ETV Bharat / state

ਪੰਜਾਬ 'ਚ ਮਾਈਨਿੰਗ ਬੰਦ ਹੋਣ ਤੋਂ ਬਾਅਦ ਹਜ਼ਾਰਾਂ ਲੋਕ ਹੋਏ ਬੇਰੁਜ਼ਗਾਰ, ਰੇਤੇੇ ਦੀਆਂ ਵਧੀਆਂ ਕੀਮਤਾਂ - ਕਰੋੜ ਦਾ ਮਾਈਨਿੰਗ ਦਾ ਕਾਰੋਬਾਰ

ਪੰਜਾਬ ਦੇ ਦਰਿਆਵਾਂ ਦੇ ਕੰਢੇ ਹੋਣ ਵਾਲੀ ਮਾਈਨਿੰਗ ਤਕਰੀਬਨ ਰੁੱਕ ਗਈ ਹੈ। ਇਸ ਦੇ ਰੁੱਕਣ ਨਾਲ ਇਕ ਪਾਸੇ ਨਾਜਾਇਜ਼ ਮਾਈਨਿੰਗ 'ਤੇ ਠੱਲ੍ਹ ਤਾਂ ਪਈ ਹੈ, ਪਰ ਇਸ ਦੇ ਨਾਲ ਹੀ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ ਤੇ ਟਰੱਕਾਂ ਤੇ ਟਿੱਪਰਾਂ ਦੇ ਮਾਲਕਾਂ ਨੂੰ ਉਨ੍ਹਾਂ ਦੀਆਂ ਕਿਸ਼ਤਾਂ ਸਤਾਉਣ ਲੱਗੀਆਂ ਹਨ।

ਲੋਕ ਹੋਏ ਬੇਰੁਜ਼ਗਾਰ
ਲੋਕ ਹੋਏ ਬੇਰੁਜ਼ਗਾਰ
author img

By

Published : Apr 2, 2022, 2:26 PM IST

ਜਲੰਧਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦਿਆਂ ਹੀ ਨਾਜਾਇਜ਼ ਮਾਈਨਿੰਗ ਉੱਪਰ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਦੇ ਚੱਲਦੇ ਪੰਜਾਬ ਦੇ ਦਰਿਆਵਾਂ ਦੇ ਕੰਢੇ ਹੋਣ ਵਾਲੀ ਮਾਈਨਿੰਗ ਤਕਰੀਬਨ ਰੁੱਕ ਗਈ ਹੈ। ਇਸ ਦੇ ਰੁੱਕਣ ਨਾਲ ਇਕ ਪਾਸੇ ਨਾਜਾਇਜ਼ ਮਾਈਨਿੰਗ 'ਤੇ ਠੱਲ੍ਹ ਤਾਂ ਪਈ ਹੈ, ਪਰ ਇਸ ਦੇ ਨਾਲ ਹੀ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ ਤੇ ਟਰੱਕਾਂ ਤੇ ਟਿੱਪਰਾਂ ਦੇ ਮਾਲਕਾਂ ਨੂੰ ਉਨ੍ਹਾਂ ਦੀਆਂ ਕਿਸ਼ਤਾਂ ਸਤਾਉਣ ਲੱਗੀਆਂ ਹਨ।

ਪੰਜਾਬ ਵਿੱਚ ਸੈਂਕੜੇ ਕਰੋੜ ਦਾ ਮਾਈਨਿੰਗ ਦਾ ਕਾਰੋਬਾਰ: ਪੰਜਾਬ ਵਿੱਚ ਦਰਿਆਵਾਂ ਦੇ ਕੰਢੇ ਹੋਣ ਵਾਲੀ ਮਾਈਨਿੰਗ ਦਾ ਸੈਂਕੜੇ ਕਰੋੜ ਦਾ ਕਾਰੋਬਾਰ ਹੈ। ਇੱਥੋਂ ਦੇ 14 ਜ਼ਿਲ੍ਹਿਆਂ ਵਿੱਚ ਕਰੀਬ 102 ਅਜਿਹੀਆਂ ਖੱਡਾਂ ਹਨ, ਜਿਨ੍ਹਾਂ ਵਿੱਚ ਮਾਈਨਿੰਗ ਦਾ ਕਾਰੋਬਾਰ ਹੁੰਦਾ ਹੈ, ਹਾਲਾਂਕਿ ਸ਼ੁਰੂ ਸ਼ੁਰੂ ਵਿੱਚ ਇਸ ਕਾਰੋਬਾਰ ਤੋਂ ਪੰਜਾਬ ਸਰਕਾਰ ਨੂੰ ਸੈਂਕੜੇ ਕਰੋੜ ਦਾ ਮੁਨਾਫ਼ਾ ਹੁੰਦਾ ਸੀ, ਪਰ ਹੌਲੀ ਹੌਲੀ ਸਰਕਾਰ ਦਾ ਮੁਨਾਫ਼ਾ ਘੱਟਦਾ ਗਿਆ ਤੇ ਮਾਈਨਿੰਗ ਮਾਫੀਆ ਦੀ ਐਂਟਰੀ ਸ਼ੁਰੂ ਹੋ ਗਈ।

ਹਾਲਾਤ ਇਹ ਹੋ ਗਏ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਮਾਈਨਿੰਗ ਮਾਫੀਆ ਇਸ ਕੰਮ ਵਿੱਚ ਲੱਗ ਗਿਆ ਤੇ ਇਹੀ ਕਾਰਨ ਸੀ ਕਿ ਨਾ ਸਿਰਫ਼ ਰੇਤਾ ਦੇ ਭਾਅ ਅਸਮਾਨੀ ਚੜ੍ਹ ਗਏ ਨਾਲ ਹੀ ਸਰਕਾਰ ਉੱਥੇ ਵੀ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗਣਾ ਸ਼ੁਰੂ ਹੋ ਗਿਆ। ਕਰੋੜਾਂ ਦੇ ਇਸ ਕਾਰੋਬਾਰ ਵਿੱਚ ਸਰਕਾਰੀ ਤੰਤਰ ਤੇ ਰਾਜਨੀਤਿਕ ਲੋਕਾਂ ਦਾ ਨਾਮ ਜ਼ੋਨਾਂ ਸ਼ੁਰੂ ਹੋ ਗਿਆ। ਹਾਲਾਤ ਇਹ ਹੋ ਗਏ ਕਿ ਪਿਛਲੇ ਪੰਜ ਸਾਲ ਦੌਰਾਨ ਪਹਿਲੇ ਤੇ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਇਸੇ ਮੁੱਦੇ ਨੂੰ ਲੈ ਕੇ ਆਪਣੀ ਕੁਰਸੀ ਤਕ ਛੱਡਣੀ ਪਈ ਅਤੇ ਉਸ ਤੋਂ ਬਾਅਦ ਇਹ ਗੱਲ ਪੰਜਾਬ ਦੇ ਪੂਰਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਡਿੱਗੀ ਤੇ ਉਨ੍ਹਾਂ ਦੇ ਹੱਥੋਂ ਵੀ ਉਨ੍ਹਾਂ ਦੀ ਕੁਰਸੀ ਜਾਂਦੀ ਲੱਗੀ।

ਆਮ ਆਦਮੀ ਪਾਰਟੀ ਉਹਨੇ ਮਾਈਨਿੰਗ ਮਾਫੀਆ ਖਤਮ ਕਰਨ ਦਾ ਕੀਤਾ ਵਾਅਦਾ: ਪੰਜਾਬ ਵਿੱਚ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਆਪਣੇ ਚੋਣ ਵਾਅਦਿਆਂ ਵਿੱਚ ਮਾਈਨਿੰਗ ਮਾਫੀਆ ਨੂੰ ਖਤਮ ਕਰਨ ਦਾ ਜ਼ਿਕਰ ਵੀ ਕੀਤਾ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹੁਣ ਪੰਜਾਬ ਦੇ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਇਸ ਮੁੱਦੇ 'ਤੇ ਕਾਫ਼ੀ ਸਖ਼ਤ ਨਜ਼ਰ ਆ ਰਹੇ ਹਨ। ਪਿਛਲੇ ਕੁੱਝ ਦਿਨਾਂ ਵਿੱਚ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦੇ ਹੋਏ ਕਈ ਥਾਵਾਂ 'ਤੇ ਨਾਜਾਇਜ਼ ਮਾਈਨਿੰਗ ਦੇ ਚੱਲਦੇ ਟਰੈਕਟਰ ਅਤੇ ਟਰੱਕ ਚਾਲਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਹਰਜੋਤ ਸਿੰਘ ਬੈਂਸ ਤਾਂ ਇਹ ਵੀ ਕਹਿ ਚੁੱਕੇ ਨੇ ਕਿ ਜਲਦ ਹੀ ਪੰਜਾਬ ਵਿੱਚ ਇੱਕ ਮਈ ਮਾਈਨਿੰਗ ਪਾਲਿਸੀ ਲਿਆਂਦੀ ਜਾਏਗੀ, ਜਿਸ ਨਾਲ ਇਸ ਕਾਰੋਬਾਰ ਨੂੰ ਵੱਡੀਆਂ ਮੱਛੀਆਂ ਤੋਂ ਬਚਾਇਆ ਜਾ ਸਕੇ।

ਲੋਕ ਹੋਏ ਬੇਰੁਜ਼ਗਾਰ

ਸਰਕਾਰ ਤੇ ਪ੍ਰਸ਼ਾਸਨ ਤੋਂ ਅਜੇ ਵੀ ਵੱਡੀਆਂ ਮੱਛੀਆਂ ਕੋਸਾ ਦੂਰ : ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਮਾਈਨਿੰਗ ਤੇ ਠੱਲ੍ਹ ਪਾਉਣ ਲਈ ਟਰੈਕਟਰਾਂ ਟਰਾਲੀਆਂ ਅਤੇ ਟਰੱਕ ਚਾਲਕਾਂ ਨੂੰ ਇਨ੍ਹਾਂ ਮਾਮਲਿਆਂ ਵਿੱਚ ਗ੍ਰਿਫ਼ਤਾਰ 'ਤੇ ਕੀਤਾ ਜਾ ਰਿਹਾ ਹੈ, ਪਰ ਅਸਲ ਵਿੱਚ ਉਹ ਵੱਡੀਆਂ ਮੱਛੀਆਂ ਜੋ ਇਸ ਕੰਮ ਵਿੱਚ ਵੱਡੇ ਮੁਨਾਫ਼ੇ ਕਮਾ ਰਹੀਆਂ ਨੇ ਸਰਕਾਰ ਕੋਲੋਂ ਹਾਲੇ ਵੀ ਕੋਸਾਂ ਦੂਰ ਨਜ਼ਰ ਆ ਰਹੀਆਂ ਹਨ। ਸਰਕਾਰ ਵੱਲੋਂ ਮਾਈਨਿੰਗ ਬੰਦ ਕਰਵਾ ਦਿੱਤੀ ਗਈ ਹੈ ਲੇਕਿਨ ਅਜੇ ਵੀ ਕਈ ਥਾਵਾਂ ਤੇ ਇਹ ਕੰਮ ਲੁਕ ਛੁਪ ਕੇ ਹੋ ਰਿਹਾ ਹੈ ਪਰ ਸ਼ਾਇਦ ਪ੍ਰਸ਼ਾਸਨ ਅਤੇ ਸਰਕਾਰ ਤੱਕ ਇਹ ਗੱਲ ਨਹੀਂ ਪਹੁੰਚ ਪਾ ਰਹੇ।

ਮਾਈਨਿੰਗ ਬੰਦ ਹੋਣ ਤੋਂ ਬਾਅਦ ਚਿੰਤਾ ਵਿੱਚ ਰੇਤਾ ਬਜਰੀ ਦਾ ਕਾਰੋਬਾਰ ਕਰਨ ਵਾਲੇ ਟਰਾਂਸਪੋਰਟ : ਉਧਰ ਦੂਸਰੇ ਪਾਸੇ ਸਰਕਾਰ ਵੱਲੋਂ ਮਾਈਨਿੰਗ ਬੰਦ ਕਰਨ ਤੋਂ ਬਾਅਦ ਹੁਣ ਉਹ ਲੋਕ ਚਿੰਤਾ ਵਿੱਚ ਡੁੱਬ ਗਏ ਨੇ ਜੋ ਆਪਣੇ ਟਰੱਕਾਂ ਟਰਾਲੀਆਂ ਅਤੇ ਟਰਾਲੀਆਂ ਨਾਲ ਮਾਈਨਿੰਗ ਦਾ ਕਾਰੋਬਾਰ ਕਰਦੇ ਸੀ। ਇਹ ਉਹ ਲੋਕ ਨੇ ਜੋ ਆਪਣੇ ਆਪਣੇ ਸਾਧਨਾਂ ਵਿੱਚ ਰੇਤਾ ਲਿਆ, ਇਹ ਰਿਸ਼ਤਾ ਆਮ ਲੋਕਾਂ ਤੱਕ ਪਹੁੰਚਾਉਂਦੇ ਸੀ। ਪਰ ਅੱਜ ਇਹ ਲੋਕ ਮਾਈਨਿੰਗ ਬੰਦ ਹੋਣ ਦੇ ਚੱਲਦੇ ਵਿਹਲੇ ਬੈਠੇ ਹਨ।

ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਨਵੀਂ ਪਾਲਿਸੀ ਦਾ ਹਵਾਲਾ ਦੇ ਕੇ ਫਿਲਹਾਲ ਮਾਈਨਿੰਗ ਤੋਂ ਬੰਦ ਕਰ ਦਿੱਤੀ ਹੈ, ਲੇਕਿਨ ਇਸ ਨਾਲ ਇਸ ਵਪਾਰ ਨਾਲ ਜੁੜੇ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਗਏ ਹਨ। ਇਨ੍ਹਾਂ ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੱਖਾਂ ਰੁਪਈਏ ਨਾਲ ਖ਼ਰੀਦੇ ਹੋਏ ਟਰੱਕ ਤੇ ਟਰਾਲੇ ਅੱਜ ਕਈ ਦਿਨਾਂ ਤੋਂ ਖਾਲੀ ਖੜ੍ਹੇ ਹਨ। ਸਰਕਾਰ ਨਾ ਤਾਂ ਮਾਈਨਿੰਗ ਸ਼ੁਰੂ ਕਰ ਰਹੀ ਹੈ ਤੇ ਨਾ ਹੀ ਇਸ ਬਾਰੇ ਕੋਈ ਪਾਲਿਸੀ ਤਿਆਰ ਕਰ ਰਹੀ ਹੈ। ਇਨ੍ਹਾਂ ਲੋਕਾਂ ਨੇ ਸਰਕਾਰ ਅੱਗੇ ਮੰਗ ਕੀਤੀ ਹੈ ਸਰਕਾਰ ਜਲਦ ਹੀ ਮਾਈਨਿੰਗ ਪਾਲਿਸੀ ਲਿਆ ਕੇ ਮਾਈਨਿੰਗ ਦਾ ਕੰਮ ਖੋਲ੍ਹੇ ਤਾਂ ਕਿ ਇਨ੍ਹਾਂ ਲੋਕਾਂ ਦੇ ਕੰਮ ਚੱਲ ਸਕਣ।

ਮਾਈਨਿੰਗ ਦਾ ਕੰਮ ਬੰਦ ਹੋਣ ਕਰਕੇ ਅਸਮਾਨੀ ਪਹੁੰਚਿਆ ਰੇਤਾ ਦਾ ਭਾਅ : ਪੰਜਾਬ ਵਿੱਚ ਕੈਪਟਨ ਸਰਕਾਰ ਵੇਲੇ ਜਿੱਥੇ ਇਕ ਰੇਤਾ ਦੀ ਟਰਾਲੀ 2700 ਰੁਪਏ ਦੀ ਮਿਲਦੀ ਸੀ , ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਥੋੜ੍ਹਾ ਕੰਟਰੋਲ ਕਰਨ ਦੇ ਇਹੀ ਦਿੱਤਾ 2200 ਰੁਪਏ ਟਰਾਲੀ ਤੱਕ ਪਹੁੰਚ ਗਈ, ਪਰ ਅੱਜ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਮਾਈਨਿੰਗ ਦੇ ਕੰਮ ਨੂੰ ਰੋਕ ਦਿੱਤਾ ਗਿਆ ਹੈ। ਇਸ ਤੋਂ ਬਾਅਦ ਇਹੀ ਰੇਤਾ ਦੀ ਟਰਾਲੀ ਹੁਣ 3000 ਤੋ 3500 ਟਰਾਲੀ ਤੱਕ ਪਹੁੰਚ ਗਈ ਹੈ।

ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇਸ ਵੇਲੇ ਰੇਤਾ ਦੇ ਵੱਡੇ-ਵੱਡੇ ਕਾਰੋਬਾਰੀਆਂ ਨੇ ਤਾਂ ਪਹਿਲੇ ਹੀ ਭਾਰੀ ਸਟਾਕ ਜਮ੍ਹਾਂ ਕੀਤਾ ਹੋਇਆ ਹੈ, ਪਰ ਛੋਟੇ ਕਾਰੋਬਾਰੀਆਂ ਕੋਲ ਰੇਤਾ ਦਾ ਸਟਾਕ ਖ਼ਤਮ ਹੁੰਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਜਿਵੇਂ-ਜਿਵੇਂ ਰੇਤਾ ਦਾ ਸਟਾਕ ਘੱਟ ਰਿਹਾ ਹੈ, ਉਵੇਂ-ਉਵੇਂ ਇਸ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਮੁਤਾਬਿਕ ਜੇ ਇਹੀ ਹਾਲਾਤ ਰਹੇ ਤਾਂ ਉਨ੍ਹਾਂ ਨੂੰ ਬੈਂਕ ਦੀਆਂ ਕਿਸ਼ਤਾਂ ਕਰਕੇ ਆਪਣੀਆਂ ਗੱਡੀਆਂ ਵੱਖ ਵੇਚਣੀਆਂ ਪੈ ਜਾਣਗੀਆਂ।

ਰੇਤ ਦੇ ਕਾਰੋਬਾਰ ਨਾਲ ਜੁੜੇ ਹਜ਼ਾਰਾਂ ਪਰਿਵਾਰ, ਵਿਹਲੇ ਬੈਠਣ ਨੂੰ ਮਜਬੂਰ : ਇਕ ਪਾਸੇ ਜਿੱਥੇ ਇਹ ਟਰਾਂਸਪੋਰਟਰ ਆਪਣੀਆਂ ਗੱਡੀਆਂ ਖੜ੍ਹੀਆਂ ਕਰਨ ਨੂੰ ਮਜਬੂਰ ਹੋ ਗਏ ਹਨ, ਉਸ ਦੇ ਦੂਸਰੇ ਪਾਸੇ ਇਸ ਦਾ ਸਿੱਧਾ ਅਸਰ ਉਨ੍ਹਾਂ ਹਜ਼ਾਰਾਂ ਪਰਿਵਾਰਾਂ 'ਤੇ ਪੈ ਰਿਹਾ ਹੈ, ਜਿਨ੍ਹਾਂ ਦੀ ਰੋਜ਼ੀ ਰੋਟੀ ਇਸੇ ਕੰਮ ਤੋਂ ਚੱਲਦੀ ਸੀ, ਰੇਤਾ ਨੂੰ ਟਰੱਕਾਂ ਵਿੱਚ ਲਾਉਣ ਤੇ ਚੜ੍ਹਾਉਣ ਤੋ ਇਲਾਵਾ ਟਰੱਕਾਂ ਅਤੇ ਟਰਾਲਿਆਂ ਦੇ ਡਰਾਈਵਰ ਇਸ ਵੇਲੇ ਵਿਹਲੇ ਬੈਠੇ ਹੋਏ ਹਨ। ਹਾਲਾਤ ਇਹ ਨੇ ਕਿ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਰੋਜ਼ ਸਵੇਰੇ ਕਰੂ ਚਾਰੂ ਕੇ ਕੰਬਦੇ ਤਾਂ ਆਉਂਦੇ ਹਨ, ਪਰ ਅੱਗਿਓਂ ਕੰਮ ਨਾ ਮਿਲਣ ਕਰਕੇ ਖਾਲੀ ਵਾਪਸ ਜਾਣਾ ਪੈਂਦਾ ਹੈ।

ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜੇ ਹਾਲਾਤ ਏਦਾਂ ਹੀ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਖਾਣ ਦੇ ਲਾਲੇ ਤੱਕ ਪੈ ਜਾਣਗੇ, ਪੂਰੇ ਦੇਸ਼ ਵਿਚ ਇਹ ਉਹ ਸਮਾਂ ਹੈ ਜਦ ਹਰ ਕਿਸੇ ਨੇ ਆਪਣੇ ਆਪਣੇ ਬੱਚਿਆਂ ਦੀ ਸਕੂਲਾਂ ਵਿੱਚ ਆਡੀਸ਼ਨ ਕਰਵਾਉਣੀ ਹੈ ਅਤੇ ਹੋਰ ਖਰਚੇ ਵੀ ਸਿਰ ਤੇ ਨੇ ਪਰ ਇਹੋ ਜਿਹੇ ਦਿਨਾਂ ਵਿੱਚ ਉਨ੍ਹਾਂ ਦਾ ਇਸ ਤਰ੍ਹਾਂ ਵਿਹਲੇ ਬਹਿਣਾ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਜੇ ਸਰਕਾਰ ਨੇ ਇਸ ਕੰਮ ਨੂੰ ਜਲਦ ਹੀ ਸ਼ੁਰੂ ਨਹੀਂ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਲੋਕ ਕਿਤੇ ਹੋਰ ਮਿਹਨਤ ਮਜ਼ਦੂਰੀ ਕਰਨ ਨੂੰ ਮਜਬੂਰ ਹੋ ਜਾਣਗੇ।

ਫਿਲਹਾਲ ਹੁਣ ਦੇਖਣਾ ਇਹ ਹੈ ਕਿ ਪੰਜਾਬ ਵਿੱਚ ਕਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਮਾਈਨਿੰਗ ਲਈ ਨਵੀਂ ਪਾਲਿਸੀ ਲੈ ਕੇ ਆਉਂਦੀ ਹੈ ਤੇ ਕਦੋਂ ਉਨ੍ਹਾਂ ਲੋਕਾਂ ਦਾ ਕੰਮ ਦੁਬਾਰਾ ਸ਼ੁਰੂ ਹੁੰਦਾ ਹੈ, ਜਿਨ੍ਹਾਂ ਦੇ ਘਰ ਦੇ ਚੁੱਲ੍ਹੇ ਇਸੇ ਕੰਮ ਤੋਂ ਚੱਲਦੇ ਹਨ।

ਇਹ ਵੀ ਪੜੋ:- ਕਣਕ ਦੀ ਸਰਕਾਰੀ ਖਰੀਦ ਦਾ ਦੂਜਾ ਦਿਨ, ਮੰਡੀਆਂ ਅਜੇ ਵੀ ਖਾਲੀ

ETV Bharat Logo

Copyright © 2025 Ushodaya Enterprises Pvt. Ltd., All Rights Reserved.