ਜਲੰਧਰ: ਜ਼ਿਲ੍ਹੇ ਦੇ ਕਸਬਾ ਫਿਲੌਰ ਨੇੜਲੇ ਪਿੰਡ ਨੰਗਲ ਗੇਟ ਵਿਖੇ ਇੱਕ ਐਕਟਿਵਾ ਸਕੂਟਰੀ ਦੀ ਝੋਨੇ ਦੇ ਭਰੇ ਟਰੱਕ ਨਾਲ ਟੱਕਰ ਹੋਣ ਦੇ ਨਾਲ ਸੱਤਰ ਸਾਲਾ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਜ਼ਖਮੀ ਔਰਤ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਤਖਰਰਸ਼ੀ ਲੋਕਾਂ ਦਾ ਕਹਿਣਾ ਹੈ ਕਿ ਐਕਟਿਵਾ 'ਤੇ ਤਿੰਨ ਲੋਕ ਸਵਾਰ ਸਨ ਅਤੇ ਐਕਟਿਵਾ ਦਾ ਸੰਤੁਲਨ ਵਿਗੜਨ ਤੇ ਐਕਟਿਵਾ ਟਰੱਕ ਦੇ ਪਿਛਲੇ ਪਹੀਏ ਵਿੱਚ ਜਾ ਵੱਜੀ।
ਇਸ ਮੌਕੇ ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਉਹ ਟਰੱਕ ਨੂੰ ਨਕੋਦਰ ਤੋਂ ਲੈ ਕੇ ਆ ਰਿਹਾ ਸੀ, ਜਿਸ ਨੂੰ ਫਿਲੌਰ ਵਿਖੇ ਖਾਲੀ ਕਰਨਾ ਸੀ। ਟਰੱਕ ਡਰਾਈਵਰ ਨੇ ਕਿਹਾ ਕਿ ਇਸ ਉਰਘਟਨਾ 'ਚ ਉਸ ਦੀ ਕੋਈ ਗਲਤੀ ਨਹੀਂ ਹੈ। ਸਕੂਟਰੀ ਸਵਾਰ ਆਪਣੇ ਆਪ ਸੰਤੁਲਨ ਵਿਗੜਣ ਕਾਰਨ ਟਰੱਕ ਦੇ ਪਿਛਲੇ ਟਾਈਰ ਵਿੱਚ ਆਣ ਵੱਜੇ ਸਨ।
ਮੌਕੇ 'ਤੇ ਪਹੁੰਚੇ ਥਾਣਾ ਫਿਲੌਰ ਦੇ ਏਐੱਸਆਈ ਸ਼ਿੰਦਾ ਸਿੰਘ ਨੇ ਦੱਸਿਆ ਹੈ ਕਿ ਟਰੱਕ ਡਰਾਈਵਰ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਅਤੇ ਟਰੱਕ ਵੀ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਸਾਰੀ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾਰ ਹੀ ਹੈ।