ਜਲੰਧਰ: ਪੰਜਾਬ ਦੇ ਲੋਕਾਂ (People of Punjab) ਵੱਲੋਂ ਆਪਣੇ ਸੁਪਨੇ ਸੱਚ ਕਰਨ ਲਈ ਅਕਸਰ ਹੀ ਵਿਦੇਸ਼ਾਂ ਵੱਲ ਕੋਚ ਕੀਤੀ ਜਾਂਦੀ ਹੈ। ਇਸ ਸ਼ੌਕ ਨੂੰ ਪੂਰਾ ਕਰਨ ਲਈ ਅਤੇ ਆਪਣੇ ਆਪ ਨੂੰ ਵਿਦੇਸ਼ਾਂ ਵਿੱਚ ਸੈਟਲ ਕਰਨ ਲਈ ਇਹ ਨੌਜਵਾਨ ਵੱਖ-ਵੱਖ ਜਰੀਏ ਰਾਹੀਂ ਪੰਜਾਬ ਵਿੱਚ ਮੌਜੂਦ ਹਜ਼ਾਰਾਂ ਟ੍ਰੈਵਲ ਏਜੰਟਾਂ (Travel agents) ਦਾ ਸਹਾਰਾ ਲੈਂਦੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਟਰੈਵਲ ਏਜੰਟ ਪੰਜਾਬ ਸਰਕਾਰ (Government of Punjab) ਅਤੇ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਗਾਈਡਲਾਈਂਸ ਦੇ ਤਹਿਤ ਲਾਈਸੈਂਸ ਲੈ ਕੇ ਆਪਣਾ ਕੰਮ ਕਰਦੇ ਹਨ, ਪਰ ਦੂਸਰੇ ਪਾਸੇ ਹਜ਼ਾਰਾਂ ਹੀ ਅਜਿਹੇ ਟਰੈਵਲ ਏਜੰਟ ਵੀ ਹਨ। ਅਜਿਹੇ ਹੀ ਜਾਅਲੀ ਏਜੰਟਾਂ ਦੇ ਗਿਰੋਹ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਉਨ੍ਹਾਂ ਮੁਲਜ਼ਮਾਂ ਤੋਂ 536 ਪਾਸਪੋਰਟ, 49,000 ਰੁਪਏ ਦੀ ਨਕਦ, ਇੱਕ ਲੈਪਟਾਪ ਅਤੇ ਤਿੰਨ ਕੰਪਿਊਟਰ ਬਰਾਮਦ ਕੀਤੇ ਹਨ। ਇਨ੍ਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਉਨ੍ਹਾਂ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਸੀ ਕਿ ਜਲੰਧਰ ਵਿਖੇ ਕੁਝ ਜਾਅਲੀ ਏਜੰਟ ਵੱਖ-ਵੱਖ ਥਾਵਾਂ ‘ਤੇ ਆਪਣੇ ਦਫ਼ਤਰ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਿੱਚ ਲੱਗੇ ਹੋਏ ਹਨ। ਇਸ ‘ਤੇ ਕਾਰਵਾਈ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ (The CIA Staff) ਨੇ ਜਲੰਧਰ ਦੇ ਪ੍ਰਾਈਮ ਟਾਵਰ ਵਿੱਚ ਛਾਪੇਮਾਰੀ ਕਰ ਤਿੰਨ ਟ੍ਰੈਵਲ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਨਿਤਿਨ, ਅਮਿਤ ਅਤੇ ਸਾਹਿਲ ਜੋ ਕਿ ਲੁਧਿਆਣੇ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਉਨ੍ਹਾਂ ਦੇ ਚੌਥੇ ਸਾਥੀ ਤਜਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਲੋਕ ਜਲੰਧਰ ਵਿਖੇ ਪ੍ਰਾਈਮ ਟਾਵਰ ਅੰਦਰ ਵੀਂ ਓਵਰਸੀਜ਼ ਨਾਮ ਦੀ ਇੱਕ ਕੰਪਨੀ ਬਣਾ ਕੇ ਲੋਕਾਂ ਨੂੰ ਠੱਗਣ ਦਾ ਕੰਮ ਕਰ ਰਹੇ ਸੀ, ਇਹੀ ਨਹੀਂ ਇਸ ਤੋਂ ਇਲਾਵਾ ਵੀ ਜਲੰਧਰ ਵਿੱਚ ਇਨ੍ਹਾਂ ਦੇ ਚਾਰ ਹੋਰ ਦਫ਼ਤਰ ਮੌਜੂਦ ਹਨ, ਜਿਨ੍ਹਾਂ ਵਿੱਚੋਂ ਲੈਂਡ ਮੇਜਓਵਰਸੀਜ਼ (Land Maize Overseas) , ਪੰਜਾਬ ਦੀ ਅਬਰੌਡ ਕੰਸਲਟੈਂਟਸੀ (Abroad Consultancy of Punjab), ਵਰਲਡ ਵਾਈਡ ਓਵਰਸੀਜ਼ (World Wide Overseas) ਅਤੇ ਵੀਜ਼ਾ ਸਿਟੀ ਕੰਸਲਟੈਂਸੀ (Visa City Consultancy) ਸ਼ਾਮਲ ਹੈ। ਪੁਲਿਸ ਕਮਿਸ਼ਨਰ ਮੁਤਾਬਕ ਫੜੇ ਗਏ ਤਿੰਨਾਂ ਮੁਲਜ਼ਮਾਂ ‘ਤੇ ਪਹਿਲਾਂ ਵੀ ਧੋਖਾਧੜੀ ਦੇ ਕਈ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਟੋਲ ਕਰਮਚਾਰੀਆਂ ਨਾਲ ਉਲਝੇ ਦਿ ਗ੍ਰੇਟ ਖਲੀ, ਕਰਮਚਾਰੀ ਨੇ ਲਗਾਇਆ ਥੱਪੜ ਮਾਰਨ ਦਾ ਇਲਜ਼ਾਮ