ਜਲੰਧਰ : ਆਏ ਦਿਨ ਹੁੰਦੀਆਂ ਚੋਰੀਆਂ ਦੀਆਂ ਵਾਰਦਾਤਾਂ ਨੇ ਪੁਲਿਸ ਨੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਤਾਜ਼ਾ ਮਾਮਲਾ ਜਲੰਧਰ ਦੇ ਨਕੋਦਰ ਰੋਡ ਉੱਤੇ ਸਥਿਤ ਗੁਰੂ ਰਵੀਦਾਸ ਧਾਮ ਦਾ ਸਾਹਮਣੇ ਆਇਆ ਹੈ।
ਧਾਮ ਵੱਲੋਂ ਜਾਰੀ ਕੀਤੀਆਂ ਸੀਸੀਟੀਵੀ ਫ਼ੁਟੇਜਾਂ ਮੁਤਾਬਕ ਕੁੱਝ ਚੋਰ ਅੱਧੀ ਰਾਤ ਨੂੰ ਧਾਮ ਵਿੱਚ ਵੜਦੇ ਹਨ ਤੇ ਗੁਰੂ ਰਵੀਦਾਸ ਜੀ ਦੀ ਮੂਰਤੀ ਉੱਤੇ ਲੱਗੇ ਛਤਰ ਨੂੰ ਚੋਰੀ ਕੇ ਲੈ ਜਾਂਦੇ ਹਨ। ਛਤਰ ਚੋਰੀ ਕਰਨ ਤੋਂ ਬਾਅਦ ਚੋਰਾਂ ਨੇ ਗੋਲਕ ਨੂੰ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਇਸ ਨੂੰ ਤੋੜਣ ਵਿੱਚ ਨਾਕਾਮਯਾਬ ਰਹੇ।
ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ: ਖ਼ੁਦਕੁਸ਼ੀਆਂ ਤੋਂ ਕਿਵੇਂ ਦੇਸ਼ ਨੂੰ ਮੁਕਤ ਬਣਾਈਏ ?
ਮੰਦਰ ਦੇ ਪੁਜਾਰੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤੁਗ਼ਲਕਾਬਾਦ ਵਿੱਚ ਰਵੀਦਾਸ ਮੰਦਰ ਨੂੰ ਢਾਹੇ ਜਾਣ ਤੋਂ ਬਾਅਦ ਹੀ ਇਸ ਪੂਰੇ ਇਲਾਕੇ ਵਿੱਚ ਪੁਲਿਸ ਦਾ ਠੋਸ ਪਹਿਰਾ ਸੀ, ਪਰ ਫ਼ਿਰ ਵੀ ਚੋਰ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਗਏ।