ਜਲੰਧਰ: ਚਾਈਨਾ ਡੋਰ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਚਾਹੇ ਗੱਲ ਇਨਸਾਨ ਦੀ ਹੋਵੇ ਜਾਂ ਜਾਨਵਰਾਂ ਅਤੇ ਦਾਂ ਪੰਛੀਆਂ ਦੀ ਹਰ ਕੋਈ ਇਸ ਦੀ ਚਪੇਟ ਵਿੱਚ ਆ ਰਿਹਾ ਹੈ। ਹਾਲ ਹੀ ਵਿੱਚ ਜਲੰਧਰ ਵਿੱਚ ਇੱਕ ਸੈਲੂਨ ਦਾ ਮਾਲਕ ਇਸ ਦਾ ਸ਼ਿਕਾਰ ਹੋਇਆ ਹੈ ਅਤੇ ਹੁਣ ਇੱਕ ਦਿਨ ਬਾਅਦ ਇਕ ਬਾਜ ਇਸ ਦੀ ਚਪੇਟ ਵਿੱਚ ਆ ਗਿਆ ਹੈ।
ਦਰਅਸਲ ਬਾਜ ਚਾਈਨਾ ਡੋਰ ਦੀ ਚਪੇਟ ਵਿੱਚ ਆ ਕੇ 60 ਤੋ 70 ਫਿੱਟ ਉੱਪਰ ਇੱਕ ਦਰਖਤ ਉੱਤੇ ਫੱਸ ਗਿਆ ਸੀ। ਰਾਤ ਹੋਣ ਕਾਰਨ ਉਸ ਨੂੰ ਬਚਾਉਣਾ ਮੁਸ਼ਕਿਲ ਸੀ ਪਰ ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਨੇ ਉਸ ਨੂੰ 24 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਅਤੇ ਹਸਪਤਾਲ ਲਿਜਾ ਕੇ ਉਸ ਨੂੰ ਬਚਾਇਆ ਗਿਆ।
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਚਾਈਨਾ ਡੋਰ ਵਿੱਚ ਕੋਈ ਪੰਛੀ ਫਸਿਆ ਹੋਵੇ ਜਾਂ ਕਿਸੇ ਵਿਅਕਤੀ ਨੂੰ ਕੋਈ ਸੱਟ ਲੱਗੀ ਹੋਏ। ਬਸੰਤ ਪੰਚਮੀ ਵਾਲੇ ਦਿਨ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਜਿੱਥੇ ਚਾਈਨਾ ਡੋਰ ਕਾਰਨ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਨੂੰ ਸੱਟ ਲੱਗੀ ਹੈ।
ਅਜਿਹੀਆਂ ਘਟਨਾਵਾਂ ਹੋਣ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਇਸ ਚਾਈਨਾ ਡੋਰ ਵਿਰੁੱਧ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਅਤੇ ਇਹ ਡੋਰ ਥਾਂ-ਥਾਂ ਧੜੱਲੇ ਨਾਲ ਵੇਚੀ ਜਾ ਰਹੀ ਹੈ।