ਜਲੰਧਰ: ਰੋਡ ਟ੍ਰੈਫ਼ਿਕ ਅਵੇਅਰਨੈੱਸ ਨੂੰ ਲੈ ਕੇ ਇਕ ਮਹੀਨੇ ਪਹਿਲਾਂ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਟ੍ਰੈਫ਼ਿਕ ਮਹੀਨੇ ਦੀ ਸ਼ੁਰੂਆਤ ਕੀਤੀ ਸੀ। ਇਸ ਮੁਹਿੰਮ ਦੌਰਾਨ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਹੋਰ ਵੀ ਕਈ ਲੋਕਾਂ ਨੂੰ ਸੁਨੇਹੇ ਦਿੱਤੇ ਗਏ। ਇਸ ਮੌਕੇ ਟਰੈਫਿਕ ਪੁਲਿਸ ਵੱਲੋਂ ਸਕੂਲ ਦੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਵਿਚ ਵੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ 'ਰੋਡ ਟ੍ਰੈਫ਼ਿਕ ਅਵੇਅਰਨੈੱਸ' ਮੁਹਿੰਮ ਤਹਿਤ ਸਮਾਪਤੀ ਦੌਰਾਨ ਜਲੰਧਰ ਦੇ ਬੀਐਮਸੀ ਚੌਕ ਵਿਖੇ ਪੁੱਜੇ। ਇਸ ਜਾਗਰੂਕਤ ਅਭਿਆਨ ਮੌਕੇ ਭੁੱਲਰ ਨੇ ਕਿਹਾ ਕਿ ਇਹ ਮੁਹਿੰਮ ਦੋ ਪਹਿਲੂ ਦੇ ਤਹਿਤ ਚਲਾਈ ਗਈ ਸੀ, ਜਿਸ ਵਿਚ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਹੇਤੂ ਜਾਗਰੂਕ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਸ ਦੇ ਅਧਿਕਾਰੀ ਅਤੇ ਕਰਮਚਾਰੀਆਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਹੇਤੂ ਚਲਾਈ ਗਈ ਮੁਹਿੰਮ ਵਿੱਚ ਆਪਣਾ ਬਹੁਤ ਵਧੀਆ ਯੋਗਦਾਨ ਦਿੱਤਾ ਹੈ। ਕਮਿਸ਼ਨਰ ਭੁੱਲਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਟ੍ਰੈਫਿਕ ਪੁਲੀਸ ਦਾ ਸਹਿਯੋਗ ਕਰਨ।