਕਲ ਤੇ ਜਾਂਦੇ ਦਿਖਾਈ ਦਿੱਤੇ। ਪੁਲਿਸ ਨੇ ਮਾਮਲਾ ਦਰਜ ਕਰ ਉਨ੍ਹਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਦੋਨੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 85500 ਰੁਪਏ ਦੀ ਨਕਦੀ ਸੋਨੇ ਤੇ ਚਾਂਦੀ ਦੇ ਜ਼ੇਵਰ ਵੀ ਬਰਾਮਦ ਕੀਤੇ ਗਏ ਹਨ। ਜੋ ਵਾਰਦਾਤ ਦੌਰਾਨ ਮੋਟਰਸਾਈਕਲ ਇਸਤੇਮਾਲ ਕੀਤਾ ਸੀ, ਉਹ ਵੀ ਬਰਾਮਦ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸੁਖਪਾਲ ਸਿੰਘ (DSP Sukhpal Singh) ਨੇ ਦੱਸਿਆ ਕਿ ਪੁਲਿਸ ਨੇ ਜਦੋਂ ਇਸ ਸੰਬੰਧੀ ਸੂਚਨਾ ਮਿਲੀ ਤੇ ਬਜ਼ੁਰਗ ਮਹਿਲਾ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਬਿਆਨ ਇਸੇ ਆਧਾਰ ਤੇ ਕਾਰਵਾਈ ਕੀਤੀ ਗਈ।
ਜਿਸ ਤੋਂ ਬਾਅਦ ਦੋਸ਼ੀਆਂ ਦੀ ਪਛਾਣ ਹੋਣ ਤੇ ਦੋਨੋਂ ਦੋਸ਼ੀਆਂ ਨੂੰ ਲੁਧਿਆਣਾ ਦੀ ਪੁਲਿਸ (Police of Ludhiana) ਨੇ ਫੜ ਲਿਆ। ਇਹ ਦੋਨੋਂ ਦੋਸ਼ੀ ਮਹਿਲਾ ਬਲਬੀਰ ਕੌਰ (Balbir Kaur) ਨੂੰ ਮਾਰਨ ਦੀ ਨੀਅਤ ਦੇ ਨਾਲ ਘਰ ਵਿੱਚ ਦਾਖ਼ਲ ਹੋਏ ਸਨ। ਮਹਿਲਾ ਬਲਬੀਰ ਕੌਰ ਬਚ ਗਈ। ਇਨ੍ਹਾਂ ਦੋਸ਼ੀਆਂ ਦੀ ਪਛਾਣ ਗਗਨਦੀਪ ਸਿੰਘ ਉਰਫ਼ ਗੱਗੀ ਅਤੇ ਅਮਰਿੰਦਰ ਸਿੰਘ ਨਿੰਦਾ ਨਿਵਾਸੀ ਲੁਧਿਆਣਾ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ: ਡਰੱਗਜ਼ ਪਾਰਟੀ ਕੇਸ: ਸ਼ਾਹਰੁਖ ਦੇ ਪੁੱਤਰ ਆਰੀਅਨ ਖਾਨ ਸਮੇਤ 8 ਲੋਕਾਂ ਤੋਂ ਪੁੱਛਗਿੱਛ, ਮੋਬਾਈਲ ਜ਼ਬਤ