ਜਲੰਧਰ: ਜਲੰਧਰ-ਪਠਾਨਕੋਟ ਰੋਡ 'ਤੇ ਪਿੰਡ ਨੂਰਪੁਰ ਨੇੜੇ ਇਕ ਤੇਜ਼ ਰਫਤਾਰ ਟਰੱਕ ਨੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ 'ਚ ਦਿਹਾਤੀ ਦੇ ਦੋ ਡੀ.ਐੱਸ.ਪੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਗੱਡੀ ਵਿੱਚ ਸਵਾਰ ਡੀਐਸਪੀ ਮੇਜਰ ਸਿੰਘ ਤੇ ਡੀਐਸਪੀ ਤਸਵਿੰਦਰ ਸਿੰਘ ਰਾਣਾ, ਨਕੋਦਰ ਗੋਲੀਕਾਂਡ ਮਾਮਲੇ ਵਿੱਚ ਮਾਰੇ ਗਏ ਗਨਮੈਨ ਮਨਦੀਪ ਸਿੰਘ ਦੀ ਮੌਤ ਤੋਂ ਬਾਅਦ ਕੈਪੀਟਲ ਹਸਪਤਾਲ ਜਾ ਰਹੇ ਸੀ। ਉਸ ਸਮੇਂ ਉਨ੍ਹਾਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਫਿਲਹਾਲ ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੰਗਦਾਰੀ ਨਾ ਦੇਣ 'ਤੇ ਕੀਤਾ ਕਤਲ: ਪੁਲਿਸ ਦੀ ਸੁਰੱਖਿਆ ਹੇਠ ਟਿੰਮੀ ਚਾਵਲਾ ਨਾਂ ਦੇ ਕੱਪੜਾ ਵਪਾਰੀ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ (cloth merchant was shot dead at Nakodar) ਗਿਆ ਹੈ। ਇਸ ਦੌਰਾਨ ਇੱਕ ਸੁਰੱਖਿਆ ਕਰਮੀ ਦੇ ਵੀ ਗੋਲੀ ਵੱਜੀ, ਜਿਸ ਨੂੰ ਕਿ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਉਕਤ ਸੁਰੱਖਿਆ ਕਰਮੀ ਵੀ ਦਮ ਤੋੜ ਗਿਆ। ਇਸ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਵੀ ਕੀਤਾ ਹੈ। ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸ਼ਹੀਦ ਕਾਂਸਟੇਬਲ ਮਨਦੀਪ ਸਿੰਘ ਦੇ ਜਜ਼ਬੇ ਨੂੰ ਸਲਾਮ ਹੈ। ਜਿਨ੍ਹਾਂ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰਕੇ ਸ਼ਹੀਦੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਇਸ ਘਟਨਾ ਦੇ ਦੋਸ਼ੀਆਂ ਨੂੰ ਜਲਦ ਕਾਬੂ ਕਰੇਗੀ ਅਤੇ ਸ਼ਹੀਦ ਦੇ ਪਰਿਵਾਰ ਦੀ ਦੇਖਭਾਲ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ 2 ਕਰੋੜ ਰੁਪਏ ਐਕਸ-ਗ੍ਰੇਟਿਸ ਅਤੇ ਬੀਮਾ ਭੁਗਤਾਨ ਦਾ ਐਲਾਨ ਕੀਤਾ ਹੈ।
-
Salute to martyr Ct. Mandeep Singh who has laid down his life in the line of duty. @PunjabPoliceInd will make the perpetrators pay and look after the martyr’s family. Chief Minister has announced Rs 2 crore ex-gratis and insurance payment. #ForceIsFamily pic.twitter.com/eqbebEJdBG
— DGP Punjab Police (@DGPPunjabPolice) December 8, 2022 " class="align-text-top noRightClick twitterSection" data="
">Salute to martyr Ct. Mandeep Singh who has laid down his life in the line of duty. @PunjabPoliceInd will make the perpetrators pay and look after the martyr’s family. Chief Minister has announced Rs 2 crore ex-gratis and insurance payment. #ForceIsFamily pic.twitter.com/eqbebEJdBG
— DGP Punjab Police (@DGPPunjabPolice) December 8, 2022Salute to martyr Ct. Mandeep Singh who has laid down his life in the line of duty. @PunjabPoliceInd will make the perpetrators pay and look after the martyr’s family. Chief Minister has announced Rs 2 crore ex-gratis and insurance payment. #ForceIsFamily pic.twitter.com/eqbebEJdBG
— DGP Punjab Police (@DGPPunjabPolice) December 8, 2022
20 ਲੱਖ ਦੀ ਮੰਗੀ ਸੀ ਫਰੋਤੀ: ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕਿਸੇ ਗਰੁੱਪ ਵੱਲੋਂ ਕੱਪੜਾ ਵਪਾਰੀ ਤੋਂ 20 ਲੱਖ ਦੀ ਫਰੋਤੀ ਮੰਗੀ ਗਈ ਸੀ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਇਸ ਧਮਕੀ ਤੋਂ ਬਾਅਦ ਕੱਪੜਾ ਵਪਾਰੀ ਨੂੰ 2 ਗੰਨਮੈਨ ਵੀ ਮਿਲੇ ਸਨ, ਜੋ ਕਤਲ ਸਮੇਂ ਵੀ ਉਸ ਦੇ ਨਾਲ ਹੀ ਸਨ।
ਇਹ ਵੀ ਪੜ੍ਹੋ: ਪੁਲਿਸ ਨੂੰ ਐੱਸਐੱਸਪੀ ਵੱਲੋਂ ਸਖ਼ਤ ਹਦਾਇਤਾਂ,ਇੱਕ ਦੂਜੇ ਨੂੰ ਸੰਬੋਧਨ ਕਰਨ ਸਮੇਂ 'ਜੈ ਹਿੰਦ' ਸ਼ਬਦ ਦੀ ਕੀਤੀ ਜਾਵੇ ਵਰਤੋਂ