ਜਲੰਧਰ:ਹਰਦੀਪ ਕੌਰ ਈ ਰਿਕਸ਼ਾ (E Rickshaw) ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰ ਕਰ ਰਹੀ ਹੈ। ਹਰਦੀਪ ਕੌਰ ਪਿੰਡ ਬਾਦਸ਼ਾਹਪੁਰ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ।ਹਰਦੀਪ ਕੌਰ ਦਾ ਪਤੀ ਬੀਮਾਰ ਰਹਿੰਦਾ ਹੈ ਅਤੇ ਜਿਸਕਾਰਨ ਉਹ ਕੰਮ ਨਹੀਂ ਕਰ ਸਕਦਾ ਹੈ। ਹਰਦੀਪ ਕੌਰ ਅੱਜ ਕੱਲ੍ਹ ਜਲੰਧਰ ਦੀ ਨਕੋਦਰ ਰੋਡ (Nakodar Road) ਉੱਪਰ ਈ ਰਿਕਸ਼ਾ ਚਲਾਉਂਦੀ ਆਮ ਦਿਖਾਈ ਦਿੰਦੀ ਹੈ। ਉਸ ਨੂੰ ਈ ਰਿਕਸ਼ਾ ਚਲਾਉਂਦੇ ਵੇਖ ਜਿੱਥੇ ਲੋਕ ਉਸ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਉਂਦੇ ਅਤੇ ਲੋਕਾਂ ਲਈ ਉਦਾਹਰਣ ਵੀ ਬਣ ਰਹੀ ਹੈ।
ਹਰਦੀਪ ਕੌਰ ਦੱਸਦੀ ਹੈ ਕਿ ਉਸ ਦੇ ਪਰਿਵਾਰ ਵਿੱਚ ਉਸ ਦਾ ਇੱਕ ਬੀਮਾਰ ਪਤੀ ਅਤੇ ਤਿੰਨ ਬੱਚੇ ਨੇ ਜਿਨ੍ਹਾਂ ਦਾ ਪਾਲਣ ਪੋਸ਼ਣ ਅਤੇ ਪੜ੍ਹਾਈ ਲਿਖਾਈ ਹਰਦੀਪ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਈ ਰਿਕਸ਼ਾ ਚਲਾਉਣ ਤੋਂ ਪਹਿਲੇ ਉਹ ਪਿੰਡ ਦੇ ਹੀ ਇੱਕ ਮੋੜ ਉਪਰ ਚਾਹ ਦੀ ਦੁਕਾਨ ਕਰਦੀ ਸੀ ਪਰ ਉਸ ਨਾਲ ਉਸ ਨੂੰ ਕੋਈ ਖ਼ਾਸ ਫ਼ਾਇਦਾ ਨਹੀਂ ਹੁੰਦਾ ਸੀ। ਉਸਦੇ ਮੁਤਾਬਕ ਉਸ ਨੇ ਇਸ ਗੱਲ ਤੋਂ ਹਾਰ ਨਹੀਂ ਮੰਨੀ ਅਤੇ ਰੋਟਰੀ ਕਲੱਬ ਵੱਲੋਂ ਆਮ ਲੋਕਾਂ ਨੂੰ ਦਿੱਤੇ ਜਾਣ ਵਾਲੀ ਮੱਦਦ ਦੇ ਤਹਿਤ ਇਕ ਈ ਰਿਕਸ਼ਾ ਲਿਆ। ਉਹ ਇਸ ਈ ਰਿਕਸ਼ਾ ਨੂੰ ਚਲਾ ਕੇ ਨਾ ਸਿਰਫ ਸੌ ਰੁਪਈਆ ਇਸ ਦੀ ਕਿਸ਼ਤ ਦਿੰਦੀ ਹੈ ਬਲਕਿ ਆਪਣੇ ਘਰ ਦਾ ਖਰਚ ਅਤੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਖਰਚ ਵੀ ਪੂਰਾ ਕਰਦੀ।ਹਰਦੀਪ ਕੌਰ ਮੁਤਾਬਕ ਜੇ ਉਹ ਹਿੰਮਤ ਹਾਰ ਗਈ ਹੁੰਦੀ ਤਾਂ ਸ਼ਾਇਦ ਉਸ ਦੇ ਘਰ ਦੇ ਹਾਲਾਤ ਕਦੇ ਵੀ ਠੀਕ ਨਹੀਂ ਹੋਣੀ ਸੀ।
ਹਰਦੀਪ ਕੌਰ ਈਸ਼ਾ ਵਿੱਚ ਸਫ਼ਰ ਕਰਨ ਵਾਲੀ ਨੀਲਮ ਦਾ ਕਹਿਣਾ ਹੈ ਕਿ ਆਮ ਸੁਣਿਆ ਜਾਂਦਾ ਹੈ ਕਿ ਪੜ੍ਹੀਆਂ ਲਿਖੀਆਂ ਮਹਿਲਾਵਾਂ ਅਤੇ ਲੜਕੀਆਂ ਕੰਮ ਕਰਕੇ ਆਪਣੇ ਘਰਦਿਆਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਘਰ ਦੇ ਖ਼ਰਚ ਨੂੰ ਚਲਾਉਣ ਵਿੱਚ ਵਿੱਚ ਆਪਣਾ ਹਿੱਸਾ ਪਾਉਂਦੀਆਂ ਹਨ। ਉਸਦੇ ਮੁਤਾਬਕ ਉਹ ਜਦੋਂ ਹਰਦੀਪ ਕੌਰ ਨੂੰ ਮਿਲੀ ਤਾਂ ਉਸ ਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਹੁਣ ਪਿੰਡਾਂ ਦੀਆਂ ਮਹਿਲਾਵਾਂ ਵੀ ਆਪਣੇ ਕੰਮਾਂ ਦੇ ਪ੍ਰਤੀ ਜਾਗਰੂਕ ਹੋ ਗਈਆਂ ਹਨ।
ਇਹ ਵੀ ਪੜੋ:PGI ਤੇ PU ਦਾ ਦਾਅਵਾ, ਫ਼ਸਲ ਵੱਢਣ ਸਮੇਂ ਹੁੰਦਾ 3 ਫੀਸਦ ਹਵਾ ਪ੍ਰਦੂਸ਼ਣ