ETV Bharat / state

Jalandhar By Election Completed: ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਮੁਕੰਮਲ, 54.05 ਫੀਸਦੀ ਹੋਈ ਵੋਟਿੰਗ, 13 ਮਈ ਨੂੰ ਆਉਣਗੇ ਨਤੀਜੇ

ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਦੀ ਪ੍ਰਕਿਰਿਆ ਹੋਈ ਮੁਕੰਮਲ, 54.05 ਫੀਸਦੀ ਹੋਈ ਵੋਟਿੰਗ, 13 ਮਈ ਨੂੰ ਆਉਣਗੇ ਨਤੀਜੇ।

Jalandhar By Election Completed
Jalandhar By Election Completed
author img

By

Published : May 10, 2023, 9:57 PM IST

ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਮੁਕੰਮਲ, 54.05 ਫੀਸਦੀ ਹੋਈ ਵੋਟਿੰਗ

ਜਲੰਧਰ: ਜਲੰਧਰ ਜ਼ਿਮਨੀ ਚੋਣਾਂ ਲਈ ਅੱਜ ਬੁੱਧਵਾਰ ਨੂੰ 19 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਵਿੱਚ ਕੈਦ ਹੋ ਗਈ ਹੈ, 13 ਮਈ ਨੂੰ ਇਸ ਦੇ ਨਤੀਜੇ ਐਲਾਨੇ ਜਾਣਗੇ। ਜਲੰਧਰ ਦੇ ਵਿੱਚ ਸੈਂਟਰ ਬਣਾ ਕੇ ਨਤੀਜੇ ਘੋਸ਼ਿਤ ਕੀਤੇ ਜਾਣਗੇ। ਅੱਜ ਬੁੱਧਵਾਰ ਸ਼ਾਮ 5 ਵਜੇ ਤੱਕ ਜਲੰਧਰ ਜ਼ਿਮਨੀ ਚੋਣ ਲਈ 54 ਫੀਸਦੀ ਵੋਟਾਂ ਪਈਆਂ। ਲੋਕਾਂ ਦੇ ਵਿੱਚ ਅੱਜ ਵੋਟਿੰਗ ਵੇਲੇ ਬਹੁਤ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ, ਬਜ਼ੁਰਗ ਤੇ ਮਹਿਲਾਵਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਜਲੰਧਰ ਜ਼ਿਮਨੀ ਚੋਣਾਂ ਦੇ ਦੌਰਾਨ ਕਈ ਥਾਵਾਂ ਉੱਤੇ ਆਪਸੀ ਝਗੜੇ ਅਤੇ ਤਕਰਾਰਬਾਜ਼ੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ।

ਬਾਹਰਲੇ ਜ਼ਿਲ੍ਹਿਆਂ ਦੇ MLA ਦੀਆਂ ਤਸਵੀਰਾਂ ਵਾਇਰਲ:- ਜਲੰਧਰ ਵਿੱਚ ਜ਼ਬਰੀ ਚੋਣਾਂ ਦੇ ਦੌਰਾਨ ਬਾਹਰਲੇ ਜ਼ਿਲ੍ਹਿਆਂ ਤੋਂ ਆਏ ਐਮ.ਐਲ.ਏ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਪੂਰਾ ਦਿਨ ਵਾਇਰਲ ਹੁੰਦੀਆਂ ਰਹੀਆਂ ਹਨ। ਜਿਸ ਨੂੰ ਲੈ ਕੇ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਕੇ ਛੱਡ ਵੀ ਦਿੱਤਾ ਗਿਆ। ਲੁਧਿਆਣਾ ਤੋਂ ਦਲਜੀਤ ਭੋਲਾ ਗਰੇਵਾਲ ਆਮ ਆਦਮੀ ਪਾਰਟੀ ਦੇ ਪੂਰਬੀ ਤੋਂ ਵਿਧਾਇਕ ਦੀ ਵੀਡੀਓ ਵੀ ਚੋਣਾਂ ਦੇ ਵਿਚ ਵੇਖਣ ਨੂੰ ਮਿਲੀ।

ਪ੍ਰਸ਼ਾਸਨ ਉੱਤੇ ਆਪਣੇ ਤੰਤਰ ਦੀ ਵਰਤੋਂ ਕਰਨ ਦੇ ਇਲਜ਼ਾਮ:- ਜਲੰਧਰ ਜਿਮਨੀ ਚੋਣਾਂ ਦੇ ਦੌਰਾਨ ਵਿਰੋਧੀ ਪਾਰਟੀਆਂ ਵੱਲੋਂ ਪ੍ਰਸ਼ਾਸਨ ਉੱਤੇ ਆਪਣੇ ਤੰਤਰ ਦੀ ਵਰਤੋਂ ਕਰਨ ਦੇ ਇਲਜ਼ਾਮ ਵੀ ਲਗਾਏ ਗਏ, ਜਦੋਂ ਕਿ ਪੋਲਿੰਗ ਬੂਥਾਂ ਦੇ ਵਿਚ ਸ਼ਾਮ 6 ਵਜੇ ਤੋਂ ਬਾਅਦ ਵੋਟਿੰਗ ਪ੍ਰਕਿਰਿਆ ਖ਼ਤਮ ਹੋ ਗਈ। ਜਲੰਧਰ ਜਿਮਨੀ ਚੋਣਾਂ ਦੇ ਵਿੱਚ ਸ਼ਹਿਰੀ ਖੇਤਰ ਨਾਲੋਂ ਪੇਂਡੂ ਖੇਤਰ ਦੇ ਵਿਚ ਵੱਧ ਵੋਟਾਂ ਵੇਖਣ ਨੂੰ ਮਿਲੀਆਂ।

13 ਮਈ 2023 ਨੂੰ ਨਤੀਜੇ:- ਦੱਸ ਦਈਏ ਕਿ 13 ਮਈ 2023 ਨੂੰ ਜਲੰਧਰ ਜਿਮਨੀ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਹਨ ਅਤੇ ਸਵੇਰੇ 9 ਵਜੇ ਤੱਕ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ, 11 ਤੋਂ 12 ਵਜੇ ਤੱਕ ਕਿਸ ਦੀ ਝੋਲੀ ਵਿੱਚ ਜਲੰਧਰ ਲੋਕ ਸਭਾ ਸੀਟ ਜਾਂਦੀ ਹੈ, ਇਹ ਸਭ ਸਾਫ ਹੋ ਜਾਵੇਗਾ। ਇਹ ਸੀਟ ਸਾਰੀਆਂ ਹੀ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ।

  1. Jalandhar by-election: ਚੋਣਾਂ ਦੌਰਾਨ ਜਲੰਧਰ 'ਚ ਘੁੰਮਣ ਕਾਰਨ 'ਆਪ' ਵਿਧਾਇਕ ਗ੍ਰਿਫਤਾਰ, ਜਾਣੋ ਅੱਗੇ ਕੀ ਹੋਇਆ
  2. Jalandhar by-Election: ਉਤਸ਼ਾਹ ਨਾਲ ਵੋਟਾਂ ਪਾ ਕੇ ਬਜ਼ੁਰਗ ਵੋਟਰਾਂ ਨੇ ਨੌਜਵਾਨਾਂ ਨੂੰ ਸੁਣਾਈਆਂ ਖਰੀਆਂ-ਖਰੀਆਂ, ਪੜ੍ਹੋ ਕਿਉਂ ਘਟੀ ਨੌਜਵਾਨਾਂ ਦੀ ਵੋਟ ਫੀਸਦ
  3. Jalandhar by-election: 'ਆਪ' 'ਤੇ ਲੱਗੇ ਬਾਹਰੀ ਜ਼ਿਲ੍ਹਿਆਂ ਤੋਂ ਵਰਕਰ ਬੁਲਾਉਣ ਦੇ ਇਲਜ਼ਾਮ, ਤਸਵੀਰਾਂ ਵਾਇਰਲ
  4. Jalandhar By Election 2023: ਭਾਜਪਾ ਆਗੂ ਵੱਲੋਂ ਜਿਮਨੀ ਚੋਣ 'ਚ ਦਖ਼ਲ ਦੇਣ ਵਾਲਿਆ 'ਤੇ ਕਾਰਵਾਈ ਦੀ ਮੰਗ

ਜਿਮਨੀ ਚੋਣ ਨੂੰ ਇੱਕ ਝਲਕ ਵਜੋਂ ਮੰਨਿਆ:- ਦੇਸ਼ ਭਰ ਦੇ ਵਿੱਚ 2024 ਦੇ ਅੰਦਰ ਲੋਕ ਸਭਾ ਚੋਣਾਂ ਹੋਣੀਆਂ ਹਨ, ਇਸ ਜਿਮਨੀ ਚੋਣ ਨੂੰ ਇੱਕ ਝਲਕ ਵਜੋਂ ਮੰਨਿਆ ਜਾ ਰਿਹਾ ਹੈ। ਵੋਟਾਂ ਦੀ ਗਿਣਤੀ ਦਾ ਕੰਮ 13 ਮਈ ਨੂੰ ਜਲੰਧਰ ਦੇ ਵਿੱਚ ਹੋਵੇਗਾ, ਤਿੰਨ ਦਿਨ ਤੱਕ ਕੜੀ ਸੁਰੱਖਿਆ ਦੇ ਹੇਠ ਸਟਰਾਂਗ ਰੂਮ ਬਣਾ ਕੇ ਰੱਖੇ ਜਾਣਗੇ, ਜਿਨ੍ਹਾਂ ਦੇ ਵਿੱਚ 19 ਉਮੀਦਵਾਰਾਂ ਦੀ ਕਿਸਮਤ ਕੈਦ ਰਹੇਗੀ ਅਤੇ 13 ਤਰੀਕ ਨੂੰ ਕਿਸ ਦੇ ਨਾ ਜਲੰਧਰ ਜਿਮਨੀ ਚੋਣ ਹੁੰਦੀ ਹੈ, ਉਸ ਦਾ ਫੈਸਲਾ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.