ਜਲੰਧਰ: ਪੰਜਾਬ (Punjab) ਵਿੱਚ ਲਾਗਤਾਰ ਵੱਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਨ੍ਹਾਂ ਵਾਰਦਾਤਾਂ ਕਰਕੇ ਕਈ ਲੋਕਾਂ ਦੀ ਜੀਵਨ ਪੱਧਰ ਵਿੱਚ ਵੱਡੀ ਗਿਰਾਵਈ ਆਈ ਹੈ। ਜਿਸ ਦੀ ਤਾਜ਼ਾ ਤਸਵੀਰ ਜਲੰਧਰ ਦੇ ਦਿਓਲ ਨਗਰ (Deol Nagar of Jalandhar) ਤੋਂ ਸਾਹਮਣੇ ਆਈ ਹੈ। ਜਿੱਥੇ ਚੋਰਾਂ ਨੇ ਘਰ ਵਿੱਚ ਚੋਰੀ ਕਰਨ ਤੋਂ ਬਾਅਦ ਘਰ ਨੂੰ ਅੱਗ ਲਗਾ ਦਿੱਤੀ। ਜਾਣਕਾਰੀ ਮੁਤਾਬਕਿ ਇਹ ਅੱਗ ਰਸੋਈ ਅੰਦਰ ਪਏ ਸਿਲੰਡਰ ਨਾਲ ਲਗਾਈ ਗਈ ਹੈ।
ਜਾਣਕਾਰੀ ਦਿੰਦੀ ਘਰ ਦੀ ਮਾਲਕਣ ਆਰਤੀ ਨੇ ਦੱਸਿਆ ਕਿ ਰੋਜ਼ਾਨਾਂ ਦੀ ਤਰ੍ਹਾਂ ਅੱਜ ਵੀ ਜਦੋਂ ਉਹ ਆਪਣੀ ਨੌਕਰੀ ‘ਤੇ ਗਈ ਤਾਂ ਪਿਛੋਂ ਦਿਨ-ਦਿਹਾੜੇ ਇਹ ਘਟਨਾ ਵਾਪਰ ਗਈ। ਪੀੜਤ ਔੜਤ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਉਸ ਨੂੰ ਉਸ ਦੀ ਗੁਆਂਢਣ ਵੱਲੋਂ ਫੋਨ ‘ਤੇ ਦਿੱਤੀ ਗਈ ਹੈ। ਪੀੜਤ ਮੁਤਾਬਿਕ ਚੋਰ ਉਸ ਦੇ ਘਰ ਵਿੱਚ ਸੋਨੇ ਦੇ ਗਹਿਣੇ (Gold jewelry), ਨਗਦੀ ਅਤੇ ਫਨੀਚਰ ਦਾ ਸਮਾਨ ਲੈਕੇ ਫਰਾਰ ਹੋ ਗਏ ਹਨ। ਇਸ ਮੌਕੇ ਪੀੜਤ ਔਰਤ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦਿਆਂ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਉਧਰ ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ (Fire brigade officers) ਨੇ ਅੱਗ ‘ਤੇ ਕਾਬੂ ਪਾ ਲਿਆ। ਇਸ ਮੌਕੇ ਫਾਇਰ ਬ੍ਰਿਗੇਡ ਦੇ ਅਧਿਕਾਰੀ (Fire brigade officers) ਨੇ ਦੱਸਿਆ ਕਿ ਉਹ ਜਦੋਂ ਅੱਗ ਬਝਾ ਰਹੇ ਸਨ, ਤਾਂ ਦੂਜੇ ਕਮਰੇ ਵਿੱਚ ਸਮਾਨ ਖਿਲਰਿਆ ਹੋਇਆ ਸੀ, ਜਦੋਂ ਉਨ੍ਹਾਂ ਨੇ ਮਕਾਨ ਮਾਲਕ ਨੂੰ ਇਸ ਬਾਰੇ ਦੱਸਿਆ ਤਾਂ ਉਸ ਤੋਂ ਬਾਅਦ ਇਸ ਸਾਰੀ ਘਟਨਾ ਦਾ ਖੁਲਾਸਾ ਹੋ ਸਕਿਆ।
ਵਾਰਦਾਤ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਜਾਂਚ ਅਫ਼ਸਰ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਟੀਮ ਬਣਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਵਾਲੀ ਥਾਂ ਦੇ ਨੇੜਲੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਪੀੜਤ ਔਰਤ ਨੂੰ ਹੌਂਸਲਾਂ ਦਿੰਦੇ ਹੋਏ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ: ਜ਼ਹਿਰੀਲਾ ਹੋਇਆ ਪੰਜਾਬ ਦਾ ਪਾਣੀ ! ਜਲਸਰੋਤ ਵਿਭਾਗ ਵੱਲੋਂ ਐਡਵਾਇਜਰੀ ਜਾਰੀ