ETV Bharat / state

Assembly Elections 2022: ਵਿਕਾਸ ਦੀ ਉਡੀਕ ’ਚ ਜਲੰਧਰ ਦੇ ਹਲਕਾ ਕਰਤਾਰਪੁਰ ਦੇ ਪਿੰਡ ਭਗਵਾਨਪੁਰਾ ਦੇ ਵਾਸੀ

ਵਿਧਾਨ ਸਭਾ ਚੋਣਾਂ (assembly elections) ਦੇ ਮੱਦੇਨਜ਼ਰ ਈ.ਟੀ.ਟੀ ਭਾਰਤ ਵੱਲੋਂ ਵੀ ਹਰ ਹਲਕੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਕਿ ਉਹਨਾਂ ਦੇ ਪਿੰਡ ਤੇ ਹਲਕੇ ਦਾ ਕੀ ਵਿਕਾਸ ਹੋਇਆ ਹੈ ਤੇ ਕੀ ਬਾਕੀ ਹੈ। ਅਸੀਂ ਤੁਹਾਨੂੰ ਜਲੰਧਰ (Jalandhar) ਦੇ ਹਲਕਾ ਕਰਤਾਰਪੁਰ (Constituency Kartarpur) ਦੇ ਲੋਕਾਂ ਨਾਲ ਮਿਲਾਉਣ ਜਾ ਰਹੇ ਹਨ ਤੇ ਉਨ੍ਹਾਂ ਦੇ ਮੂੰਹੋਂ ਹੀ ਸੁਣਾਉਂਦੇ ਹਾਂ ਉਨ੍ਹਾਂ ਨੂੰ ਕਿਹੜੀਆਂ ਮੁੱਢਲੀਆਂ ਸਹੂਲਤਾਂ ਨਾ ਹੋਣ ਕਾਰਨ ਸਮੱਸਿਆਵਾਂ ਦੇ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ।

Assembly Elections 2022: ਵਿਕਾਸ ਦੀ ਉਡੀਕ ’ਚ ਜਲੰਧਰ ਦੇ ਹਲਕਾ ਕਰਤਾਰਪੁਰ ਦੇ ਪਿੰਡ ਭਗਵਾਨਪੁਰਾ ਦੇ ਵਾਸੀ
Assembly Elections 2022: ਵਿਕਾਸ ਦੀ ਉਡੀਕ ’ਚ ਜਲੰਧਰ ਦੇ ਹਲਕਾ ਕਰਤਾਰਪੁਰ ਦੇ ਪਿੰਡ ਭਗਵਾਨਪੁਰਾ ਦੇ ਵਾਸੀ
author img

By

Published : Nov 24, 2021, 9:18 PM IST

ਜਲੰਧਰ: ਜ਼ਿਲ੍ਹੇ ਦੇ ਹਲਕਾ ਕਰਤਾਰਪੁਰ ਦੇ ਪਿੰਡ ਭਗਵਾਨਪੁਰਾ ਪਿੰਡ (Village Bhagwanpura) ਦਾ ਨਾਮ 1982 ਦੇ ਵਿੱਚ ਪਿੰਡ ਦੇ ਵਿੱਚ ਮੌਜੂਦ ਗੁਰਦੁਆਰੇ ਦੇ ਨਾਮ ਤੋਂ ਰੱਖਿਆ ਗਿਆ ਜਿਸ ਤੋਂ ਬਾਅਦ ਇਸ ਪਿੰਡ ਨੂੰ ਭਗਵਾਨਪੁਰੇ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਹਲਕਾ ਕਰਤਾਰਪੁਰ ਦੇ ਪਿੰਡ ਭਗਵਾਨਪੁਰਾ ਦੇ ਵਿੱਚ ਉਸੇ ਤਰ੍ਹਾਂ ਹੀ ਕਈ ਕਮੀਆਂ ਹਨ ਜਿਸ ਤਰ੍ਹਾਂ ਆਮ ਪਿੰਡਾਂ ਦੇ ਵਿੱਚ ਹਨ। ਇੱਥੋਂ ਦੇ ਪਿੰਡ ਵਾਸੀਆਂ ਦਾ ਕਹਿਣੈ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ (Congress Government) ਨੂੰ ਸਾਢੇ ਚਾਰ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਉਨ੍ਹਾਂ ਦੇ ਪਿੰਡ ਦੇ ਵਿੱਚ ਵਿਕਾਸ ਦੇ ਕੰਮਾਂ ਨੂੰ ਨਾਮਾਤਰ ਦੇ ਰੂਪ ਵਿੱਚ ਹੀ ਕੀਤਾ ਗਿਆ ਹੈ।

Assembly Elections 2022: ਵਿਕਾਸ ਦੀ ਉਡੀਕ ’ਚ ਜਲੰਧਰ ਦੇ ਹਲਕਾ ਕਰਤਾਰਪੁਰ ਦੇ ਪਿੰਡ ਭਗਵਾਨਪੁਰਾ ਦੇ ਵਾਸੀ

ਪਿੰਡ ਚ ਨਹੀਂ ਸ਼ਮਸ਼ਾਨਘਾਟ

ਉਨ੍ਹਾਂ ਦਾ ਕਹਿਣੈ ਕਿ ਜੇਕਰ ਕੰਮ ਕੀਤਾ ਵੀ ਗਿਆ ਹੈ ਇੱਕਾ-ਦੁੱਕਾ ਹੀ ਕੀਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਪਿੰਡ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਮ੍ਰਿਤਕ ਦੇਹ ਨੂੰ ਦੂਸਰੇ ਪਿੰਡ ਜਿੱਥੇ ਕਿ ਸ਼ਮਸ਼ਾਨਘਾਟ (Cemetery) ਮੌਜੂਦ ਹੈ ਉੱਥੇ ਜਾ ਕੇ ਸਸਕਾਰ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਇਸ ਸਮੱਸਿਆ ਨੂੰ ਪਹਿਲੀ ਵੱਡੀ ਸਮੱਸਿਆ ਦੱਸਿਆ ਹੈ। ਨਾਲ ਹੀ ਲੋਕਾਂ ਦਾ ਕਹਿਣੈ ਕਿ ਪਿੰਡ ਦੇ ਵਿੱਚ ਕੋਈ ਪੰਚਾਇਤ ਘਰ (Panchayat House) ਨਹੀਂ ਹੈ ਜਿੱਥੇ ਕਿ ਕੋਈ ਪੰਚਾਇਤ ਮੀਟਿੰਗ ਕੀਤੀ ਜਾਵੇ ਨਾ ਹੀ ਕੋਈ ਸਾਂਝੀ ਥਾਂ ਹੈ ਜਿੱਥੇ ਉਹ ਕੋਈ ਪ੍ਰੋਗਰਾਮ ਕਰਵਾ ਸਕਣ। ਉਨ੍ਹਾਂ ਕਿਹਾ ਇੱਥੇ ਸੁਵਿਧਾ ਸੈਂਟਰ ਦੀ ਵੀ ਘਾਟ ਹੈ। ਜਿਸ ਕਾਰਨ ਉਨ੍ਹਾਂ ਨੂੰ ਆਪਣੇ ਕੰਮਾਂ ਕਾਰਾਂ ਦੇ ਲਈ ਪਿੰਡ ਤੋਂ ਬਾਹਰ ਜਾਣਾ ਪੈਂਦਾ ਹੈ ਤੇ ਪਿੰਡ ਤੋਂ ਬਾਹਰ ਜਾਣ ਦੇ ਚੱਲਦੇ ਉਨ੍ਹਾਂ ਦਾ ਸਾਰਾ ਦਿਨ ਉਸ ਕੰਮ ਵਿੱਚ ਹੀ ਲੰਘ ਜਾਂਦਾ ਹੈ।

ਗਰਾਊਂਡ ਦੀ ਘਾਟ

ਅਜਿਹੀ ਹੋਰ ਕਮੀਆਂ ਦੱਸਦੇ ਹੋਏ ਪਿੰਡ ਵਾਸੀ ਤੇ ਨੌਜਵਾਨਾਂ ਨੇ ਕਿਹਾ ਹੈ ਕਿ ਪਿੰਡ ਦੇ ਵਿੱਚ ਕੋਈ ਗਰਾਊਂਡ ਵੀ ਨਹੀਂ ਹੈ ਜਿੱਥੇ ਕਿ ਨੌਜਵਾਨ ਖੇਡਾਂ ਵੱਲ ਪ੍ਰਭਾਵਿਤ ਹੋ ਕੇ ਖੇਡ ਵੱਲ ਆਕਰਸ਼ਿਤ ਹੋਵੇ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿੱਚ ਕੋਈ ਵੀ ਗਰਾਊਂਡ ਨਾ ਹੋਣ ਕਰ ਕੇ ਕਈ ਨੌਜਵਾਨ ਨਸ਼ਿਆਂ ਵਾਲੇ ਲੱਗ ਜਾਂਦੇ ਹਨ ਜਿਸ ’ਤੇ ਉਨ੍ਹਾਂ ਵੱਲੋਂ ਸਰਕਾਰ ਨੂੰ ਇਹ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੇ ਪਿੰਡ ਦੇ ਵਿੱਚ ਇਕ ਗਰਾਊਂਡ ਵੀ ਹੋਣੀ ਚਾਹੀਦੀ ਹੈ ਤਾਂ ਕਿ ਨੌਜਵਾਨ ਹੋਰ ਚੀਜਾਂ ਵੱਲ ਸਮਾਂ ਖਰਾਬ ਕਰਨ ਦੀ ਬਜਾਇ ਗਰਾਊਂਡ ਵਿੱਚ ਆ ਕੇ ਆਪਣਾ ਸਮਾਂ ਬਿਤਾਉਣ ਤਾਂ ਜੋ ਉਹ ਆਪਣੀ ਸਿਹਤ ਦਾ ਧਿਆਨ ਰੱਖ ਸਕਣ।

ਹੋਰ ਕਿਹੜੀਆਂ ਨੇ ਵੱਡੀਆਂ ਸਮੱਸਿਆਵਾਂ

ਇਸੇ ਤਰ੍ਹਾਂ ਪਿੰਡ ਵਾਸੀਆਂ ਨੇ ਹੋਰ ਸਮੱਸਿਆਵਾਂ ਬਾਰੇ ਦੱਸਦੇ ਹੋਏ ਕਿਹਾ ਕਿ ਦੱਸਦੇ ਹੋਏ ਦੱਸਿਆ ਹੈ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਸਮੇਂ ਦੇ ਵਿੱਚ ਜ਼ਿਆਦਾ ਕੰਮ ਨਹੀਂ ਹੋਇਆ । ਪਿੰਡਵਾਸੀਆਂ ਦਾ ਕਹਿਣੈ ਕਿ ਉਨ੍ਹਾਂ ਦੇ ਪਿੰਡ ਦੇ ਵਿਚ ਥੋੜ੍ਹਾ ਬਹੁਤਾ ਵਿਕਾਸ ਦਾ ਕੰਮ ਹੋਇਆ ਹੈ ਪਰ ਅਜੇ ਤੱਕ ਉਨ੍ਹਾਂ ਦੇ ਪਿੰਡ ਦੇ ਵਿਚ ਸੀਵਰੇਜ ਸਪਲਾਈ ਨਹੀਂ ਪਾਈ ਗਈ ਹੈ ਜਿਸ ਨੂੰ ਲੈ ਕੇ ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਸੀਵਰੇਜ ਲਾਈਨ ਹੋਣੀ ਚਾਹੀਦੀ ਹੈ। ਨਾਲ ਹੀ ਪਿੰਡ ਵਾਸੀਆਂ ਦੇ ਵੱਲੋਂ ਹਲਕਾ ਕਰਤਾਰਪੁਰ ਦੇ ਪਿੰਡ ਦੇ ਵਿੱਚ ਸਕੂਲ ਨੂੰ ਅੱਪਗਰੇਡ (School upgrade) ਕਰਕੇ ਬਾਰਵੀਂ ਤੱਕ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਪਿੰਡ ਦੇ ਬੱਚਿਆਂ ਨੂੰ ਅੱਗੇ ਦੀ ਪੜ੍ਹਾਈ ਦੇ ਲਈ ਪਿੰਡ ਤੋਂ ਬਾਹਰ ਨਾ ਜਾਣਾ ਪਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕਰਦੀ ਹੈ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਸ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ।

ਹਲਕੇ ਚ ਕਿੰਨੀ ਹੈ ਵੋਟਰਾਂ ਦੀ ਗਿਣਤੀ

ਜਲੰਧਰ ਦੇ ਹਲਕਾ ਕਰਤਾਰਪੁਰ (Constituency Kartarpur) ਦੇ ਵਿਚ ਕੁੱਲ ਵੋਟਰਾਂ ਦੀ ਗੱਲ ਕਰੀਏ ਤਾਂ 1,77,664 ਕੁੱਲ ਵੋਟਰ ਹਨ ਜਿੰਨ੍ਹਾਂ ਦੇ ਵਿੱਚੋਂ ਪੁਰਸ਼ 92,819 ਹਨ ਅਤੇ ਮਹਿਲਾਵਾਂ 84,844 ਹਨ। ਹਲਕੇ ਦੇ ਵਿੱਚ 1 ਥਰਡ ਜੈਂਡਰ 3 ਐਨਆਰਆਈ ਵੋਟਰ ਵੀ ਹੈ।

ਇਹ ਵੀ ਪੜ੍ਹੋ: Assembly Elections 2022: ਵਿਕਾਸ ਕੰਮਾਂ ਬਾਰੇ ਜਲੰਧਰ ਉੱਤਰੀ ਹਲਕਾ ਦੇ ਪਿੰਡ ਰੇਰੂ ਦੇ ਲੋਕਾਂ ਦੀ ਸੁਣੋ ਜ਼ੁਬਾਨੀ ....

ETV Bharat Logo

Copyright © 2024 Ushodaya Enterprises Pvt. Ltd., All Rights Reserved.