ਜਲੰਧਰ: ਸ਼ਹਿਰ ਜੇ ਨਾਗਰਾ ਫਾਟਕ ਨੇੜੇ ਸ਼ਿਵ ਨਗਰ ਵਿਖੇ ਦੇਰ ਰਾਤ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਸੱਸ, ਸਹੁਰੇ ਦਾ ਗੋਲੀਆਂ ਮਾਰ ਕੇ ਕਤਲ (Murder by shooting) ਕਰ ਦਿੱਤਾ। ਮੁਲਜ਼ਮ ਦੀ ਪਛਾਣ ਸੁਨੀਲ ਦੇ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸੁਨੀਲ ਨਾਮ ਦਾ ਇੱਕ ਵਿਅਕਤੀ ਜੋ ਸਿਕਿਉਰਿਟੀ ਗਾਰਡ ਦਾ ਕੰਮ (The work of a security guard) ਕਰਦਾ ਹੈ। ਮੁਲਜ਼ਮ ਨੇ ਆਪਣੇ ਲਾਈਸੈਂਸੀ ਰਿਵਾਲਵਰ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ।
ਮੀਡੀਆ ਨਾਲ ਗੱਲਬਾਤ ਦੌਰਾਨ ਗੋਲਡੀ ਮੋਹਿਤ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਆਏ ਦਿਨ ਕਲੇਸ਼ ਰਹਿੰਦਾ ਸੀ। ਕੱਲ੍ਹ ਦੀ ਘਟਨਾ ਬਾਰੇ ਦੱਸਦੇ ਹੋਏ ਉਸ ਨੇ ਕਿਹਾ ਕਿ ਕੱਲ੍ਹ ਸੁਨੀਲ ਦੇ ਸੱਸ ਅਤੇ ਸਹੁਰਾ ਸ਼ਾਮ ਨੂੰ ਘੁੰਮਣ ਗਏ ਹੋਏ ਸੀ ਅਤੇ ਘਰ ਵਿੱਚ ਸਿਰਫ਼ ਸੁਨੀਲ ਦੀ ਪਤਨੀ ਸੀ, ਜਿਨ੍ਹਾਂ ਵਿੱਚ ਆਪਸ ਵਿੱਚ ਲੜਾਈ ਹੋਈ ਅਤੇ ਸੁਨੀਲ ਆਪਣੀ ਪਤਨੀ ਨੂੰ ਧੱਕਾ ਮਾਰ ਕੇ ਘਰ ਦੇ ਅੰਦਰ ਲੈ ਗਿਆ। ਜਿਸ ਤੋਂ ਬਾਅਦ ਘਰ ਦੇ ਅੰਦਰੋਂ ਗੋਲੀਆਂ ਚੱਲਣ ਦੀ ਆਵਾਜ਼ ਆਈ, ਉਸੇ ਵੇਲੇ ਸੱਸ, ਸਹੁਰਾ ਵੀ ਘਰ ਪਹੁੰਚ ਗਏ ਅਤੇ ਮੁਲਜ਼ਮ ਨੇ ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ। ਜਿਸ ਕਰਕੇ ਤਿੰਨਾਂ ਦੀ ਮੌਕੇ ‘ਤੇ ਹੀ ਮੌਤ (Death) ਹੋ ਗਈ।
ਇਹ ਵੀ ਪੜ੍ਹੋ:ਇਤਫ਼ਾਕ ! ਮੂਸੇਵਾਲਾ ਜਿਸ ਨੂੰ ਕਰਦਾ ਸੀ ਪਸੰਦ, ਉਸ ਅਮਰੀਕੀ ਰੈਪਰ ਦਾ ਵੀ ਇਸ ਤਰ੍ਹਾਂ ਹੋਇਆ ਸੀ ਕਤਲ
ਇਸ ਘਟਨਾ ਦਾ ਪਤਾ ਲੱਗਦੇ ਹੀ ਜਲੰਧਰ ਦੇ ਡੀ.ਸੀ.ਪੀ. ਜਸਕਰਨ ਸਿੰਘ ਤੇਜਾ (DCP of Jalandhar Jaskaran Singh Teja) ਆਪਣੀ ਪੂਰੀ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਪੂਰੀ ਘਟਨਾ ਬਾਰੇ ਜਾਣਕਾਰੀ ਲੈਂਦੇ ਹੋਏ ਉਸ ਦੇ ਕਾਰਵਾਈ ਸ਼ੁਰੂ ਕੀਤੀ। ਇਸ ਮੌਕੇ ਡੀ.ਸੀ.ਪੀ.ਈ. ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਸੁਨੀਲ ਰਾਮ ਬਾਈ ਵਿਅਕਤੀ ਜੋ ਸਿਕਿਉਰਿਟੀ ਗਾਰਡ ਦਾ ਕੰਮ (The work of a security guard) ਕਰਦਾ ਹੈ ਤੇ ਆਪਣੇ ਲਾਈਸੈਂਸੀ ਰਿਵਾਲਵਰ (Licensed revolver) ਨਾਲ ਆਪਣੀ ਪਤਨੀ ਅਤੇ ਸੱਸ ਸਹੁਰੇ ਦਾ ਕਤਲ ਕਰ ਦਿੱਤਾ ਹੈ। ਫਿਲਹਾਲ ਤਿੰਨ ਮ੍ਰਿਤਕਾਂ ਦੇ ਸ਼ੋਅ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਸੁਨੀਲ ਨੂੰ ਗ੍ਰਿਫ਼ਤਾਰ ਕਰ ਉਸ ਦਾ ਹਥਿਆਰ ਵੀ ਜ਼ਬਤ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ:ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ: ਸੁਰੱਖਿਆ ਵਾਪਸੀ ਨੂੰ ਲੈਕੇ ਸਰਕਾਰ ਨੂੰ ਸਵਾਲ,ਕਿਹਾ...