ਜਲੰਧਰ: ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਗਰਮੀ ਨੇ ਕਹਿਰ ਵਰ੍ਹਾਂ ਰੱਖਿਆ ਸੀ, ਪਰ ਜਲੰਧਰ ਵਿੱਚ ਅਚਾਨਕ ਤੇਜ਼ ਬਾਰਿਸ਼ ਹੋਈ ਬਾਰਿਸ਼ ਨੇ ਜਲੰਧਰ ਵਾਸੀਆਂ ਨੂੰ ਗਰਮੀ ਤੋਂ ਕੁੱਝ ਰਾਹਤ ਤਾਂ ਮਿਲੀ।
ਪਰ ਬਹੁਤ ਜ਼ਿਆਦਾ ਹੁੰਮਸ ਹੋਣ ਕਰਕੇ ਅਤੇ ਹਵਾ ਬਿਲਕੁਲ ਬੰਦ ਹੋਣ ਕਰਕੇ ਲੋਕਾਂ ਨੂੰ ਪਸੀਨੇ ਵਾਲੀ ਗਰਮੀ ਦਾ ਸਾਹਮਣਾ ਕਰਨਾ ਪਿਆ, ਜਲੰਧਰ ਦੇ ਲੋਕਾਂ ਮੁਤਾਬਿਕ ਬਾਰਿਸ਼ ਨੇ ਥੋੜ੍ਹੇ ਸਮੇਂ ਲਈ ਗਰਮੀ ਤੋਂ ਰਾਹਤ ਦਿੱਤੀ ਹੈ।
ਪਰ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਬੱਦਲਵਾਈ ਅਤੇ ਗਰਮੀ ਕਰਕੇ ਹੁੰਮਸ ਦਾ ਮੌਸਮ ਬਣਿਆ ਹੋਇਆ ਸੀ, ਜੋ ਇਸ ਬਾਰਿਸ਼ ਨਾਲ ਹੋਰ ਜ਼ਿਆਦਾ ਵੱਧ ਗਿਆ, ਲੋਕਾਂ ਦਾ ਕਹਿਣਾ ਹੈ, ਕਿ ਜੇਕਰ ਤੇਜ਼ ਬਾਰਿਸ਼ ਕਾਫ਼ੀ ਸਮੇਂ ਲਈ ਹੁੰਦੀ ਤਾਂ, ਗਰਮੀ ਤੋਂ ਰਾਹਤ ਮਿਲ ਸਕਦੀ ਸੀ।
ਇਹ ਵੀ ਪੜ੍ਹੋ:- ਕਾਰਗਿਲ ਵਿਜੇ ਦਿਵਸ : ਦੇਸ਼ ਲਈ ਜਾਨ ਵਾਰਨ ਵਾਲੇ ਸ਼ਹੀਦ ਬੂਟਾ ਸਿੰਘ