ਜਲੰਧਰ: ਕਸਬਾ ਫਿਲੌਰ ਦੇ ਨੂਰਮਹਿਲ ਬੱਸ ਅੱਡੇ ਵਿਖੇ ਇੱਕ ਨੌਜਵਾਨ 'ਤੇ 20-25 ਤੋਂ ਵੱਧ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੇ ਭੱਜ ਕੇ ਕਿਸੇ ਦੁਕਾਨ ਵਿੱਚ ਲੁਕ ਕੇ ਆਪਣੀ ਜਾਨ ਬਚਾਈ ਪਰ ਬੇਖੋਫ਼ ਨੌਜਵਾਨਾਂ ਨੇ ਦੁਕਾਨ ਅੰਦਰ ਵੜ ਕੇ ਉਸ ਨੌਜਵਾਨ ਨੂੰ ਘੜੀਸ ਕੇ ਬਾਹਰ ਲੈ ਜਾ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਪੀੜਤ ਨੌਜਵਾਨ ਨੇ ਹਿੰਮਤ ਦਿਖਾਉਂਦੇ ਹੋਇਆ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਆਪਣੀ ਜਾਨ ਬਚਾਈ।
ਇਸ ਦੀ ਸੂਚਨਾ ਪੁਲਸ ਅਧਿਕਾਰੀਆਂ ਤੱਕ ਪੁੱਜੀ ਤਾਂ ਉਹ ਉਥੇ ਆਏ ਅਤੇ ਉਨ੍ਹਾਂ ਨੇ ਦੁਕਾਨਦਾਰਾਂ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ। ਇਸ ਸਬੰਧ ਵਿੱਚ ਜਦੋਂ ਏਐਸਆਈ ਮੋਹਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਿਹੜੇ ਦੁਕਾਨਦਾਰ ਹਮਲਾਵਰ ਨੂੰ ਪਛਾਣਦਾ ਹੈ ਤਾਂ ਉਹ ਉਨ੍ਹਾਂ ਨੂੰ ਦੱਸਣ। ਉਨ੍ਹਾਂ ਵਿਅਕਤੀਆਂ ਖਿਲਾਫ਼ ਮੌਕੇ 'ਤੇ ਹੀ ਕਾਰਵਾਈ ਕੀਤੀ ਜਾਵੇਗੀ।