ETV Bharat / state

ਪੰਜਾਬੀ ਸਾਹਿਤ ਜਗਤ ਨੂੰ ਪਿਆ ਕਦੇ ਨਾ ਪੂਰਾ ਹੋਣ ਵਾਲਾ ਘਾਟਾ

ਬੀਤੇ ਦਿਨੀਂ ਹੀ ਪੰਜਾਬ ਦੀ ਉੱਘੀ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ ਦੇ ਅਕਾਲ ਚਲਾਣੇ ਤੋਂ ਬਾਅਦ ਸਾਰੇ ਪੰਜਾਬੀ ਸਾਹਿਤ ਜਗਤ ਨੂੰ ਝਟਕਾ ਲਗਇਆ ਹੈ, ਜਿਸ ਤੋਂ ਬਾਅਦ ਕਈ ਉੱਘੀਆਂ ਹਸਤੀਆਂ ਨੇ ਡਾ. ਦਲੀਪ ਕੌਰ ਟਿਵਾਣਾ ਤੇ ਜਸਵੰਤ ਸਿੰਘ ਕੰਵਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਦੁੱਖ ਜ਼ਾਹਰ ਕੀਤਾ ਹੈ।

Tribute to Dilip Kaur Tiwana
ਫ਼ੋਟੋ
author img

By

Published : Feb 1, 2020, 9:24 PM IST

Updated : Feb 1, 2020, 11:30 PM IST

ਜਲੰਧਰ: ਬੀਤੇ ਦਿਨੀਂ ਹੀ ਪੰਜਾਬ ਦੀ ਉੱਘੀ ਸਾਹਿਤਕਾਰ ਦਲੀਪ ਕੌਰ ਟਿਵਾਣਾ ਦੇ ਅਕਾਲ ਚਲਾਣੇ ਤੋਂ ਬਾਅਦ ਪੰਜਾਬੀ ਸਾਹਿਤਕਾਰ ਜਗਤ ਨੂੰ ਇੱਕ ਵੱਡਾ ਝਟਕਾ ਲਗਇਆ ਹੈ। ਪਿਛਲੇ ਦੋ ਦਿਨਾਂ ਵਿੱਚ ਪੰਜਾਬ ਦੀ ਉੱਘੀ ਸਾਹਿਤਕਾਰ ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਦੇ ਦੇਹਾਂਤ ਤੋਂ ਬਾਅਦ ਪੂਰਾ ਸਾਹਿਤ ਜਗਤ ਦੁੱਖ ਪ੍ਰਗਟਾ ਰਿਹਾ ਹੈ।

ਵੀਡੀਓ

ਹੋਰ ਪੜ੍ਹੋ: ਕੁਨਾਲ ਕਾਮਰਾ ਨੇ ਭੇਜਿਆ ਇੰਡੀਗੋ ਨੂੰ ਨੋਟਿਸ, ਮੁਆਫ਼ੀਨਾਮੇ ਤੇ ਹਰਜਾਨੇ ਦੀ ਕੀਤੀ ਮੰਗ

ਜ਼ਿਕਰਯੋਗ ਹੈ ਕਿ ਪੰਜਾਬੀ ਸਾਹਿਤ ਦੇ ਇਹ ਦੋ ਹੀਰੇ ਪੂਰੀ ਦੁਨੀਆ ਵਿੱਚ ਆਪਣੀਆਂ ਰਚਨਾਵਾਂ ਅਤੇ ਲੇਖਾਂ ਕਰਕੇ ਜਾਣੇ ਜਾਂਦੇ ਸਨ ਅਤੇ ਇਨ੍ਹਾਂ ਦੇ ਲਿਖੇ ਹੋਏ ਲੇਖ ਤੇ ਰਚਨਾਵਾਂ ਸਮੂਹ ਪੰਜਾਬੀ ਜਗਤ ਵਿੱਚ ਖੂਬ ਮਸ਼ਹੂਰ ਹਨ। ਇਸ ਮੌਕੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਨੇ ਕਿਹਾ ਕਿ ਦਲੀਪ ਕੌਰ ਟਿਵਾਣਾ ਵਰਗੀ ਲੇਖਿਕਾ ਨੇ ਔਰਤਾਂ ਦੀ ਸਥਿਤੀ ਨੂੰ ਆਪਣੀਆਂ ਰਚਨਾਵਾਂ ਰਾਹੀ ਪੇਸ਼ ਕੀਤਾ ਹੈ। ਉਹ ਪੰਜਾਬੀ ਸਾਹਿਤ ਨੂੰ ਨਾਹ ਪੂਰਾ ਹੋਣ ਵਾਲਾ ਘਾਟਾ ਦੇ ਗਏ ਹਨ।

ਇਸ ਤੋਂ ਇਲਾਵਾ ਪੰਜਾਬੀ ਜ੍ਰਗਤੀ ਮੰਚ ਦੇ ਜਨਰਲ ਸੈਕਟਰੀ ਨੇ ਕਿਹਾ ਕਿ ਡਾ. ਦਲੀਪ ਕੌਰ ਟਿਵਾਣਾ ਜ਼ਿੰਦਗੀ ਦੇ ਜਥਾਰਥ ਨੂੰ ਪਕੜਣ ਦਾ ਯਤਨ ਕਰਦੀ ਰਹਿੰਦੀ ਸੀ ਤੇ ਦੋਵਾਂ ਸਾਹਿਤਕਾਰਾਂ ਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ ਹੈ। ਹਾਲਾਂਕਿ ਇਹ ਦੋ ਰੂਹਾਂ ਅੱਜ ਸਾਡੇ ਵਿੱਚ ਨਹੀਂ ਹਨ ਪਰ ਇਨ੍ਹਾਂ ਦੀ ਸੋਚ ਇਨ੍ਹਾਂ ਦੇ ਸਾਹਿਤ ਅਤੇ ਕਿਤਾਬਾਂ ਦੇ ਜ਼ਰੀਏ ਸਾਡੇ ਜ਼ਹਿਨ ਵਿੱਚ ਹਮੇਸ਼ਾ ਤਾਜ਼ਾ ਰਹੇਗੀ।

Intro:ਕੱਲ੍ਹ ਸ਼ਾਮ ਪੰਜਾਬ ਦੀ ਉੱਘੀ ਸਾਹਿਤਕਾਰ ਦਲੀਪ ਕੌਰ ਟਿਵਾਣਾ ਦੇ ਅਕਾਲ ਚਲਾਣੇ ਤੋਂ ਬਾਅਦ ਅੱਜ ਪੰਜਾਬ ਦੇ ਉੱਘੇ ਲੇਖਕ ਜਸਵੰਤ ਸਿੰਘ ਕੰਵਲ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਸਾਹਿਤਕਾਰ ਜਗਤ ਨੂੰ ਇਕ ਵੱਡਾ ਝਟਕਾ ਲੱਗਾ ਹੈ .

Body:ਪਿਛਲੇ ਦੋ ਦਿਨਾਂ ਵਿੱਚ ਪੰਜਾਬ ਦੇ ਜਾਣੇ ਮਾਣੇ ਸਾਹਿਤਕਾਰ ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਦੇ ਦਿਹਾਂਤ ਤੋਂ ਬਾਅਦ ਪੂਰਾ ਸਾਹਿਤ ਜਗਤ ਮੌਨ ਹੈ . ਜ਼ਿਕਰਯੋਗ ਹੈ ਕਿ ਪੰਜਾਬੀ ਸਾਹਿਤ ਦੇ ਇਹ ਦੋ ਹੀਰੇ ਪੂਰੀ ਦੁਨੀਆਂ ਵਿੱਚ ਆਪਣੀਆਂ ਰਚਨਾਵਾਂ ਅਤੇ ਲੇਖਾਂ ਕਰਕੇ ਜਾਣੇ ਜਾਂਦੇ ਸਨ . ਅਤੇ ਇਨ੍ਹਾਂ ਦੇ ਲਿਖੇ ਹੋਏ ਲੇਖ ਤੇ ਰਚਨਾਵਾਂ ਸਮੂਹ ਪੰਜਾਬੀ ਜਗਤ ਵਿੱਚ ਖੂਬ ਮਸ਼ਹੂਰ ਨੇ . ਅੱਜ ਜਦੋਂ ਇਨ੍ਹਾਂ ਦੇ ਸੰਸਾਰ ਛੱਡਣ ਦਾ ਸਮਾਚਾਰ ਪੂਰੀ ਦੁਨੀਆਂ ਵਿੱਚ ਰਹਿ ਰਹੇ ਪੰਜਾਬੀ ਸਾਹਿਤ ਜਗਤ ਦੇ ਨਾਲ ਬਾਕੀ ਲੋਕਾਂ ਨੂੰ ਪਤਾ ਲੱਗਾ ਤਾਂ ਇਨ੍ਹਾਂ ਦੋਹਾਂ ਮਾਇਆਨਾਜ਼ ਹਸਤੀਆਂ ਦੇ ਜਾਣ ਦਾ ਦੁੱਖ ਹਰ ਕੋਈ ਆਪਣੇ ਆਪਣੇ ਢੰਗ ਨਾਲ ਪ੍ਰਗਟਾਉਂਦਾ ਹੋਇਆ ਨਜ਼ਰ ਆਇਆ . ਕਿਸੇ ਨੇ ਇਨ੍ਹਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਯਾਦ ਕੀਤਾ ਤੇ ਕਿਸੇ ਨੇ ਇਨ੍ਹਾਂ ਨਾਲ ਹੋਈ ਇਕ ਮੁਲਾਕਾਤ ਨੂੰ ਵੀ ਯਾਦ ਕਰਦੇ ਹੋਏ ਆਪਣੇ ਦੁੱਖ ਦਾ ਇਜ਼ਹਾਰ ਕੀਤਾ .

ਬਾਈਟ : ਮੇਜਰ ਸਿੰਘ ( ਪੂਰਵ ਪ੍ਰਧਾਨ ਪੰਜਾਬ ਪ੍ਰੈੱਸ ਕਲੱਬ ਅਤੇ ਸੀਨੀਅਰ ਪੱਤਰਕਾਰ )

ਬਾਈਟ : ਸਤਨਾਮ ਮਾਣਕ ( ਪੰਜਾਬੀ ਜਾਗ੍ਰਤੀ ਮੰਚ ਦੇ ਜਨਰਲ ਸੈਕਟਰੀ )

Conclusion:ਹਾਲਾਂਕਿ ਇਹ ਦੋ ਰੂਹਾਂ ਅੱਜ ਸਾਡੇ ਵਿਚ ਨਹੀਂ ਹਨ ਪਰ ਇਨ੍ਹਾਂ ਦੀ ਸੋਚ ਇਨ੍ਹਾਂ ਦੇ ਸਾਹਿਤ ਅਤੇ ਕਿਤਾਬਾਂ ਦੇ ਜ਼ਰੀਏ ਸਾਡੇ ਜ਼ਹਿਨ ਵਿੱਚ ਹਮੇਸ਼ਾ ਤਾਜ਼ਾ ਰਹੇਗੀ .
Last Updated : Feb 1, 2020, 11:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.